ਫਰੂਖ਼ਾਬਾਦ (ਇੰਟ.)-ਉੱਤਰ ਪ੍ਰਦੇਸ਼ ਦੇ ਫਰੂਖ਼ਾਬਾਦ ਜ਼ਿਲ੍ਹੇ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਫਰੂਖ਼ਾਬਾਦ ਦੇ ਇਕ ਪਿੰਡ ’ਚ ਗੁਆਂਢੀ ਦੇ ਜ਼ਿਲ੍ਹੇ ਮੈਨਪੁਰੀ ਤੋਂ ਬਰਾਤ ਆਈ ਸੀ। ਸਵਾਗਤ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਲਾੜੀ ਦੇ ਪਰਿਵਾਰ ਅਤੇ ਰਿਸ਼ਤੇਦਾਰ ਬਰਾਤ ’ਚ ਸ਼ਾਮਲ ਲੋਕਾਂ ਦਾ ਸਵਾਗਤ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ ਸਨ। ਇਸੇ ਦੌਰਾਨ ਲਾੜੇ ਦੇ ਪਿੰਡ ’ਚੋਂ ਆਏ ਕਿਸੇ ਬਰਾਤੀ ਦੇ ਮੂੰਹੋਂ ਨਿਕਲਿਆ-‘ਚਲੋ ਅਨਪੜ੍ਹ ਦੀ ਵੀ ਬਰਾਤ ਚੜ੍ਹ ਹੀ ਗਈ।’
ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਮਨਪ੍ਰੀਤ ਬਾਦਲ ’ਤੇ ਤੰਜ਼, ‘ਜਦੋਂ ਖ਼ਜ਼ਾਨੇ ਦੀ ਚਾਬੀ ਹੱਥ ’ਚ ਸੀ, ਉਦੋਂ ਕਿਉਂ ਨਹੀਂ ਕੀਤੀ ਪੰਜਾਬ ਦੀ ਚਿੰਤਾ’
ਲਾੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਇਹ ਗੱਲ ਪਹੁੰਚ ਗਈ। ਇਸ ਤੋਂ ਬਾਅਦ ਲਾੜੀ ਦੇ ਭਰਾ ਨੇ ਕਿਹਾ ਕਿ ਅਸੀਂ ਲਾੜੇ ਦਾ ਇਮਤਿਹਾਨ ਲੈ ਕੇ ਅਗਲੇਰੀਆਂ ਰਸਮਾਂ ਕਰਾਂਗੇ। ਉਸ ਨੇ ਸ਼ਗਨ ਦੇ ਨਾਂ ’ਤੇ 100-100 ਰੁਪਏ ਦੇ 21 ਨੋਟ ਲਾੜੇ ਨੂੰ ਦਿੱਤੇ ਅਤੇ ਇਨ੍ਹਾਂ ਨੂੰ ਗਿਣਨ ਲਈ ਕਿਹਾ, ਬਸ ਫਿਰ ਕੀ ਸੀ ਕਿ ਲਾੜਾ ਉਥੇ ਹੀ ਫਸ ਗਿਆ ਅਤੇ ਉਸ ਦੇ ਅਨਪੜ੍ਹ ਹੋਣ ਦਾ ਭੇਤ ਖੁੱਲ੍ਹ ਗਿਆ। ਉਹ 2100 ਰੁਪਏ ਵੀ ਗਿਣ ਨਹੀਂ ਸਕਿਆ।
ਇਹ ਖ਼ਬਰ ਵੀ ਪੜ੍ਹੋ : ਸੈਲੂਨ ’ਚ ਕੰਮ ਕਰ ਕੇ ਪਰਤ ਰਹੀ ਕੁੜੀ ਨੂੰ ਕੀਤਾ ਅਗਵਾ
ਜਦੋਂ ਲਾੜੀ ਨੂੰ ਪਤਾ ਲੱਗਾ ਕਿ ਲਾੜਾ ਅਨਪੜ੍ਹ ਹੈ ਤਾਂ ਉਹ ਭੜਕ ਗਈ। ਲਾੜੀ ਨੇ ਬਰਾਤ ਅਤੇ ਵਿਆਹ ’ਚ ਮੌਜੂਦ ਸਾਰੇ ਲੋਕਾਂ ਦੇ ਸਾਹਮਣੇ ਸਾਫ਼-ਸਾਫ਼ ਕਿਹਾ ਕਿ ਮੈਂ ਕਿਸੇ ਅਨਪੜ੍ਹ ਲੜਕੇ ਨਾਲ ਵਿਆਹ ਨਹੀਂ ਕਰਾਂਗੀ। ਲਾੜੀ ਨੇ ਕਿਹਾ ਕਿ ਉਹ ਅਜਿਹੇ ਲੜਕੇ ਨਾਲ ਵਿਆਹ ਨਹੀਂ ਕਰਵਾ ਸਕਦੀ ਹੈ, ਜੋ ਅਨਪੜ੍ਹ ਅਤੇ 2100 ਰੁਪਏ ਵੀ ਨਹੀਂ ਗਿਣ ਸਕਿਆ। ਲਾੜੀ ਨੂੰ ਇਸ ਤਰ੍ਹਾਂ ਭੜਕਿਆ ਦੇਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਗੱਲ ਹੌਲੀ-ਹੌਲੀ ਹੋਰ ਫੈਲ ਗਈ ਅਤੇ ਹਰ ਪਾਸੇ ਹਫੜਾ-ਦਫੜੀ ਮਚ ਗਈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਚ ਹਿੰਦੂ ਕੁੜੀ ਨੂੰ ਫਿਰ ਬਣਾਇਆ ਨਿਸ਼ਾਨਾ, ਇਸਲਾਮ ਤੋਂ ਇਨਕਾਰ ਕਰਨ ’ਤੇ ਕੀਤਾ ਜਬਰ-ਜ਼ਿਨਾਹ
ਬਿਹਾਰ ’ਚ ਵਾਪਰੀ ਕੰਝਾਵਾਲਾ ਵਰਗੀ ਘਟਨਾ, ਕਾਰ ਦੇ ਬੋਨਟ ’ਚ ਫਸੇ ਬਜ਼ੁਰਗ ਨੂੰ 8 ਕਿਲੋਮੀਟਰ ਤੱਕ ਘੜੀਸਿਆ
NEXT STORY