ਕੁਰੂਕਸ਼ੇਤਰ- ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਢਾਈ ਫੁੱਟ ਦੇ ਜਸਮੇਰ ਸਿੰਘ ਦਾ ਜਲੰਧਰ ਦੀ ਰਹਿਣ ਵਾਲੀ ਸਾਢੇ 3 ਫੁੱਟ ਦੀ ਸੁਪ੍ਰੀਤ ਕੌਰ ਨਾਲ ਵਿਆਹ ਹੋਇਆ ਹੈ। ਸੁਪ੍ਰੀਤ ਕੌਰ ਕੈਨੇਡਾ ਵਿਚ ਰਹਿੰਦੀ ਹੈ। ਵਿਆਹ ਲਈ ਉਹ ਆਪਣੇ ਸ਼ਹਿਰ ਜਲੰਧਰ ਆਈ ਸੀ। ਦੋਹਾਂ ਨੇ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਚ ਫੇਰੇ ਲਏ।
ਇਹ ਵੀ ਪੜ੍ਹੋ- ਮੁੰਡੇ ਦਾ 'CIBIL ਸਕੋਰ' ਸੀ ਘੱਟ, ਕੁੜੀ ਵਾਲਿਆਂ ਨੇ ਤੋੜ 'ਤਾ ਵਿਆਹ
ਵਿਆਹ ਮਗਰੋਂ ਅੱਜ ਕੁਰੂਕਸ਼ੇਤਰ ਵਿਚ ਦੋਹਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਦੋਹਾਂ ਦੀ ਮੁਲਾਕਾਤ ਫੇਸਬੁੱਕ 'ਤੇ ਹੋਈ ਸੀ। ਡੇਢ ਸਾਲ ਡੇਟ ਕਰਨ ਮਗਰੋਂ ਦੋਹਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਲਿਆ । ਜਸਮੇਰ ਕੁਰੂਕਸ਼ੇਤਰ ਦੇ ਸਬ-ਡਿਵੀਜ਼ਨ ਪਿਹੋਵਾ ਦੇ ਸਾਰਸਾ ਪਿੰਡ ਦਾ ਰਹਿਣ ਵਾਲਾ ਹੈ। ਜਸਮੇਰ ਕੋਲ ਕਰੀਬ 5 ਏਕੜ ਜ਼ਮੀਨ ਹੈ। ਉਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਹਜ਼ਾਰਾਂ ਫਾਲੋਅਰਜ਼ ਹਨ। ਉਸ ਨੇ ਆਪਣੇ ਅਕਾਊਂਟਸ 'ਤੇ ਖੁਦ ਨੂੰ ਹਰਿਆਣਾ ਦਾ ਸਭ ਤੋਂ ਛੋਟਾ ਵਿਅਕਤੀ ਲਿਖਿਆ ਹੋਇਆ ਹੈ। ਉਹ ਆਪਣੀਆਂ ਰੀਲਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਦਾ ਸੀ।
ਮਾਪਿਆਂ ਨੂੰ ਲਵ-ਮੈਰਿਜ ਲਈ ਮਨਾਇਆ
ਡੇਢ ਸਾਲ ਪਹਿਲਾਂ ਜਸਮੇਰ ਦਾ ਫੇਸਬੁੱਕ 'ਤੇ ਇਕ ਸੰਸਥਾ ਦੇ ਪੇਜ 'ਤੇ ਕੈਨੇਡਾ ਦੀ ਰਹਿਣ ਵਾਲੀ ਸੁਪ੍ਰੀਤ ਕੌਰ ਨਾਲ ਮੁਲਾਕਾਤ ਹੋਈ। ਸੁਪ੍ਰੀਤ ਨੇ ਕੈਨੇਡਾ ਦੀ ਨਾਗਰਿਕਤਾ ਲੈ ਰੱਖੀ ਹੈ। ਉਹ ਭਾਰਤ ਕਦੇ-ਕਦੇ ਆਉਂਦੀ ਹੈ। ਦੋਹਾਂ ਦੀ ਸੋਸ਼ਲ ਮੀਡੀਆ 'ਤੇ ਗੱਲਬਾਤ ਸ਼ੁਰੂ ਹੋਈ। ਦੋਸਤੀ ਤੋਂ ਬਾਅਦ ਦੋਹਾਂ 'ਚ ਪਿਆਰ ਹੋ ਗਿਆ। ਦੋਵਾਂ ਨੇ ਡੇਢ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ।
ਇਹ ਵੀ ਪੜ੍ਹੋ- ਸੇਵਾਮੁਕਤ CMO ਦੇ ਪੁੱਤ ਨੇ ਭੈਣ ਅਤੇ ਭਾਣਜੀ ਨੂੰ ਮਾਰੀਆਂ ਗੋਲੀਆਂ
ਵਿਆਹ ਤੋਂ ਪਹਿਲਾਂ ਜਸਮੇਰ ਦੇ ਪਿੰਡ ਆਈ ਸੁਪ੍ਰੀਤ
ਵਿਆਹ ਤੋਂ ਪਹਿਲਾਂ ਸੁਪ੍ਰੀਤ ਜਸਮੇਰ ਨੂੰ ਮਿਲਣ ਉਸ ਦੇ ਪਿੰਡ ਆਈ ਸੀ, ਤਾਂ ਜੋ ਉਸ ਦੇ ਪਰਿਵਾਰ ਬਾਰੇ ਪਤਾ ਲੱਗ ਸਕੇ। ਬਾਅਦ 'ਚ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਉਸ ਨੇ ਆਪਣੇ ਮਾਪਿਆਂ ਨਾਲ ਪ੍ਰੇਮ ਵਿਆਹ ਬਾਰੇ ਗੱਲ ਕੀਤੀ। ਦੋਵਾਂ ਦੇ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਹੋ ਗਏ। ਦੋਵਾਂ ਦਾ ਵਿਆਹ 9 ਫਰਵਰੀ ਨੂੰ ਜਲੰਧਰ 'ਚ ਹੋਇਆ ਸੀ।
ਇਹ ਵੀ ਪੜ੍ਹੋ- ਲਾੜਾ ਪਰਿਵਾਰ ਨੇ ਛਪਵਾਇਆ ਵਿਆਹ ਦਾ ਅਨੋਖਾ ਕਾਰਡ, ਪੜ੍ਹ ਕੇ ਲੋਕ ਹੋਏ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ CM ਦੀ ਧੀ ਨਾਲ ਧੋਖਾਧੜੀ, ਫਿਲਮ ਅਦਾਕਾਰਾ ਬਣਾਉਣ ਦਾ ਝਾਂਸਾ ਦੇ ਕੇ ਠੱਗੇ 4 ਕਰੋੜ
NEXT STORY