ਨਵੀਂ ਦਿੱਲੀ - ਤੇਲੰਗਾਨਾ ਕਾਂਗਰਸ ਦੇ ਖਜ਼ਾਨਚੀ ਗੁਡੁਰ ਨਰਾਇਣ ਰੈੱਡੀ ਸੋਮਵਾਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਛੱਡਣ ਦੇ ਕੁੱਝ ਘੰਟੇ ਬਾਅਦ ਹੀ ਰੈੱਡੀ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ।
ਗੁਡੁਰ ਨਰਾਇਣ ਰੈੱਡੀ ਤੇਲੰਗਾਨਾ ਵਿੱਚ ਕਾਂਗਰਸ ਦਾ ਵੱਡਾ ਚਿਹਰਾ ਸਨ। ਉਹ ਏ.ਆਈ.ਸੀ.ਸੀ. ਮੈਂਬਰ ਅਤੇ ਤੇਲੰਗਾਨਾ ਕਾਂਗਰਸ ਦੇ ਖਜ਼ਾਨਚੀ ਗੁਡੁਰ ਨਰਾਇਣ ਰੈੱਡੀ ਸਨ। ਕਰੀਬ ਚਾਰ ਦਹਾਕੇ ਤੋਂ ਉਹ ਕਾਂਗਰਸ ਨਾਲ ਜੁੜੇ ਸਨ। ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਰੈੱਡੀ ਨੇ ਪਾਰਟੀ ਛੱਡ ਦਿੱਤੀ। ਸੋਨੀਆ ਗਾਂਧੀ ਨੂੰ ਆਪਣੀ ਚਿੱਠੀ ਵਿੱਚ ਰੈੱਡੀ ਨੇ ਕਿਹਾ ਕਿ ਉਹ 1981 ਵਿੱਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਹੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਦੋਂ ਤੋਂ ਲਗਾਤਾਰ ਕਾਂਗਰਸ ਪਾਰਟੀ ਲਈ ਕੰਮ ਕਰਦੇ ਰਹੇ। ਉਨ੍ਹਾਂ ਨੂੰ ਜਿਹੜੇ ਮੌਕੇ ਦਿੱਤੇ ਗਏ, ਉਸ ਦੇ ਲਈ ਉਹ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ। ਹੁਣ ਉਹ ਤੇਲੰਗਾਨਾ ਕਾਂਗਰਸ ਦੇ ਖਜ਼ਾਨਚੀ, ਏ.ਆਈ.ਸੀ.ਸੀ. ਮੈਂਬਰ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡ ਰਹੇ ਹਨ।
ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਨਾਲ 9 ਪੀੜਤਾਂ ਦੀ ਮੌਤ, ਤ੍ਰਿਪੁਰਾ 'ਚ ਛੇ ਨਵੇਂ ਮਰੀਜ਼ ਮਿਲੇ
NEXT STORY