ਨਵੀਂ ਦਿੱਲੀ– ਉੱਤਰਾਖੰਡ ਦੇ ਚਾਰ ਧਾਮਾਂ ਦੇ ਕਪਾਟ ਖੁੱਲ੍ਹਣ ਤੋਂ ਪਹਿਲਾਂ ਮੰਦਰਾਂ ’ਚ ਕੋਰੋਨਾ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਜਾਰੀ ਐੱਸ.ਓ.ਪੀ. ਮੁਤਾਬਕ, ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮਨੋਤਰੀ ’ਚ ਸਿਰਫ ਰਾਵਲ, ਪੁਜਾਰੀ, ਕਰਮਚਾਰੀ ਅਤੇ ਅਧਿਕਾਰੀ ਹੀ ਜਾਣਗੇ। ਇਨ੍ਹਾਂ ਸਾਰਿਆਂ ਲਈ ਵੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਜਰੂਰੀ ਹੈ।
ਇਸ ਵਾਰ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਸ਼ਰਧਾਲੂਆਂ ਲਈ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ ਪਰ ਚਾਰਾਂ ਧਾਮਾਂ ਲਈ ਕਪਾਟ ਆਪਣੇ ਤੈਅ ਸਮੇਂ ’ਤੇ ਖੁੱਲ੍ਹਣਗੇ। ਚਾਰ ਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀਨਾਥ ਰਮਨ ਦੁਆਰਾ ਜਾਰੀ ਕੀਤੇ ਗਏ ਐੱਸ.ਓ.ਪੀ. ਤਹਿਤ ਚਾਰਾਂ ਧਾਮਾਂ ਦੇ ਕਪਾਟ ਰੋਜ਼ਾਨਾ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਹੀ ਖੋਲ੍ਹੇ ਜਾਣਗੇ।
ਇਸ ਦਿਨ ਖੁੱਲ੍ਹਣਗੇ ਕਪਾਟ
ਬਦਰੀਨਾਥ ਧਾਮ ’ਚ ਕਪਾਟ ਮੰਗਲਵਾਰ, 18 ਮਈ ਨੂੰ ਸਵੇਰੇ 4:15 ਵਜੇ ਖੁੱਲ੍ਹਣਗੇ। ਕੇਦਾਰਨਾਥ ਧਾਮ ਦੇ ਕਪਾਟ ਸੋਮਵਾਰ, 17 ਮਈ ਨੂੰ ਸਵੇਰੇ 5 ਵਜੇ ਖੁੱਲ੍ਹਣਗੇ। ਗੰਗੋਤਰੀ ਧਾਮ ਦੇ ਕਪਾਟ ਸ਼ਨੀਵਾਰ, 15 ਮਈ ਨੂੰ ਸਵੇਰੇ 7:31 ਵਜੇ ਖੁੱਲ੍ਹਣਗੇ। ਯਮਨੋਤਰੀ ਧਾਮ ਦੇ ਕਪਾਟ ਸ਼ੁੱਕਰਵਾਰ, 14 ਮਈ ਦੀ ਦੁਪਹਿਰ ਨੂੰ 12:15 ਵਜੇ ਖੁੱਲ੍ਹਣਗੇ।
ਭਾਰਤ 'ਚ ਕੋਰੋਨਾ ਦੇ ਮਾਮਲੇ 2 ਕਰੋੜ ਦੇ ਪਾਰ, ਮੌਤਾਂ ਦੇ ਅੰਕੜੇ ਕਰਦੇ ਨੇ ਹੈਰਾਨ
NEXT STORY