ਗੁਜਰਾਤ- ਗੁਜਰਾਤ ’ਚ ਤੇਜ਼ ਰਫ਼ਤਾਰ ਕਾਰ ਨੇ 12 ਪੈਦਲ ਜਾ ਰਹੇ ਯਾਤਰੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ 6 ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ’ਚੋਂ ਜ਼ਿਆਦਾਤਰ ਯਾਤਰੀ ਪੰਚਮਹਿਲ ਜ਼ਿਲ੍ਹੇ ਕਾਲੋਲ ਦੇ ਰਹਿਣ ਵਾਲੇ ਸਨ। ਇਹ ਸਾਰੇ ਪੈਦਲ ਯਾਤਰੀ ਅੰਬਾਜੀ ਦੇ ਦਰਸ਼ਨਾਂ ਲਈ ਪੈਦਲ ਜਾ ਰਹੇ ਸਨ। ਗੁਜਰਾਤ ਦਾ ਅੰਬਾਜੀ ਮੰਦਰ ਸ਼ਕਤੀ, ਭਗਤੀ ਅਤੇ ਆਸਥਾ ਦਾ ਸੰਗਮ ਕਿਹਾ ਜਾਂਦਾ ਹੈ। ਇਸ ਮੰਦਰ ’ਚ ਲੱਖਾਂ ਦੀ ਗਿਣਤੀ ’ਚ ਦੇਸ਼ ਅਤੇ ਵਿਦੇਸ਼ ਤੋਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ।
ਹਾਦਸਾ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਕਾਰ ਦੀ ਹਾਲਤ ਵੇਖ ਕੇ ਲਾਇਆ ਜਾ ਸਕਦਾ ਹੈ। ਕਾਰ ਦੇ ਅੱਗੇ ਦੀ ਬਾਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਐਂਬੂਲੈਂਸ ਪਹੁੰਚੀ ਅਤੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਹਰਿਆਣਾ: ਪੰਚਕੂਲਾ ਦੀ ਰੇਹੜੀ ਮਾਰਕੀਟ ’ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਨੂੰ ਪੁੱਜਾ ਨੁਕਸਾਨ
NEXT STORY