ਅਹਿਮਦਾਬਾਦ- ਗੁਜਰਾਤ ’ਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਹੋਈਆਂ ਚੋਣਾਂ ’ਚ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸੂਬੇ ਦੀਆਂ 15 ਨਗਰ ਨਿਗਮਾਂ, 84 ਨਗਰ ਪਾਲਿਕਾਵਾਂ, 34 ਜ਼ਿਲਾ ਪੰਚਾਇਤਾਂ ਤੇ 260 ਤਾਲੁਕਾ ਪੰਚਾਇਤਾਂ ਲਈ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ। ਕੁੱਲ 9992 ਸੀਟਾਂ ਹਨ। ਭਾਜਪਾ ਨੇ 7400 ਸੀਟਾਂ ਜਿੱਤੀਆਂ ਹਨ। ਕਾਂਗਰਸ ਨੇ 1315 ਤੇ ਹੋਰਾਂ ਨੇ 592 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।
ਚੋਣਾਂ ’ਚ ਭਾਜਪਾ ਦਾ ਸਟ੍ਰਾਈਕ ਰੇਟ 76 ਫੀਸਦੀ ਹੈ। ਕਾਂਗਰਸ 1716 ਸੀਟਾਂ ਜਿੱਤ ਕੇ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਇਸ ਦੌਰਾਨ ਆਜ਼ਾਦ ਮਹਿਲਾ ਉਮੀਦਵਾਰ ਅਪੇਕਸ਼ਾ ਬੇਨ ਨੈਨੇਸ਼ ਭਾਈ ਸੋਨੀ ਨੇ ਗੋਧਰਾ ’ਚ ਉਸ ਵਾਰਡ ਨੰਬਰ 7 ਤੋਂ ਚੋਣ ਜਿੱਤੀ ਹੈ ਜੋ ਮੁਸਲਿਮ ਵੋਟਰਾਂ ਦੀ ਬਹੁਗਿਣਤੀ ਵਾਲਾ ਹਲਕਾ ਹੈ। ਭਾਜਪਾ ਨੇ ਰਾਜਕੋਟ, ਜਾਮਨਗਰ, ਅਹਿਮਦਾਬਾਦ, ਭਾਵਨਗਰ, ਸੂਰਤ ਤੇ ਮੋਰਬੀ ’ਤੇ ਮੁੜ ਕਬਜ਼ਾ ਕਰ ਲਿਆ ਹੈ। ਪਾਰਟੀ ਨੇ 9 ਨਵੇਂ ਨਗਰ ਨਿਗਮਾਂ ਆਣੰਦ, ਗਾਂਧੀਧਾਮ, ਮਹਿਸਾਣਾ, ਮੋਰਬੀ, ਨਾਡੀਆਡ, ਨਵਸਾਰੀ, ਪੋਰਬੰਦਰ-ਛਾਇਆ, ਸੁਰੇਂਦਰ ਨਗਰ-ਵਧਵਾਨ ਤੇ ਵਾਪੀ ’ਚ ਪਹਿਲੀ ਵਾਰ ਹੋਈਆਂ ਚੋਣਾਂ ’ਚ ਜਿੱਤ ਹਾਸਲ ਕੀਤੀ ਹੈ।
4 ਕਰੋੜ ਤੋਂ ਵੱਧ ਵੋਟਰਾਂ ਨੇ ਵੋਟ ਪਾਈ
ਸੂਬੇ ਦੀਆਂ 15 ਨਗਰ ਨਿਗਮਾਂ, 84 ਨਗਰ ਪਾਲਿਕਾਵਾਂ, 34 ਜ਼ਿਲਾ ਪੰਚਾਇਤਾਂ ਤੇ 260 ਤਾਲੁਕਾ ਪੰਚਾਇਤਾਂ ਲਈ 26 ਅਪ੍ਰੈਲ ਨੂੰ ਵੋਟਾਂ ਪਈਆਂ ਸਨ। 4 ਕਰੋੜ 18 ਲੱਖ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ। 15 ਨਗਰ ਨਿਗਮਾਂ ’ਚ 55.1 ਫੀਸਦੀ ਵੋਟਰਾਂ ਨੇ ਵੋਟ ਪਾਈ। ਨਗਰ ਪਾਲਿਕਾਵਾਂ ’ਚ 65.53, ਜ਼ਿਲਾ ਪੰਚਾਇਤਾਂ ’ਚ 66.64 ਅਤੇ ਤਾਲੁਕਾ ਪੰਚਾਇਤਾਂ ’ਚ 67.26 ਫੀਸਦੀ ਵੋਟਰਾਂ ਨੇ ਵੋਟ ਪਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਨੇ ਬੰਗਾਲ ਦੇ ਲੋਕਾਂ ਨੂੰ 'ਰਿਕਾਰਡ ਗਿਣਤੀ' 'ਚ ਵੋਟਿੰਗ ਕਰਨ ਦੀ ਕੀਤੀ ਅਪੀਲ
NEXT STORY