ਬਿਜ਼ਨੈੱਸ ਡੈਸਕ : ਭਾਰਤ ਸਰਕਾਰ ਨੇ ਦੇਸ਼ ਭਰ ਦੇ ਪੈਟਰੋਲ ਪੰਪਾਂ 'ਤੇ ਗਾਹਕਾਂ ਲਈ ਇੱਕ ਬਹੁਤ ਹੀ ਸੁਵਿਧਾਜਨਕ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਹੁਣ ਵਾਹਨ ਮਾਲਕ ਆਪਣੀ ਗੱਡੀ ਦੇ ਇੰਜਣ ਦੀ ਸਮਰੱਥਾ ਅਤੇ ਅਨੁਕੂਲਤਾ (compatibility) ਦੇ ਹਿਸਾਬ ਨਾਲ ਖੁਦ ਇਥੇਨੌਲ ਬਲੈਂਡ (Ethanol Blend) ਦੀ ਚੋਣ ਕਰ ਸਕਣਗੇ। ਇਸ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਗਾਹਕਾਂ ਨੂੰ ਪੈਟਰੋਲ ਪੰਪਾਂ 'ਤੇ ਵੱਖ-ਵੱਖ ਵਿਕਲਪ ਮਿਲਣਗੇ।
ਇਹ ਵੀ ਪੜ੍ਹੋ : ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
ਗਾਹਕਾਂ ਕੋਲ ਹੋਣਗੇ ਇਹ ਵਿਕਲਪ
ਨਵੇਂ ਨਿਯਮਾਂ ਦੇ ਤਹਿਤ, ਪੈਟਰੋਲ ਪੰਪਾਂ 'ਤੇ ਹੁਣ ਸਿਰਫ਼ ਇੱਕ ਤਰ੍ਹਾਂ ਦਾ ਈਂਧਣ ਨਹੀਂ, ਸਗੋਂ E20, E22, E25 ਅਤੇ E30 ਵਰਗੇ ਵੱਖ-ਵੱਖ ਇਥੇਨੌਲ ਮਿਸ਼ਰਿਤ ਪੈਟਰੋਲ ਦੇ ਵਿਕਲਪ ਉਪਲਬਧ ਹੋਣਗੇ। ਗਾਹਕ ਆਪਣੀ ਪਸੰਦ ਅਤੇ ਲੋੜ ਅਨੁਸਾਰ ਇਨ੍ਹਾਂ ਵਿੱਚੋਂ ਕਿਸੇ ਵੀ ਈਂਧਨ ਦੀ ਚੋਣ ਕਰ ਸਕਣਗੇ। ਸਰਕਾਰ ਨੇ ਇਨ੍ਹਾਂ ਵਿਕਲਪਾਂ ਨੂੰ ਪ੍ਰਦਰਸ਼ਿਤ ਕਰਨਾ ਲਾਜ਼ਮੀ ਕਰ ਦਿੱਤਾ ਹੈ ਤਾਂ ਜੋ ਖਪਤਕਾਰ ਆਸਾਨੀ ਨਾਲ ਪਛਾਣ ਕਰ ਸਕਣ।
ਇਹ ਵੀ ਪੜ੍ਹੋ : ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ
ਤੇਲ ਕੰਪਨੀਆਂ ਨੂੰ ਦਿੱਤੇ ਗਏ ਨਿਰਦੇਸ਼
ਸਰਕਾਰ ਨੇ ਸਰਕਾਰੀ ਤੇਲ ਕੰਪਨੀਆਂ ਜਿਵੇਂ IOCL, BPCL, HPCL ਦੇ ਨਾਲ-ਨਾਲ ਨਿੱਜੀ ਰਿਟੇਲਰਾਂ ਜਿਵੇਂ Jio-bp, Nayara ਅਤੇ Shell ਨੂੰ ਵੀ ਇਸ ਨਵੀਂ ਵਿਵਸਥਾ ਲਈ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਸਲਾਹ ਦਿੱਤੀ ਹੈ। ਪੈਟਰੋਲ ਪੰਪਾਂ 'ਤੇ ਹੁਣ ਵੱਖ-ਵੱਖ ਮਿਸ਼ਰਣਾਂ ਲਈ:
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
ਵੱਖਰੇ ਨੋਜ਼ਲ ਅਤੇ ਡਿਸਪਲੇ ਯੂਨਿਟ ਲਗਾਏ ਜਾਣਗੇ।
ਨਵੀਆਂ ਡਿਸਪੈਂਸਿੰਗ ਯੂਨਿਟਾਂ ਅਤੇ ਸਟੋਰੇਜ ਸਿਸਟਮ ਵਿੱਚ ਨਿਵੇਸ਼ ਕਰਨਾ ਹੋਵੇਗਾ।
ਈਂਧਨ ਦੀ ਗੁਣਵੱਤਾ ਦੀ ਨਿਗਰਾਨੀ ਲਈ ਵਿਸ਼ੇਸ਼ ਤੰਤਰ ਸਥਾਪਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
ਇਥੇਨੌਲ ਦੀ ਮਾਤਰਾ ਮੁਤਾਬਕ ਹੋਣਗੀਆਂ ਕੀਮਤਾਂ
ਇੱਕ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਪੈਟਰੋਲ ਵਿੱਚ ਇਥੇਨੌਲ ਦੀ ਮਾਤਰਾ ਦੇ ਆਧਾਰ 'ਤੇ ਕੀਮਤਾਂ ਵੀ ਵੱਖ-ਵੱਖ ਹੋਣਗੀਆਂ। ਭਾਰਤੀ ਮਾਣਕ ਬਿਊਰੋ (BIS) ਨੇ ਪਹਿਲਾਂ ਹੀ E22 ਤੋਂ ਲੈ ਕੇ E30 ਤੱਕ ਦੇ ਈਂਧਨ ਮਿਸ਼ਰਣਾਂ ਲਈ ਮਾਪਦੰਡ ਨਿਰਧਾਰਤ ਕਰ ਦਿੱਤੇ ਹਨ।
ਇਹ ਵੀ ਪੜ੍ਹੋ : 8th Pay Commission : ਕੇਂਦਰੀ ਕਰਮਚਾਰੀਆਂ ਨੂੰ ਲੱਗ ਸਕਦੈ ਝਟਕਾ! ਇਹ ਮੰਗਾਂ ਮੰਨਣ ਦੇ ਮੂਡ 'ਚ ਨਹੀਂ ਸਰਕਾਰ
ਦੇਸ਼ ਨੂੰ ਹੋਵੇਗਾ ਵੱਡਾ ਆਰਥਿਕ ਫਾਇਦਾ
ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਦੇਸ਼ ਹੈ। ਇਥੇਨੌਲ ਬਲੈਂਡਿੰਗ ਵਧਾਉਣ ਦਾ ਮੁੱਖ ਮਕਸਦ ਕੱਚੇ ਤੇਲ ਦੇ ਆਯਾਤ 'ਤੇ ਨਿਰਭਰਤਾ ਨੂੰ ਘਟਾਉਣਾ ਹੈ। ਅੰਕੜਿਆਂ ਅਨੁਸਾਰ:
ਨਵੰਬਰ 2014 ਤੋਂ ਫਰਵਰੀ 2026 ਦੇ ਵਿਚਕਾਰ ਇਥੇਨੌਲ ਮਿਸ਼ਰਣ ਕਾਰਨ 1.7 ਟ੍ਰਿਲੀਅਨ ਰੁਪਏ ਦੀ ਬਚਤ ਹੋਈ ਹੈ।
ਸਿਰਫ਼ 2024-25 ਦੇ ਸਾਲ ਦੌਰਾਨ ਹੀ 40,000 ਕਰੋੜ ਰੁਪਏ ਦੀ ਬਚਤ ਦਰਜ ਕੀਤੀ ਗਈ ਹੈ।
ਇਹ ਨਵਾਂ ਨਿਯਮ ਨਾ ਸਿਰਫ਼ ਵਾਹਨ ਚਾਲਕਾਂ ਨੂੰ ਵਧੇਰੇ ਵਿਕਲਪ ਦੇਵੇਗਾ, ਸਗੋਂ ਦੇਸ਼ ਦੀ ਆਰਥਿਕਤਾ ਅਤੇ ਵਾਤਾਵਰਣ ਲਈ ਵੀ ਸਹਾਈ ਸਿੱਧ ਹੋਵੇਗਾ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਊਰਜਾ ਖੇਤਰ 'ਚ ਭਾਰਤ ਦਾ ਵੱਡਾ ਉਛਾਲ, 2026 ’ਚ 170 ਅਰਬ ਡਾਲਰ ਨਿਵੇਸ਼ ਦਾ ਅੰਦਾਜ਼ਾ
NEXT STORY