ਅਹਿਮਦਾਬਾਦ- ਅਹਿਮਦਾਬਾਦ ’ਚ ਬੁੱਧਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇਕ ਕਾਂਸਟੇਬਲ ਨੇ ਆਪਣੀ ਪਤਨੀ ਅਤੇ ਨਾਬਾਲਗ ਧੀ ਨਾਲ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੋਲਾ ਪੁਲਸ ਥਾਣੇ ਦੇ ਐੱਨ. ਆਰ. ਵਾਘੇਲਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਅਜਿਹਾ ਲੱਗਦਾ ਹੈ ਕਿ ਕਿਸੇ ਝਗੜੇ ਮਗਰੋਂ ਜੋੜੇ ਨੇ ਇਹ ਖ਼ੌਫਨਾਕ ਕਦਮ ਚੁੱਕਿਆ ਹੋਵੇਗਾ। ਮ੍ਰਿਤਕ ਦੀ ਪਛਾਣ ਕਾਂਸਟੇਬਲ ਕੁਲਦੀਪ ਸਿੰਘ ਯਾਦਵ ਦੇ ਰੂਪ ’ਚ ਕੀਤੀ ਗਈ ਹੈ, ਜੋ ਵਸਤਪੁਰ ਪੁਲਸ ਥਾਣੇ ’ਚ ਤਾਇਨਾਤ ਸੀ।
ਮ੍ਰਿਤਕ ਕਾਂਸਟੇਬਲ ਦੀ ਪਤਨੀ ਦਾ ਨਾਂ ਰਿੱਧੀ ਅਤੇ 3 ਸਾਲਾ ਧੀ ਦਾ ਨਾਂ ਆਕਾਂਸ਼ੀ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਯਾਦਵ ਆਪਣੀ ਪਤਨੀ ਅਤੇ ਧੀ ਨਾਲ ਗੋਟਾ ਇਲਾਕੇ ’ਚ ਬਹੁ-ਮੰਜ਼ਿਲਾ ਇਮਾਰਤ ਦੀ 12ਵੀਂ ਮੰਜ਼ਿਲ ’ਤੇ ਰਹਿੰਦਾ ਸੀ। ਇਮਾਰਤ ’ਚ ਰਹਿੰਦੇ ਹੋਏ ਵਸਨੀਕਾਂ ਮੁਤਾਬਕ ਜੋੜੇ ਨੇ ਆਪਣੀ ਧੀ ਨਾਲ 12ਵੀਂ ਮੰਜ਼ਿਲ ਤੋਂ ਦੇਰ ਰਾਤ ਡੇਢ ਵਜੇ ਛਾਲ ਮਾਰ ਦਿੱਤੀ। ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਮਾਰਤ ਦੇ ਇਕ ਵਾਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਸਟੇਬਲ ਦੀ ਪਤਨੀ ਰਿੱਧੀ ਨੇ ਪਹਿਲਾਂ ਛਾਲ ਮਾਰੀ ਅਤੇ ਉਸ ਤੋਂ ਬਾਅਦ ਯਾਦਵ ਨੇ ਆਪਣੀ ਧੀ ਨਾਲ ਛਾਲ ਮਾਰ ਦਿੱਤੀ। ਪੁਲਸ ਅਧਿਕਾਰੀ ਨੇ ਕਿਹਾ ਕਿ ਉਸੇ ਮੰਜ਼ਿਲ ’ਤੇ ਰਹਿਣ ਵਾਲੀ ਯਾਦਵ ਦੀ ਭੈਣ ਮੁਤਾਬਕ ਦੋਹਾਂ ਵਿਚ ਬਹੁਤ ਝਗੜੇ ਹੁੰਦੇ ਸਨ। ਅਧਿਕਾਰੀ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਮੱਧ ਪ੍ਰਦੇਸ਼ : ਕਾਰ 'ਚ ਲੁਕਾ ਕੇ ਰੱਖਿਆ 3.72 ਕਰੋੜ ਰੁਪਏ ਦਾ ਵਿਦੇਸ਼ੀ ਸੋਨਾ ਜ਼ਬਤ, ਤਿੰਨ ਲੋਕ ਗ੍ਰਿਫ਼ਤਾਰ
NEXT STORY