ਅਹਿਮਦਾਬਾਦ (ਵਾਰਤਾ)- ਦੇਸ਼ ਦੀ ਇਕ ਪ੍ਰਮੁੱਖ ਕੈਮੀਕਲ ਕੰਪਨੀ ਦੇ ਗੁਜਰਾਤ ਸਥਿਤ ਪਲਾਂਟ ’ਚ ਵੀਰਵਾਰ ਸਵੇਰੇ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ’ਚ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ
ਕਈ ਤਰ੍ਹਾਂ ਦੇ ਕੈਮੀਕਲ ਬਣਾਉਣ ਵਾਲੀ ਗੁਜਰਾਤ ਫਲੋਰੋਕੈਮੀਕਲਜ਼ ਲਿਮਟਿਡ (ਜੀ.ਐੱਫ.ਐੱਲ.) ਦੇ ਪੰਚਮਹਾਲ ਜ਼ਿਲ੍ਹੇ ਦੇ ਘੋਘੰਬਾ ਦੇ ਰਣਜੀਤਨਗਰ ਸਥਿਤ ਉਸ ਦੇ ਪਲਾਂਟ ’ਚ ਸਵੇਰੇ ਕਰੀਬ 10 ਵਜੇ ਤੇਜ਼ ਧਮਾਕਾ ਹੋਇਆ। ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣੀ ਗਈ। ਹੁਣ ਤੱਕ ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਹੋ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਪਲਾਂਟ ਦੇ ਬਾਇਲਰ, ਰਿਐਕਟਰ ਜਾਂ ਅਜਿਹੇ ਕਿਸੇ ਹੋਰ ਹਿੱਸੇ ਦੇ ਫਟਣ ਨਾਲ ਅਜਿਹਾ ਹੋਇਆ ਹੋਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਹਰਿਆਣਾ ’ਚ ਦੋ ਵਾਰ ਚੈਂਪੀਅਨ ਰਹੀ ‘ਸਾਹੀਵਾਲ’ ਨਸਲ ਦੀ ਦੇਸੀ ਗਾਂ 11 ਲੱਖ ’ਚ ਵਿਕੀ
NEXT STORY