ਨਵੀਂ ਦਿੱਲੀ — ਗੁਜਰਾਤ 'ਚ ਕਾਂਗਰਸ ਦੇ ਵਿਧਾਇਕ ਇਮਰਾਨ ਖੇੜਾਵਾਲਾ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ। ਖੇੜਾਵਾਲਾ ਨੂੰ ਇਲਾਜ ਲਈ ਅਹਿਮਦਾਬਾਦ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਖੇੜਾਵਾਲਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਕਰੀਬ 6 ਘੰਟੇ ਪਹਿਲਾਂ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਪ੍ਰਧਾਨਗੀ ਵਾਲੀ ਬੈਠਕ 'ਚ ਸ਼ਾਮਲ ਹੋਏ ਸਨ। ਮੰਗਲਵਾਰ ਨੂੰ ਹੋਈ ਇਸ ਬੈਠਕ 'ਚ ਸੂਬੇ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਅਤੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਵੀ ਸਨ। ਹਾਲਾਂਕਿ ਬੈਠਕ ਸੋਸ਼ਲ ਡਿਸਟੈਂਸਿੰਗ ਦਾ ਪਲਾਨ ਕੀਤਾ ਗਿਆ ਸੀ।
ਖੇੜਵਾਲਾ ਨਾਲ ਦੋ ਵਿਧਾਇਕ ਵੀ ਸਨ
ਅਹਿਮਦਾਬਾਦ ਮਿਰਰ ਦੀ ਰਿਪੋਰਟ ਮੁਤਾਬਕ ਬੈਠਕ 'ਚ ਇਮਰਾਨ ਖੇੜਾਵਾਲਾ ਨਾਲ ਕਾਂਗਰਸ ਦੇ ਦੋ ਹੋਰ ਵਿਧਾਇਕ ਗਯਾਸੁਦੀਨ ਸ਼ੇਖ ਅਤੇ ਸ਼ੈਲੇਸ਼ ਪਰਮਾਰ ਵੀ ਸਨ। ਤਿੰਨਾਂ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਲਈ ਗਾਂਧੀਨਗਰ ਆਏ ਸਨ। ਬੈਠਕ 'ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਚਰਚਾ ਕੀਤੀ ਗਈ। ਬੈਠਕ ਦੁਪਹਿਰ 1 ਵਜੇ ਆਯੋਜਿਤ ਕੀਤੀ ਗਈ ਅਤੇ ਲਗਭਗ 8 ਵਜੇ ਇਮਰਾਨ ਖੇੜਾਵਾਲਾ ਨੂੰ ਕੋਵਿਡ-19 ਪਾਜ਼ੀਟਿਵ ਐਲਾਨ ਕੀਤਾ ਗਿਆ।
80 ਕਰੋੜ ਲੋਕਾਂ ਨੂੰ ਅਗਲੇ 3 ਮਹੀਨੇ ਤੱਕ ਮੁਫਤ ’ਚ ਮਿਲੇਗਾ ਪਸੰਦ ਦਾ ਅਨਾਜ
NEXT STORY