ਗੁਜਰਾਤ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਅਹਿਮਦਾਬਾਦ 'ਚ ਆਪਣੀ ਵੋਟ ਪਾਈ। ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਦੇ ਰਾਨਿਪ ਸਥਿਤ ਨਿਸ਼ਾਨ ਪਬਲਿਕ ਸਕੂਲ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਉਹ ਗਾਂਧੀਨਗਰ ਰਾਜਭਵਨ ਤੋਂ ਵੋਟ ਪਾਉਣ ਲਈ ਨਿਕਲੇ। ਪੀ.ਐੱਮ. ਮੋਦੀ ਨੇ ਵੋਟ ਪਾਉਣ ਤੋਂ ਪਹਿਲਾਂ ਸਕੂਲ ਜਾਂਦੇ ਸਮੇਂ ਰਸਤੇ 'ਚ ਲੋਕਾਂ ਦਾ ਧੰਨਵਾਦ ਕੀਤਾ। ਉਹ ਪੋਲਿੰਗ ਬੂਥ 'ਤੇ ਲਾਈਨ 'ਚ ਖੜ੍ਹੇ ਹੋ ਕੇ ਵੋਟ ਪਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।
ਪੀ.ਐੱਮ. ਮੋਦੀ ਨੇ ਟਵੀਟ ਕੀਤਾ,''ਗੁਜਰਾਤ ਚੋਣਾਂ ਦੇ ਦੂਜੇ ਪੜਾਅ 'ਚ ਵੋਟਿੰਗ ਕਰਨ ਵਾਲੇ ਸਾਰੇ ਲੋਕਾਂ, ਵਿਸ਼ੇਸ਼ ਰੂਪ ਨਾਲ ਨੌਜਵਾਨ ਵੋਟਰਾਂ ਅਤੇ ਮਹਿਲਾ ਵੋਟਰਾਂ ਤੋਂ ਵੱਡੀ ਗਿਣਤੀ 'ਚ ਵੋਟਿੰਗ ਕਰਨ ਦੀ ਅਪੀਲ ਕਰਦਾ ਹਾਂ। ਮੈਂ ਸਵੇਰੇ ਕਰੀਬ 9 ਵਜੇ ਅਹਿਮਦਾਬਾਦ 'ਚ ਆਪਣੀ ਵੋਟ ਪਾਵਾਂਗਾ।'' ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਦੂਜੇ ਪੜਾਅ 'ਚ ਅਹਿਮਦਾਬਾਦ 'ਚ ਆਪਣੀ ਵੋਟ ਪਾਉਣਗੇ।
ਗੁਜਰਾਤ ਵਿਧਾਨ ਸਭਾ ਚੋਣਾਂ : ਦੂਜੇ ਪੜਾਅ 'ਚ 92 ਸੀਟਾਂ 'ਤੇ ਵੋਟਿੰਗ ਜਾਰੀ
NEXT STORY