ਅਹਿਮਦਾਬਾਦ (ਭਾਸ਼ਾ)- ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖ਼ਰੀ ਪੜਾਅ 'ਚ ਸੂਬੇ ਦੇ 14 ਜ਼ਿਲ੍ਹਿਆਂ ਦੀ 93 ਸੀਟ 'ਤੇ ਸੋਮਵਾਰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ। ਅਹਿਮਦਾਬਾਦ, ਵਡੋਦਰਾ ਅਤੇ ਗਾਂਧੀਨਗਰ ਸਮੇਤ 14 ਜ਼ਿਲ੍ਹਿਆਂ ਦੇ 93 ਵਿਧਾਨ ਸਭਾ ਖੇਤਰਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਸਮੇਤ 61 ਸਿਆਸੀ ਦਲਾਂ ਦੇ ਕੁੱਲ 833 ਉਮੀਦਵਾਰ ਮੈਦਾਨ 'ਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੋਮਵਾਰ ਨੂੰ ਅਹਿਮਦਾਬਾਦ 'ਚ ਰਾਨੀਪ ਇਲਾਕੇ ਦੇ ਇਕ ਸਕੂਲ 'ਚ ਬਣੇ ਵੋਟਿੰਗ ਕੇਂਦਰ 'ਚ ਆਪਣਾ ਵੋਟ ਪਾਉਣਗੇ, ਜਦੋਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਰਣਪੁਰਾ ਇਲਾਕੇ 'ਚ ਇਕ ਕੇਂਦਰ 'ਤੇ ਆਪਣੇ ਵੋਟ ਅਧਿਕਾਰ ਦਾ ਇਸੇਤਮਾਲ ਕਰਨ।
ਇਹ ਵੀ ਪੜ੍ਹੋ : ਇਕ ਹੀ ਸ਼ਖ਼ਸ ਨਾਲ ਜੁੜਵਾ ਭੈਣਾਂ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ
ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਆਪਣੀ ਮਾਂ ਹੀਰਾਬਾ ਨਾਲ ਗਾਂਧੀਨਗਰ 'ਚ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਸੀ। ਗੁਜਰਾਤ 'ਚ ਇਕ ਦਸੰਬਰ ਨੂੰ ਪਹਿਲੇ ਪੜਾਅ 'ਚ ਕਰੀਬ 63.31 ਫੀਸਦੀ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਅਨੁਸਾਰ, ਦੂਜੇ ਪੜਾਅ ਦੀ ਵੋਟਿੰਗ 'ਚ 833 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ 285 ਆਜ਼ਾਦ ਹਨ। ਚੋਣ 'ਚ ਕੁੱਲ 2.51 ਕਰੋੜ ਲੋਕਾਂ ਕੋਲ ਵੋਟ ਦੇ ਅਧਿਕਾਰ ਹਨ, ਜਿਨ੍ਹਾਂ 'ਚੋਂ 1.29 ਕਰੋੜ ਪੁਰਸ਼ ਅਤੇ 1.22 ਕਰੋੜ ਔਰਤਾਂ ਹਨ। ਕੁੱਲ 14,975 ਵੋਟਿੰਗ ਕੇਂਦਰ ਬਣਾਏ ਗਏ ਹਨ ਅਤੇ ਉੱਥੇ 1.13 ਲੱਖ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਵੋਟਿੰਗ ਸ਼ਾਮ 5 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੋਲਡ ’ਚ ਗੋਲਮਾਲ! ਮੁਨਾਫੇ ਲਈ ਹਾਲਮਾਰਕ ਅਤੇ ਕੈਰੇਟ ’ਚ ਹੋ ਰਿਹਾ ਖੇਡ, ਸੋਨਾ ਖਰੀਦਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ
NEXT STORY