ਅਹਿਮਦਾਬਾਦ— ਦਿੱਲੀ 'ਚ ਕਾਂਗਰਸ ਦੇ 84ਵੇਂ ਸੰਮੇਲਨ ਦੇ ਖਤਮ ਹੋਣ ਤੋਂ ਇਕ ਦਿਨ ਬਾਅਦ ਹੀ ਗੁਜਰਾਤ 'ਚ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਭਰਤ ਸਿੰਘ ਸੋਲੰਕੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਲੰਕੀ ਨੇ ਸੋਮਵਾਰ ਦੀ ਸਵੇਰ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣਾ ਅਸਤੀਫਾ ਸੌਂਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਲੰਕੀ ਗੁਜਰਾਤ ਦੀਆਂ ਰਾਜ ਸਭਾ ਸੀਟਾਂ 'ਤੇ ਪਾਰਟੀ ਵੱਲੋਂ ਉਮੀਦਵਾਰ ਨਾ ਬਣਾਏ ਜਾਣ ਤੋਂ ਨਾਰਾਜ਼ ਸਨ। ਇਸੇ ਕਾਰਨ ਉਨ੍ਹਾਂ ਨੇ ਸੋਮਵਾਰ ਨੂੰ ਪਾਰਟੀ ਪ੍ਰਧਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਸੋਮਵਾਰ ਦੀ ਸਵੇਰ ਭਰਤ ਸਿੰਘ ਸੋਲੰਕੀ ਰਾਜ ਸਭਾ ਲਈ ਚੁਣੇ ਗਏ ਨਵੇਂ ਸੰਸਦ ਮੈਂਬਰਾਂ ਨਾਲ ਰਾਹੁਲ ਗਾਂਧੀ ਨੂੰ ਮਿਲਣ ਪੁੱਜੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਤੋਂ ਬਾਅਹ ਹੀ ਸੋਲੰਕੀ ਨੇ ਰਾਹੁਲ ਗਾਂਧੀ ਨੂੰ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ। ਹਾਲਾਂਕਿ ਹੁਣ ਤੱਕ ਪਾਰਟੀ ਵੱਲੋਂ ਇਸ ਸੰਬੰਧ 'ਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਗੁਜਰਾਤ ਕਾਂਗਰਸ ਦੇ ਥਿੰਕ ਟੈਂਕ ਮੰਨੇ ਜਾਂਦੇ ਹਨ ਸੋਲੰਕੀ
ਗੁਜਰਾਤ 'ਚ ਕਾਂਗਰਸ ਪਾਰਟੀ ਦੇ ਪ੍ਰਧਾਨ ਭਰਤ ਸਿੰਘ ਸੋਲੰਕੀ ਰਾਜ 'ਚ ਕਾਂਗਰਸ ਦੇ ਸਭ ਤੋਂ ਸੀਨੀਅਰ ਨੇਤਾਵਾਂ 'ਚੋਂ ਇਕ ਮੰਨੇ ਜਾਂਦੇ ਹਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਮਾਧਵ ਸਿੰਘ ਸੋਲੰਕੀ ਦੇ ਬੇਟੇ ਭਰਤ ਸੋਲੰਕੀ 'ਚ ਯੂ.ਪੀ.ਏ. ਦੀ ਸਰਕਾਰ ਦੌਰਾਨ ਊਰਜਾ ਰਾਜ ਮੰਤਰੀ ਵੀ ਰਹਿ ਚੁਕੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸਭ ਤੋਂ ਕਰੀਬੀ ਲੋਕਾਂ 'ਚੋਂ ਇਕ ਮੰਨੇ ਜਾਣ ਵਾਲੇ ਸੋਲੰਕੀ ਉਸ ਕੋਰ ਟੀਮ ਦੇ ਮੈਂਬਰ ਰਹਿ ਚੁਕੇ ਹਨ, ਜਿਸ ਦੀ ਅਗਵਾਈ 'ਚ ਕਾਂਗਰਸ ਨੂੰ 2017 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ 80 ਸੀਟਾਂ 'ਤੇ ਜਿੱਤ ਮਿਲੀ ਸੀ।
ਛੇੜਛਾੜ ਤੋਂ ਤੰਗ ਆ ਕੇ ਵਿਦਿਆਰਥਣ ਨੇ ਕੀਤੀ ਆਤਮ-ਹੱਤਿਆ
NEXT STORY