ਸੂਰਤ- ਗੁਜਰਾਤ ਦੇ ਸੂਰਤ ਸ਼ਹਿਰ 'ਚ 13 ਸਾਲ ਦੇ ਇਕ ਮੁੰਡੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਇਹ ਘਟਨਾ ਉਦੋਂ ਹੋਈ, ਜਦੋਂ ਉਹ ਆਪਣੇ ਘਰ 'ਚ ਕਥਿਤ ਤੌਰ 'ਤੇ ਇਕ ਸਟੰਟ ਕਰ ਰਿਹਾ ਸੀ ਅਤੇ ਇਕ ਰੱਸੀ ਉਸ ਦੀ ਗਰਦਨ ਦੇ ਨੇੜੇ-ਤੇੜੇ ਫਸ ਗਈ। ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਮੁੰਡੇ ਦੇ ਮਾਤਾ-ਪਿਤਾ ਅਨੁਸਾਰ 8ਵੀਂ ਜਮਾਤ ਦਾ ਵਿਦਿਆਰਥੀ ਸਟੰਟ ਦੀ ਵੀਡੀਓ ਬਣਾਉਂਦਾ ਸੀ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਅਤੇ ਵੀਡੀਓ ਸ਼ੇਅਰਿੰਗ ਐਪ ਟਿਕ-ਟਾਕ 'ਤੇ ਪਾਉਂਦਾ ਸੀ। ਸਰਥਾਣਾ ਪੁਲਸ ਥਾਣੇ ਦੇ ਇੰਸਪੈਕਟਰ ਐੱਮ.ਕੇ. ਗੁੱਜਰ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਦੀ ਹੈ, ਜਦੋਂ ਮੁੰਡਾ ਸ਼ਹਿਰ ਦੇ ਸਰਥਾਣਾ ਇਲਾਕੇ 'ਚ ਆਪਣੇ ਘਰ ਦੇ ਬਰਾਮਦੇ 'ਚ ਇਕ ਕੰਧ ਦੇ ਵੱਡੀ ਕਿੱਲੀ ਨਾਲ ਬੰਨ੍ਹੀ ਰੱਸੀ ਨਾਲ ਲਟਕਿਆ ਮਿਲਿਆ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ
ਅਧਿਕਾਰੀ ਨੇ ਦੱਸਿਆ,''ਸਾਡਾ ਮੰਨਣਾ ਹੈ ਕਿ ਇਹ ਘਟਨਾ ਸ਼ਾਮ 5 ਵਜੇ ਦੇ ਨੇੜੇ-ਤੇੜੇ ਦੀ ਹੈ, ਜਦੋਂ ਪਰਿਵਾਰ ਦੇ ਹੋਰ ਲੋਕ ਘਰ ਨਹੀਂ ਸਨ। ਮੁੰਡੇ ਨੂੰ ਸ਼ਾਮ ਕਰੀਬ 6.30 ਵਜੇ ਰੱਸੀ ਨਾਲ ਲਟਕਿਆ ਪਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਦੇ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।'' ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਅਤੇ ਮੁੰਡੇ ਦੇ ਮਾਤਾ-ਪਿਤਾ ਨੇ ਵੀ ਪੁਸ਼ਟੀ ਕੀਤੀ ਹੈ, ਮੁੰਡੇ ਦੀ ਮੌਤ ਸਟੰਟ ਕਾਰਨ ਹੋਈ ਹੈ। ਪੁਲਸ ਖ਼ੁਦਕੁਸ਼ੀ ਦੇ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ, ਕਿਉਂਕਿ ਉਸ ਦੇ ਮਾਤਾ-ਪਿਤਾ ਨੇ ਹਾਲ ਹੀ 'ਚ ਉਸ ਨੂੰ ਮੋਬਾਇਲ ਫੋਨ ਦਾ ਇਸਤੇਮਾਲ ਕਰਨ ਤੋਂ ਰੋਕ ਦਿੱਤਾ ਸੀ। ਮ੍ਰਿਤਕ ਦੇ ਦੋਸਤਾਂ ਅਤੇ ਮਾਤਾ-ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਗੀਤ ਗਾਉਣ, ਨੱਚਣ ਅਤੇ ਸਟੰਟ ਕਰਨ ਦਾ ਸ਼ੌਕ ਸੀ। ਅਧਿਕਾਰੀ ਨੇ ਕਿਹਾ,''ਅਜਿਹਾ ਹੋ ਸਕਦਾ ਹੈ ਕਿ ਰੱਸੀ ਨਾਲ ਕੋਈ ਸਟੰਟ ਕਰਦੇ ਹੋਏ ਮੁੰਡੇ ਦੀ ਮੌਤ ਹੋਈ। ਕੁਝ ਦਿਨ ਪਹਿਲਾਂ ਉਸ ਦੀ ਮਾਂ ਨੇ ਉਸ ਦਾ ਮੋਬਾਇਲ ਫ਼ੋਨ ਲੈ ਲਿਆ ਸੀ ਤਾਂ ਅਜਿਹਾ ਵੀ ਹੋ ਸਕਦਾ ਹੈ ਕਿ ਉਸ ਨੇ ਗੁੱਸੇ 'ਚ ਆ ਕੇ ਖ਼ੁਦਕੁਸ਼ੀ ਕਰ ਲਈ ਹੋਵੇ।''
ਇਹ ਵੀ ਪੜ੍ਹੋ : ਹੈਰਾਨੀਜਨਕ! ਸਟਾਫ਼ ਤੋਂ ਲਈ ਪੀਪੀਈ ਕਿਟ, ਫਿਰ ਕੋਰੋਨਾ ਮਰੀਜ਼ਾਂ ਦੇ ਮੋਬਾਇਲ ਲੈ ਕੇ ਫ਼ਰਾਰ ਹੋਇਆ ਚੋਰ
ਟੀਕਾਕਰਨ ਦੀ ਤਰਜੀਹ ’ਤੇ ਹਾਈ ਕੋਰਟ ਨੇ ਕਿਹਾ- ‘ਕਿਸੇ ਨੂੰ ਬਿਨਾਂ ਬੰਦੂਕ ਦੇ ਜੰਗ ’ਚ ਨਹੀਂ ਭੇਜ ਸਕਦੇ’
NEXT STORY