ਭਰੂਚ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸੋਮਵਾਰ ਨੂੰ ਗੁਜਰਾਤ ਦੇ ਭਰੂਚ ਜ਼ਿਲ੍ਹੇ 'ਚ ਦੇਸ਼ ਦੇ ਪਹਿਲੇ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 'ਸ਼ਹਿਰੀ ਨਕਸਲੀ' ਆਪਣਾ ਰੂਪ ਬਦਲ ਕੇ ਗੁਜਰਾਤ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਰਾਜ ਉਨ੍ਹਾਂ ਨੂੰ ਨੌਜਵਾਨਾਂ ਦਾ ਜੀਵਨ ਤਬਾਹ ਕਰਨ ਦੀ ਮਨਜ਼ੂਰੀ ਨਹੀਂ ਦੇਵੇਗਾ। ਪੀ.ਐੱਮ. ਮੋਦੀ ਨੇ ਆਮ ਆਦਮੀ ਪਾਰਟੀ (ਆਪ) 'ਤੇ ਤੰਜ ਕੱਸਦੇ ਹੋਏ ਕਿਹਾ,''ਸ਼ਹਿਰੀ ਨਕਸਲੀ ਨਵੇਂ ਰੂਪ ਨਾਲ ਰਾਜ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਰੂਪ ਬਦਲ ਲਿਆ ਹੈ। ਉਹ ਸਾਡੇ ਨਿਰਦੋਸ਼ ਅਤੇ ਊਰਜਾਵਾਨ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ।'' ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਚ ਗੁਜਰਾਤ 'ਚ ਪ੍ਰਵੇਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ : ਗੁਜਰਾਤ ਤੋਂ ਵੱਡੀ ਖ਼ਬਰ : ਪਾਕਿਸਤਾਨੀ ਕਿਸ਼ਤੀ 'ਚੋਂ ਜ਼ਬਤ ਹੋਈ 360 ਕਰੋੜ ਰੁਪਏ ਦੀ ਹੈਰੋਇਨ
ਉਨ੍ਹਾਂ ਕਿਹਾ,''ਅਰਬਨ ਨਕਸਲੀ ਉੱਪਰੋਂ ਪੈਰ ਰੱਖ ਰਹੇ ਹਨ। ਅਸੀਂ ਉਨ੍ਹਾਂ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਤਬਾਹ ਨਹੀਂ ਕਰਨ ਦੇਵਾਂਗੇ। ਸਾਨੂੰ ਆਪਣੇ ਬੱਚਿਆਂ ਨੂੰ ਅਰਬਨ ਨਕਸਲੀਆਂ ਤੋਂ ਸਾਵਧਾਨ ਕਰਨਾ ਚਾਹੀਦਾ, ਜਿਨ੍ਹਾਂ ਨੇ ਦੇਸ਼ ਨੂੰ ਤਬਾਹ ਕਰਨ ਦਾ ਬੀੜਾ ਚੁੱਕਿਆ ਹੈ। ਉਹ ਵਿਦੇਸ਼ੀ ਸ਼ਕਤੀਆਂ ਦੇ ਏਜੰਟ ਹਨ। ਗੁਜਰਾਤ ਉਨ੍ਹਾਂ ਖ਼ਿਲਾਫ਼ ਸਿਰ ਨਹੀਂ ਝੁਕਾਏਗਾ, ਗੁਜਰਾਤ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ।'' ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਨੇ 2014 'ਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਉਦੋਂ ਭਾਰਤੀ ਅਰਥ ਵਿਵਸਥਾ ਦੁਨੀਆ 'ਚ 10ਵੇਂ ਸਥਾਨ 'ਤੇ ਸੀ ਅਤੇ ਹੁਣ ਇਹ 5ਵੇਂ ਸਥਾਨ 'ਤੇ ਆ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਉੱਤਰਾਕਾਸ਼ੀ ’ਚ ਬਰਫ਼ ਦਾ ਤੂਫ਼ਾਨ: 5 ਹੋਰ ਲਾਸ਼ਾਂ ਬਰਾਮਦ, ਖਰਾਬ ਮੌਸਮ ਬਚਾਅ ਮੁਹਿੰਮ ’ਚ ਬਣਿਆ ਰੁਕਾਵਟ
NEXT STORY