ਅਹਿਮਦਾਬਾਦ (ਭਾਸ਼ਾ)- ਕੋਸਟ ਗਾਰਡ ਅਤੇ ਗੁਜਰਾਤ ਅੱਤਵਾਦ ਰੋਕੂ ਦਸਤੇ ਨੇ ਸੂਬੇ ਦੇ ਤੱਟ ਤੋਂ ਇਕ ਪਾਕਿਸਤਾਨੀ ਕਿਸ਼ਤੀ ਤੋਂ 360 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮੁੰਬਈ, ਗੁਜਰਾਤ ਤੋਂ 120 ਕਰੋੜ ਰੁਪਏ ਦੀ ਮੈਫੇਡ੍ਰੋਨ ਜ਼ਬਤ, ਏਅਰ ਇੰਡਆ ਦੇ ਸਾਬਕਾ ਪਾਇਲਟ ਸਮੇਤ 6 ਗ੍ਰਿਫ਼ਤਾਰ
ਅਧਿਕਾਰੀ ਨੇ ਕਿਹਾ ਕਿ ਤੱਟ ਰੱਖਿਅਕ ਅਤੇ ਏ.ਟੀ.ਐੱਸ. ਕਰਮੀਆਂ ਨੇ ਅਰਬ ਸਾਗਰ 'ਚ ਅਲ ਸਾਕਾਰ ਨਾਮ ਦੀ ਕਿਸ਼ਤੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ, ਜਿਸ 'ਚ 50 ਕਿਲੋਗ੍ਰਾਮ ਹੋਰੈਇਨ ਸੀ। ਅਧਿਕਾਰੀ ਨੇ ਕਿਹਾ ਕਿ ਕਿਸ਼ਤੀ 'ਚ ਚਾਲਕ ਦਲ ਦੇ 6 ਮੈਂਬਰ ਸਨ ਅਤੇ ਇਸ ਨੂੰ ਅੱਗੇ ਦੀ ਜਾਂਚ ਲਈ ਸੂਬੇ ਦੇ ਜਖਾਊ ਬੰਦਰਗਾਹ ਲਿਜਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
LOC ’ਤੇ ਬੰਦੂਕਾਂ ਦੀ ਖਾਮੋਸ਼ੀ ਨੇ ਬਦਲੀ ਜ਼ਿੰਦਗੀ, ਕਸ਼ਮੀਰ ਦੇ ਪਿੰਡਾਂ ’ਚ ਲੋਕ ਘਰਾਂ ’ਚ ਰੱਖ ਰਹੇ ਵਿਆਹ ਸਮਾਗਮ
NEXT STORY