ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਸ ਨੇ ਬੁੱਧਵਾਰ ਨੂੰ 23 ਸਾਲ ਤਕ ਗ੍ਰਿਫਤਾਰੀ ਤੋਂ ਬਚਦਾ ਰਿਹਾ ਦੋਸ਼ੀ ਵਲੀ ਮੁਹੰਮਦ ਮੀਰ ਨੂੰ ਬਰਵਾਲਾ ਕੰਗਨ ਪਿੰਡ ਤੋਂ ਗ੍ਰਿਫਤਾਰ ਕੀਤਾ। ਵਲੀ ਮੁਹੰਮਦ ਮੀਰ ਖਤਰਨਾਕ ਨਾਗਰਿਕ ਫੌਜ ਦਾ ਹਿੱਸਾ ਸੀ। ਜਿਸ ਨੂੰ ਇਖਵਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜੋ 1990 ਦੇ ਦਹਾਕੇ 'ਚ ਕਸ਼ਮੀਰ 'ਚ ਸਰਗਰਮ ਸੀ।
ਇਕ ਪੁਲਸ ਬੁਲਾਰਾ ਨੇ ਕਿਹਾ, 'ਸੁੰਬਲ ਦੇ ਇਕ ਪੁਲਸ ਅਧਿਕਾਰੀ ਦੀ ਨਿਗਰਾਨੀ 'ਚ ਸਟੇਸ਼ਨ ਹਾਊਸ ਅਧਿਕਾਰੀ ਦੀ ਅਗਵਾਈ 'ਚ ਸੁੰਬਲ ਪੁਲਸ ਸਟੇਸ਼ਨ ਦੀ ਇਕ ਪੁਲਸ ਟੀਮ ਨੇ ਸਦਰਕੁਟ ਬਾਲਾ ਬਾਂਦੀਪੋਰਾ ਦੇ ਮੁਹੰਮਦ ਮਕਸੂਦ ਮੀਰ ਦੇ ਬੇਟੇ ਵਲੀ ਮੁਹੰਮਦ ਮੀਰ ਨੂੰ ਗ੍ਰਿਫਤਾਰ ਕੀਤਾ।'
ਪੁਲਸ ਮੁਤਾਬਕ, ਵਲੀ ਮੁਹੰਮਦ ਮੀਰ ਨੂੰ ਬਰਵਾਲਾ ਕੰਗਨ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਰਿਕਾਰਡ ਮੁਤਾਬਕ ਉਹ ਸੱਤ ਲੋਕਾਂ ਦੀ ਹੱਤਿਆ 'ਚ ਸ਼ਾਮਲ ਸੀ, ਜਿਸ 'ਚ ਪਿੰਡ ਸਦਰਕੂਟ ਬਾਲਾ ਦੇ 5 ਪੁਰਸ਼ ਤੇ 2 ਔਰਤਾਂ ਸ਼ਾਮਲ ਸਨ। 5 ਅਕਤੂਬਰ 1996 ਨੂੰ ਸਾਦੇਰਕੋਟੇ-ਬਾਲਾ, ਬਾਂਦੀਪੋਰਾ 'ਚ ਤਿੰਨ ਪਰਿਵਾਰਾਂ ਦੇ 7 ਮੈਂਬਰਾਂ ਨੂੰ ਇਨ੍ਹਾਂ ਹਥਿਆਰਬੰਦ ਲੋਕਾਂ ਨੇ ਮਾਰ ਦਿੱਤਾ ਸੀ। ਜ਼ਿਲਾ ਤੇ ਸੈਸ਼ਨ ਜੱਜ ਬਾਂਦੀਪੋਰਾ ਵੱਲੋਂ ਕਈ ਵਾਰੰਟ ਜਾਰੀ ਕੀਤੇ ਗਏ ਸਨ ਪਰ ਵਲੀ ਮੁਹੰਮਦ ਮੀਰ 23 ਸਾਲ ਤਕ ਲੁਕਣ 'ਚ ਸਫਲ ਰਿਹਾ। ਸਰਕਾਰੀ ਵਕੀਲ ਸ਼ਫੀਕ ਮੁਤਾਬਕ 'ਇਕ ਇਕ ਕਤਲੇਆਮ ਸੀ ਜੋ 25 ਅਕਤੂਬਰ ਨੂੰ ਹੋਇਆ ਸੀ, ਅੱਜ ਉਸ ਦਾ ਪਹਿਲਾਂ ਪੜਾਅ ਤੈਅ ਹੋਇਆ ਹੈ। ਇਸ ਕਤਲੇਆਮ ਦਾ ਇਕ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਹੈ।'
ਈ.ਡੀ. ਦਾ ਦਾਅਵਾ, ਜ਼ਾਕਿਰ ਨਾਇਕ ਦੇ ਖਾਤੇ 'ਚ 49 ਕਰੋੜ ਰੁਪਏ ਟਰਾਂਸਫਰ
NEXT STORY