ਚੰਡੀਗੜ੍ਹ- ਡੇਰਾ ਸੱਚਾ ਸੌਦਾ ਮੁਖੀ ਅਤੇ ਜਬਰ-ਜ਼ਿਨਾਹ ਮਾਮਲੇ 'ਚ ਦੋਸ਼ੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਪੈਰੋਲ ਮਿਲਣ ਮਗਰੋਂ ਮੰਗਲਵਾਰ ਨੂੰ ਜੇਲ੍ਹ 'ਚੋਂ ਬਾਹਰ ਆਇਆ। ਦੱਸ ਦੇਈਏ ਕਿ ਰਾਮ ਰਹੀਮ ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ ਸਥਿਤ ਸੁਨਾਰੀਆ ਜੇਲ੍ਹ 'ਚ ਬੰਦ ਹੈ। ਇਸ ਸਾਲ ਜੇਲ੍ਹ ਤੋਂ ਰਾਮ ਰਹੀਮ ਦੀ ਤੀਜੀ ਅਸਥਾਈ ਰਿਹਾਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਰਾਮ ਰਹੀਮ ਦੁਪਹਿਰ ਕਰੀਬ 2 ਵਜੇ ਜੇਲ੍ਹ 'ਚੋਂ ਬਾਹਰ ਆਇਆ।
ਇਹ ਵੀ ਪੜ੍ਹੋ- ਦਿੱਲੀ ਪ੍ਰਦੂਸ਼ਣ: SC ਦੀ ਤਲਖ਼ ਟਿੱਪਣੀ- ਦੋਸ਼ਾਂ ਦੀ ਖੇਡ ਜਾਰੀ ਰਹੀ ਤਾਂ ਜ਼ਮੀਨ ਸੁੱਕ ਜਾਵੇਗੀ, ਪਾਣੀ ਮੁੱਕ ਜਾਵੇਗਾ
ਅਸਥਾਈ ਰਿਹਾਈ ਦੇ ਸਮੇਂ ਦੌਰਾਨ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਬਰਨਾਵਾ 'ਚ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਜਾਵੇਗਾ। ਡੇਰਾ ਸੱਚਾ ਸੌਚਾ ਦਾ ਹੈੱਡਕੁਆਰਟਰ ਹਰਿਆਣਾ ਦੇ ਸਿਰਸਾ ਵਿਚ ਹੈ। ਇਸ ਤੋਂ ਪਹਿਲਾਂ ਰਾਮ ਰਹੀਮ 30 ਜੁਲਾਈ ਨੂੰ 30 ਦਿਨ ਦੀ ਪੈਰੋਲ 'ਤੇ ਜੇਲ੍ਹ ਵਿਚੋਂ ਬਾਹਰ ਆਇਆ ਸੀ। ਡੇਰਾ ਮੁਖੀ ਨੂੰ ਜਨਵਰੀ ਵਿਚ 40 ਦਿਨ ਦੀ ਪੈਰੋਲ ਦਿੱਤੀ ਗਈ ਸੀ। ਪਿਛਲੇ ਸਾਲ ਅਕਤੂਬਰ ਵਿਚ ਵੀ ਉਸ ਨੂੰ 40 ਦਿਨ ਦੀ ਪੈਰੋਲ ਮਿਲੀ ਸੀ।
ਇਹ ਵੀ ਪੜ੍ਹੋ- ਦੁਖ਼ਦ ਖ਼ਬਰ: ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ASP ਦੇ ਪੁੱਤਰ ਦੀ ਹੋਈ ਮੌਤ
ਧਾਮੀ ਨੇ ਜਤਾਇਆ ਇਤਰਾਜ਼
ਦਰਅਸਲ ਰਾਮ ਰਹੀਮ ਨੇ ਪੈਰੋਲ ਲਈ ਬੇਨਤੀ ਕੀਤੀ ਸੀ। ਉਹ ਜਬਰ-ਜ਼ਿਨਾਹ ਦੇ ਦੋਸ਼ ਵਿਚ 20 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਇਸ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਮੁਖੀ ਨੂੰ 21 ਦਿਨ ਦੀ ਪੈਰੋਲ ਦੇਣ ਦੇ ਹਰਿਆਣਾ ਸਰਕਾਰ ਦੇ ਕਦਮ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਧਾਮੀ ਨੇ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਵਿਚਾਲੇ ਅਵਿਸ਼ਵਾਸ ਦੇ ਮਾਹੌਲ ਨੂੰ ਹੱਲਾ-ਸ਼ੇਰੀ ਮਿਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੇਰਾ ਮੁਖੀ ਨੂੰ ਵਾਰ-ਵਾਰ ਜੇਲ੍ਹ ਤੋਂ ਅਸਥਾਈ ਰਿਹਾਈ ਦਿੱਤੀ ਜਾ ਰਹੀ ਹੈ ਪਰ ਸਰਕਾਰਾਂ 'ਬੰਦੀ ਸਿੰਘਾਂ' (ਸਿੱਖ ਕੈਦੀਆਂ) ਦੀ ਰਿਹਾਈ ਲਈ ਸਿੱਖ ਭਾਈਚਾਰੇ ਵਲੋਂ ਚੁੱਕੀ ਗਈ ਆਵਾਜ਼ ਨਹੀਂ ਸੁਣ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਪ੍ਰਦੂਸ਼ਣ: SC ਦੀ ਤਲਖ਼ ਟਿੱਪਣੀ- ਦੋਸ਼ਾਂ ਦੀ ਖੇਡ ਜਾਰੀ ਰਹੀ ਤਾਂ ਜ਼ਮੀਨ ਸੁੱਕ ਜਾਵੇਗੀ, ਪਾਣੀ ਮੁੱਕ ਜਾਵੇਗਾ
NEXT STORY