ਚੰਡੀਗੜ੍ਹ(ਅਨਿਲ ਕੁਮਾਰ)—ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ 'ਤੇ ਰਿਹਾਅ ਕਰਨ ਲਈ ਹਰਿਆਣਾ ਸਰਕਾਰ ਕਿਸੇ ਵੀ ਸਮੇਂ ਮਨਜ਼ੂਰੀ ਦੇ ਸਕਦੀ ਹੈ। ਹੁਣ ਤੱਕ ਸਰਕਾਰ ਰੋਹਤਕ ਅਤੇ ਸਿਰਸਾ ਦੇ ਪੁਲਸ ਸੁਪਰਡੈਂਟ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਜੇਲ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਹੈ ਕਿ ਸਾਡੇ ਸੁਪਰਡੈਂਟ ਨੇ ਰਾਮ ਰਹੀਮ ਦਾ ਜੇਲ 'ਚ ਆਚਰਣ ਬਿਹਤਰ ਹੈ, ਇਸ ਤੋਂ ਇਲਾਵਾ ਹਰ ਕੈਦੀ ਚਾਹੇ ਉਹ ਰਾਮ ਰਹੀਮ ਹੋਵੇ ਜਾਂ ਫਿਰ ਕੋਈ ਹੋਰ ਕੈਦੀ ਹੋਵੇ, ਸਾਰਿਆਂ ਨੂੰ 1 ਸਾਲ ਬਾਅਦ ਪੈਰੋਲ ਲੈਣ ਦਾ ਅਧਿਕਾਰ ਹੈ। ਇਸ ਪੈਰੋਲ ਦੌਰਾਨ ਉਹ ਆਪਣਾ ਘਰੇਲੂ ਕੰਮ ਜਾਂ ਜ਼ਮੀਨ ਦਾ ਕੰਮ ਕਰ ਸਕਦਾ ਹੈ ਪਰ ਪੁਲਸ ਪ੍ਰਸ਼ਾਸਨ ਵੱਲੋਂ ਰਾਮ ਰਹੀਮ ਦੀ ਹਾਜ਼ਿਰੀ ਲਗਾਉਣ ਦਾ ਪ੍ਰਬੰਧ ਹੋਵੇਗਾ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ।
ਦੱਸ ਦੇਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਨਾਲ ਜਬਰ ਜਨਾਹ ਮਾਮਲੇ ਅਤੇ ਪੱਤਰਕਾਰ ਛੱਤਰਪਤੀ ਹੱਤਿਆ ਦੇ ਦੋਸ਼ 'ਚ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਨੇ ਰੋਹਤਕ ਦੀ ਸੁਨਾਰੀਆ ਜੇਲ ਪ੍ਰਸ਼ਾਸਨ ਤੋਂ ਪੈਰੋਲ ਮੰਗੀ ਹੈ, ਜਿਸ ਦੇ ਲਈ 42 ਦਿਨ ਦੀ ਪੈਰੋਲ ਅਰਜੀ ਦਿੱਤੀ ਹੈ। ਇਸ ਅਰਜੀ 'ਚ ਉਨ੍ਹਾਂ ਨੇ ਆਪਣੇ ਖੇਤ ਨੂੰ ਸੰਭਾਲਣ ਦੀ ਗੱਲ ਕੀਤੀ ਹੈ।
ਦਿੱਲੀ ਮਾਸਟਰ ਪਲਾਨ 'ਚ ਤਬਦੀਲੀ ਕਰ ਦਿੱਤੀ ਗਈ ਭਾਜਪਾ ਹੈੱਡ ਕੁਆਰਟਰ ਨੂੰ 2 ਏਕੜ ਜ਼ਮੀਨ
NEXT STORY