ਸਪੋਰਟਸ ਡੈਸਕ: ਵਿਸ਼ਵ ਕੱਪ 2023 ਦੇ ਫਾਈਨਲ ਵਿਚ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਇਕ ਕ੍ਰਿਕਟ ਪ੍ਰਸ਼ੰਸਕ ਸਦਮਾ ਨਹੀਂ ਸਹਾਰ ਸਕਿਆ ਤੇ ਆਪਣੀ ਜ਼ਿੰਦਗੀ ਹੀ ਗੁਆ ਬੈਠਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫ਼ੈਨ ਪੱਛਮੀ ਬੰਗਾਲ ਦੇ ਬਾਂਕੁੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। 23 ਸਾਲ ਦਾ ਰਾਹੁਲ ਲੋਹਾਰ ਟੀਮ ਇੰਡੀਆ ਦਾ ਬਹੁਤ ਵੱਡਾ ਫੈਨ ਸੀ। ਐਤਵਾਰ ਨੂੰ ਟੀਮ ਇੰਡੀਆ ਦੀ ਜਿੱਤ ਨੂੰ ਲੈ ਕੇ ਉਸ ਨੂੰ ਪੂਰਾ ਭਰੋਸਾ ਸੀ ਪਰ ਭਾਰਤ ਦੀ ਹਾਰ ਤੋਂ ਉਹ ਕਾਫੀ ਦੁਖੀ ਸੀ। ਜਿਸ ਕਾਰਨ ਉਸ ਨੇ ਡਿਪਰੈਸ਼ਨ 'ਚ ਆ ਕੇ ਰਾਤ ਨੂੰ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੇਰ ਰਾਤ ਜਦੋਂ ਉਸ ਦਾ ਭਰਾ ਕਮਰੇ 'ਚ ਗਿਆ ਤਾਂ ਉਸ ਨੂੰ ਲਟਕਦਾ ਦੇਖਿਆ।
ਇਹ ਖ਼ਬਰ ਵੀ ਪੜ੍ਹੋ - World Cup 2023: ਭਾਰਤੀ ਟੀਮ ਨੇ ਮੁੜ ਦੁਹਰਾਈਆਂ 2003 ਵਾਲੀਆਂ ਗਲਤੀਆਂ, ਫਿਰ ਭਾਰੀ ਪਏ ਕੰਗਾਰੂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਿਆਤੌਰ ਪੁਲਸ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਇਸ ਦੌਰਾਨ ਲਾਸ਼ ਨੂੰ ਪੋਸਟਮਾਰਟਮ ਲਈ ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਇਸ ਕੋਣ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਰਾਹੁਲ ਨੇ ਟੀਮ ਇੰਡੀਆ ਦੀ ਹਾਰ ਤੋਂ ਦੁਖੀ ਹੋ ਕੇ ਅਸਲ ਵਿਚ ਖੁਦਕੁਸ਼ੀ ਕੀਤੀ ਹੈ ਜਾਂ ਕੋਈ ਹੋਰ ਕਾਰਨ ਹੈ? ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਖੇਡਿਆ ਗਿਆ, ਜਿਸ 'ਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਚੈਂਪੀਅਨ ਬਣਦਿਆਂ ਸਾਰ ਆਸਟ੍ਰੇਲੀਆ 'ਤੇ ਵਰ੍ਹਿਆ ਪੈਸਿਆਂ ਦਾ ਮੀਂਹ, ਪੜ੍ਹੋ ਕਿਸ ਟੀਮ ਨੂੰ ਮਿਲੇ ਕਿੰਨੇ ਰੁਪਏ
ਸਾੜੀ ਦੀ ਦੁਕਾਨ 'ਤੇ ਕੰਮ ਕਰਦਾ ਸੀ
ਖੁਦਕੁਸ਼ੀ ਕਰਨ ਵਾਲਾ ਰਾਹੁਲ ਲੋਹਾਰ ਸਾੜੀਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ। ਉਸ ਨੇ ਆਪਣੇ ਦੋਸਤਾਂ ਨਾਲ ਬੇਲੀਟੋਰ ਦੇ ਸਿਨੇਮਾ ਹਾਲ ਦੇ ਸਾਹਮਣੇ ਪ੍ਰਾਜੈਕਟਰ 'ਤੇ ਮੈਚ ਦੇਖਿਆ। ਮੈਚ ਖ਼ਤਮ ਹੋਣ ਤੋਂ ਬਾਅਦ ਉਹ ਨਿਰਾਸ਼ ਹੋ ਕੇ ਘਰ ਪਰਤਿਆ। ਉਸ ਨੇ ਰਾਤ ਨੂੰ ਰੋਟੀ ਵੀ ਨਹੀਂ ਖਾਧੀ। ਰਾਹੁਲ ਦਾ ਛੋਟਾ ਭਰਾ ਰਾਤ ਕਰੀਬ 11 ਵਜੇ ਘਰ ਪਰਤਿਆ। ਉਹ ਰਾਹੁਲ ਨੂੰ ਮਿਲਣ ਲਈ ਉਸ ਦੇ ਕਮਰੇ ਵਿਚ ਗਿਆ, ਪਰ ਕਮਰੇ ਵਿਚ ਦਾਖ਼ਲ ਹੁੰਦੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਰਾਹੁਲ ਫਾਹੇ ਨਾਲ ਲਟਕ ਰਿਹਾ ਸੀ। ਉਸ ਨੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਅਤੇ ਰਾਹੁਲ ਨੂੰ ਫਾਹੇ ਤੋਂ ਕੱਢ ਕੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰ ਜੇਲ੍ਹ 'ਚੋਂ ਬਾਹਰ ਆਏਗਾ ਰਾਮ ਰਹੀਮ, ਮਿਲੀ 21 ਦਿਨਾਂ ਦੀ ਪੈਰੋਲ
NEXT STORY