ਨਵੀਂ ਦਿੱਲੀ- ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਭਰੇ ਈ-ਮੇਲ ਜ਼ਰੀਏ ਧਮਕੀ ਦਿੱਤੀ ਹੈ। ਇਸ ਵਿਚ ਉਸ ਨੇ ਕਿਹਾ ਕਿ ਦਿੱਲੀ ਨੂੰ ਖਾਲਿਸਤਾਨ ਬਣਾਵਾਂਗੇ। ਇਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ 1984 ਦਾ ਕੇਸ ਲੜ ਰਹੇ HS ਫੂਲਕਾ, ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ, ਆਰ. ਪੀ. ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ., 1984 ਕੇਸ 'ਚ ਜਗਦੀਸ਼ ਟਾਈਟਲਰ ਖ਼ਿਲਾਫ CBI ਦੇ ਗਵਾਹ ਅਭਿਸ਼ੇਕ ਵਰਮਾ ਸਣੇ 25 ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਧਮਕੀ ਭਰੀ ਈ-ਮੇਲ ਵਿਚ ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ, ਕਾਰੋਬਾਰੀ ਮੁਕੇਸ਼ ਅੰਬਾਨੀ, ਗੌਤਮ ਅਡਾਨੀ ਦਾ ਨਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- 80 ਦੇ ਦਹਾਕੇ 'ਚ ਪੰਜਾਬ 'ਚ ਜੋ ਕੁਝ ਵੀ ਹੋਇਆ, ਕਮਲਨਾਥ ਉਸ ਲਈ ਜ਼ਿੰਮੇਵਾਰ : ਆਰ.ਪੀ. ਸਿੰਘ
ਓਧਰ ਪੰਨੂ HS ਫੂਲਕਾ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਈ-ਮੇਲ ਬਾਰੇ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਮਲਨਾਥ ਨੂੰ ਫਾਇਦਾ ਦਿਵਾਉਣ ਲਈ ਇਹ ਸਭ ਸਾਜ਼ਿਸ਼ ਰਚੀ ਜਾ ਰਹੀ ਹੈ। ਫੂਲਕਾ ਮੁਤਾਬਕ ਈ-ਮੇਲ ਜ਼ਰੀਏ ਦਿੱਤੀ ਧਮਕੀ ਵਿਚ ਸੰਜੇ ਸੂਰੀ ਦਾ ਵੀ ਨਾਂ ਆਇਆ ਹੈ, ਜੋ ਕਿ ਕਮਲਨਾਥ ਖਿਲਾਫ ਮੁੱਖ ਗਵਾਹ ਹੈ। ਕਮਲਨਾਥ ਨੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਈ ਅਤੇ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ। ਸੰਜੇ ਸੂਰੀ ਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਭਾਰਤ ਸਰਕਾਰ ਨੂੰ ਯੂ. ਕੇ. ਨਾਲ ਗੱਲ ਕਰ ਕੇ ਸੂਰੀ ਦੀ ਸੁਰੱਖਿਆ ਦਾ ਇੰਤਜ਼ਾਮ ਕਰਨਾ ਹੋਵੇਗਾ।
ਇਹ ਵੀ ਪੜ੍ਹੋ- Facebook 'ਤੇ ਮਿਲੀ ਗਰਲਫਰੈਂਡ ਨੇ ਕੀਤੀ ਜੱਗੋਂ ਤੇਰ੍ਹਵੀਂ, ਵਿਆਹ ਦਾ ਸੁਫ਼ਨਾ ਦਿਖਾ ਲਾਇਆ 22 ਲੱਖ ਦਾ ਚੂਨਾ
ਕੇਜਰੀਵਾਲ ਦਾ ED ਨੂੰ ਜਵਾਬ, ਭਾਜਪਾ ਦੇ ਕਹਿਣ 'ਤੇ ਭੇਜਿਆ ਗਿਆ ਨੋਟਿਸ, ਤੁਰੰਤ ਵਾਪਸ ਲਿਆ ਜਾਵੇ
NEXT STORY