ਸ਼੍ਰੀਨਗਰ— ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਇਆ ਗਿਆ। ਅੱਜ ਸਵੇਰੇ ਜ਼ੀਰੋ ਤਾਪਮਾਨ ਕਾਰਨ ਸਰਦ ਮੌਸਮ ਦੇ ਬਾਵਜੂਦ ਸਿੱਖ ਭਾਈਚਾਰੇ ਦੇ ਲੋਕ ਜਿਨ੍ਹਾਂ 'ਚ ਬੀਬੀਆਂ, ਪੁਰਸ਼ ਅਤੇ ਬੱਚੇ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਵੇਖੇ ਗਏ। ਇਸ ਵਾਰ ਪੁਰਾਣੇ ਸ਼ਹਿਰ ਦੇ ਰੈਨਾਵਾੜੀ ਵਿਚ ਗੁਰਦੁਆਰਾ ਚਿਤੀਪਦਸ਼ਾਹਬੀ ਦੇ ਨਵੀਨੀਕਰਨ ਕਾਰਨ ਸਵੇਰ ਦੀ ਅਰਦਾਸ ਵਿਚ ਬਹੁਤ ਘੱਟ ਗਿਣਤੀ 'ਚ ਸੰਗਤ ਵਿਖਾਈ ਦਿੱਤੀ। ਜਦਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਲਈ ਲੰਗਰ ਦੀ ਪੂਰੀ ਵਿਵਸਥਾ ਕੀਤੀ ਗਈ।
ਇਸ ਦੌਰਾਨ ਕੜਾਕੇ ਦੀ ਠੰਡ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਿਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਬੀਬੀਆਂ ਅਤੇ ਬੱਚਿਆਂ ਨੇ ਵਿਸ਼ੇਸ਼ ਅਰਦਾਸ 'ਚ ਹਿੱਸਾ ਲਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਲਈ ਲੰਗਰ ਦੀ ਵਿਵਸਥਾ ਕੀਤੀ ਸੀ। ਬਾਰਾਮੂਲਾ, ਪੁਲਵਾਮਾ ਅਤੇ ਅਨੰਤਨਾਗ ਸਮੇਤ ਘਾਟੀ ਦੇ ਵੱਖ-ਵੱਖ ਹਿੱਸਿਆਂ 'ਚ ਵੀ ਪ੍ਰਕਾਸ਼ ਪੁਰਬ ਸਮਾਰੋਹ ਮਨਾਉਣ ਦੀ ਰਿਪੋਰਟ ਹੈ। ਇਸ ਤੋਂ ਇਲਾਵਾ ਪ੍ਰਕਾਸ਼ ਪੁਰਬ ਲੱਦਾਖ ਅਤੇ ਕਾਰਗਿਲ 'ਚ ਵੀ ਮਨਾਇਆ ਜਾ ਰਿਹਾ ਹੈ।
ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ 'ਬਾਬੇ ਨਾਨਕ' ਦੇ ਪ੍ਰਕਾਸ਼ ਪੁਰਬ 'ਤੇ ਦਿੱਤੀ ਵਧਾਈ
NEXT STORY