ਨਵੀਂ ਦਿੱਲੀ - ਦਿੱਲੀ ਨਾਲ ਲੱਗਦੇ ਹਰਿਆਣਾ ਗੁਰੂਗ੍ਰਾਮ ਵਿੱਚ ਉਸ ਸਮੇਂ ਭਾਜੜ ਮੱਚ ਗਈ, ਜਦੋਂ ਉੱਥੇ ਇੱਕ ਸੀ.ਐੱਨ.ਜੀ. ਪਾਈਪ ਲਾਈਨ ਵਿੱਚ ਅੱਗ ਲੱਗ ਗਈ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਉੱਥੇ ਸੀ.ਐੱਨ.ਜੀ. ਦੀ ਪਾਈਪ ਲਾਈਨ ਦੇ ਕੋਲ ਹੀ ਖੁਦਾਈ ਕੀਤੀ ਜਾ ਰਹੀ ਸੀ। ਫਾਇਰ ਬ੍ਰਿਗੇਡ ਨੇ ਬਹੁਤ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ।
ਇਹ ਖੌਫਨਾਕ ਹਾਦਸਾ ਗੁਰੂਗ੍ਰਾਮ ਦੇ ਵਜੀਰਾਬਾਦ ਇਲਾਕੇ ਵਿੱਚ ਹੋਇਆ। ਦਰਅਸਲ, ਉੱਥੇ ਸੈਕਟਰ 53 ਵਿੱਚ ਸੀ.ਐੱਨ.ਜੀ. ਪਾਈਪ ਲਾਈਨ ਦੇ ਕੋਲ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਗੈਸ ਪਾਈਪ ਲਾਈਨ ਵਿੱਚ ਅੱਗ ਲੱਗ ਗਈ। CNG ਪਾਈਪ ਲਾਈਨ ਤੋਂ ਅੱਗ ਦੀਆਂ ਤੇਜ ਲਪਟਾਂ ਉੱਠਣ ਲੱਗੀਆਂ।
ਅੱਗ ਲੱਗਦੇ ਹੀ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਵਿੱਚ ਭਾਜੜ ਮੱਚ ਗਈ। ਤੱਤਕਾਲ ਅੱਗ ਲੱਗਣ ਦੀ ਸੂਚਨਾ ਸਥਾਨਕ ਫਾਇਰ ਬ੍ਰਿਗੇਡ ਸਟੇਸ਼ਨ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸੀ.ਐੱਨ.ਜੀ. ਸਪਲਾਈ ਕੰਪਨੀ ਦੇ ਐਮਰਜੰਸੀ ਨੰਬਰ 'ਤੇ ਫੋਨ ਕਰਨ ਤੋਂ ਬਾਅਦ ਸੀ.ਐੱਨ.ਜੀ. ਦੀ ਸਪਲਾਈ ਰੋਕੀ ਗਈ। ਹਾਲਾਂਕਿ ਅਜੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
NEXT STORY