ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਸਥਿਤ ਐਂਬੀਐਂਸ ਮਾਲ ਨੂੰ ਸ਼ਨੀਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਈਮੇਲ ਜ਼ਰੀਏ ਦਿੱਤੀ ਗਈ। ਈਮੇਲ 'ਚ ਦਾਅਵਾ ਕੀਤਾ ਗਿਆ ਸੀ ਕਿ ਇਸ ਦੇ ਕੰਪਲੈਕਸ 'ਚ ਬੰਬ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਮਾਲ ਨੂੰ ਖਾਲੀ ਕਰਵਾ ਲਿਆ ਗਿਆ। ਪੁਲਸ ਅਧਿਕਾਰੀਆਂ ਨੇ ਬੰਬ ਰੋਕੂ ਟੀਮ ਅਤੇ ਡੌਗ ਸਕੁਐਡ ਮੌਕੇ 'ਤੇ ਮੌਜੂਦ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਐਂਬੀਐਂਸ ਮਾਲ ਪ੍ਰਬੰਧਨ ਨੂੰ ਸਵੇਰੇ 9.27 ਵਜੇ ਬੰਬ ਦੀ ਧਮਕੀ ਭਰੀ ਈਮੇਲ ਮਿਲੀ।
ਇਹ ਵੀ ਪੜ੍ਹੋ- ਅੱਧੀ ਰਾਤ ਵਾਪਰੀ ਵੱਡੀ ਘਟਨਾ; ਸੁੱਤੇ ਪਏ ਲੋਕਾਂ ਨੂੰ ਪਈਆਂ ਭਾਜੜਾਂ
'hiddenbones101attherateofgmail.com' ਤੋਂ ਭੇਜੀ ਗਈ ਈਮੇਲ ਵਿਚ ਲਿਖਿਆ ਹੈ- ''ਮੈਂ ਇਮਾਰਤ ਵਿਚ ਬੰਬ ਲਗਾਏ ਹਨ। ਇਮਾਰਤ ਦੇ ਅੰਦਰ ਮੌਜੂਦ ਹਰ ਕੋਈ ਮਾਰਿਆ ਜਾਵੇਗਾ, ਤੁਹਾਡੇ ਵਿਚੋਂ ਕੋਈ ਵੀ ਬਚ ਨਹੀਂ ਸਕੇਗਾ। ਤੁਸੀਂ ਮੌਤ ਦੇ ਹੱਕਦਾਰ ਹੋ। ਮੈਂ ਇਮਾਰਤ 'ਚ ਬੰਬ ਇਸ ਲਈ ਲਾਏ ਕਿਉਂਕਿ ਮੈਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਹੈ। ਇਸ ਹਮਲੇ ਪਿੱਛੇ ਪੈਗੀ ਅਤੇ ਨੋਰਾ ਦਾ ਹੱਥ ਹੈ।'' ਸਹਾਇਕ ਪੁਲਸ ਕਮਿਸ਼ਨਰ ਵਿਕਾਸ ਕੌਸ਼ਿਕ ਨੇ ਕਿਹਾ ਕਿ ਤਲਾਸ਼ੀ ਮੁਹਿੰਮ 'ਚ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ- 1947 ਦੀ ਵੰਡ ਨੇ ਸਭ ਕੁਝ ਖੋਹ ਲਿਆ, ਦੇਸ਼ ਦੇ ਹੋਏ ਦੋ ਟੋਟੇ, ਵੇਖੋ ਬਟਵਾਰੇ ਨੂੰ ਬਿਆਨ ਕਰਦੀਆਂ ਤਸਵੀਰਾਂ
ਸਹਾਇਕ ਪੁਲਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਮਾਲ ਦੇ 70 ਫ਼ੀਸਦੀ ਹਿੱਸੇ ਦੀ ਤਲਾਸ਼ੀ ਪੂਰੀ ਕਰ ਲਈ ਹੈ। ਬੰਬ ਰੋਕੂ ਦਸਤੇ ਅਤੇ ਕੁੱਤਿਆਂ ਸਮੇਤ ਸਾਡੀ ਟੀਮ ਮਾਲ ਦੇ ਹਰ ਕੋਨੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਗੁਰੂਗ੍ਰਾਮ ਪੁਲਸ ਨੇ ਇਕ ਅਧਿਕਾਰਤ ਬਿਆਨ ਵਿਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ। ਪੁਲਸ ਨੇ ਕਿਹਾ ਕਿ ਹੁਣ ਤੱਕ ਪਤਾ ਲਾਇਆ ਗਿਆ ਹੈ ਕਿ ਅਜਿਹੇ ਈਮੇਲ ਲੋਕਾਂ ਨੂੰ ਡਰਾਉਣ ਦੇ ਮਕਸਦ ਨਾਲ ਭੇਜੇ ਜਾਂਦੇ ਹਨ ਅਤੇ ਉਹ ਸਰੋਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ- ਪਿਓ ਨੇ ਧੀ ਨੂੰ ਦਿੱਤਾ ਭਰੋਸਾ, ਕਿਹਾ- ਜਿੱਥੇ ਚਾਹੇਗੀ ਕਰ ਦਿਆਂਗਾ ਵਿਆਹ, ਘਰ ਆ ਕੇ ਮੁੱਕਰਿਆ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਪ ਦੀ ਨੀਅਤ ਨਾਲ 2 ਸਾਲਾ ਬੱਚੀ ਨੂੰ ਲੈ ਕੇ ਦੌੜਿਆ ਨੌਜਵਾਨ, ਫੜੇ ਜਾਣ ਦੇ ਡਰ ਕਾਰਨ ਨਾਲੇ 'ਚ ਸੁੱਟਿਆ
NEXT STORY