ਗੁਰੂਗ੍ਰਾਮ (ਭਾਸ਼ਾ)— ਹਰਿਆਣਾ ਦੇ ਗੁਰੂਗ੍ਰਾਮ ਦੇ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ਦੇ ਸਾਰੇ ਪਾਤਰ ਲੋਕਾਂ ਨੂੰ ਕੋਵਿਡ-19 ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਅਜਿਹਾ ਕਰਨ ਵਾਲਾ ਗ੍ਰਰੂਗਾਮ ਹਰਿਆਣਾ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਸਿਵਲ ਸਰਜਨ ਡਾ. ਵਰਿੰਦਰ ਯਾਦਵ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰੂਗ੍ਰਾਮ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਇਹ ਮੁਕਾਮ ਹਾਸਲ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਯਾਦਵ ਨੇ ਸਿਹਤ ਵਿਭਾਗ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂਗ੍ਰਾਮ ਵਰਗੇ ਜ਼ਿਲ੍ਹੇ ਵਿਚ 100 ਫ਼ੀਸਦੀ ਟੀਕਾਕਰਨ ਇਕ ਮੀਲ ਦਾ ਪੱਥਰ ਹੈ, ਜਿੱਥੇ ਅਸਥਾਈ ਆਬਾਦੀ ਇਕ ਮੁੱਖ ਕਾਰਕ ਹੈ।
ਓਧਰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸਿਹਤ ਵਿਭਾਗ ਦੀ ਪੂਰੀ ਟੀਮ ਦੀ ਇਸ ਮਹੱਤਵਪੂਰਨ ਉਪਲੱਬਧੀ ’ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਵਰਗੇ ਜ਼ਿਲ੍ਹੇ ਵਿਚ ਜਿੱਥੇ ਆਬਾਦੀ ਜ਼ਿਆਦਾ ਹੈ, ਅਜਿਹੇ ਵਿਚ ਜ਼ਿਲ੍ਹੇ ’ਚ 100 ਫ਼ੀਸਦੀ ਪਾਤਰ ਆਬਾਦੀ ਦਾ ਟੀਕਾਕਰਨ ਹੋਣਾ ਖ਼ੁਦ ਵਿਚ ਇਕ ਨਵਾਂ ਰਿਕਾਰਡ ਹੈ। ਗੁਰੂਗ੍ਰਾਮ ਦੇਸ਼ ਦੇ ਵੱਡੇ ਸ਼ਹਿਰਾਂ ਅਤੇ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ ਲਈ ਪ੍ਰੇਰਣਾ ਬਣੇਗਾ। ਟੀਕਾਕਰਨ ਦੀ ਪ੍ਰਕਿਰਿਆ ਅਜੇ ਜਾਰੀ ਰਹੇਗੀ।
ਮੁਸ਼ਕਿਲ ਸਮਿਆਂ ’ਚ ਬਿਮਸਟੈੱਕ ਰਾਸ਼ਟਰ ਇਕ-ਦੂਜੇ ਦੇ ਨਾਲ ਖੜ੍ਹੇ ਰਹੇ : ਰਾਜਨਾਥ
NEXT STORY