ਗੁਰੂਗ੍ਰਾਮ (ਭਾਸ਼ਾ)- ਲਾਰੈਂਸ ਬਿਸ਼ਨੋਈ ਗਿਰੋਹ ਨਾਲ ਜੁੜੇ 3 ਤਿੰਨ ਸ਼ੂਟਰਾਂ ਨੂੰ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 2 ਦੋਸ਼ੀਆਂ ਨੂੰ ਸ਼ਿਵਾਜੀ ਨਗਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਤੀਜੇ ਦੋਸ਼ੀ ਨੂੰ ਸੈਕਟਰ 37 ਤੋਂ ਫੜਿਆ ਉਨ੍ਹਾਂ ਦੇ ਕਬਜ਼ੇ 'ਚੋਂ 2 ਦੇਸੀ ਪਿਸਤੌਲਾਂ, ਚਾਰ ਕਾਰਤੂਸ ਅਤੇ 2 ਮੈਗਜ਼ੀਨ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਆਰਮਜ਼ ਐਕਟ ਦੇ ਅਧੀਨ ਤਿੰਨ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇੰਸਪੈਕਟਰ ਆਨੰਦ ਕੁਮਾਰ ਦੀ ਅਗਵਾਈ 'ਚ ਅਪਰਾਧ ਇਕਾਈ ਦੀ ਟੀਮ ਨੇ ਹੀਰੋ ਹੋਂਡਾ ਚੌਕ ਅਤੇ ਰਾਜੀਵ ਚੌਕ ਵਿਚਾਲੇ ਰਾਜਮਾਰਗ 'ਤੇ ਜ਼ਿਲ੍ਹਾ ਰੇਵਾੜੀ ਦੇ ਪਿੰਡ ਭੰਡੋਰ ਵਾਸੀ ਸੰਦੀਪ ਉਰਫ਼ ਸੁਮਿਤ ਨੂੰ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ : ਟਰੈਕਟਰ 'ਤੇ ਲਾੜੀ ਨੂੰ ਘਰ ਲਿਆਇਆ ਲਾੜਾ, ਕਿਹਾ-ਕਿਸਾਨ ਦੇ ਪੁੱਤ ਦਾ ਇਹੀ ਜਹਾਜ਼ ਹੈ
ਦੂਜੇ ਦੋਸ਼ੀ ਦੀ ਪਛਾਣ ਭਵਾਨੀ ਸਿੰਘ ਉਰਫ਼ ਰੋਨੀ ਵਜੋਂ ਹੋਈ, ਜਿਸ ਨੂੰ ਰਾਜਨਗਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਪਰਾਧ ਸ਼ਾਖਾ ਟੀਮ ਨੇ ਤੀਜੇ ਦੋਸ਼ੀ ਜ਼ਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਕੋਥਲ ਖੁਰਦ ਵਾਸੀ ਰਾਹੁਲ ਨੂੰ ਬੇਰੀਵਾਲਾ ਬਾਗ ਕੋਲੋਂ ਗ੍ਰਿਫ਼ਤਾਰ ਕੀਤਾ। ਸਹਾਇਕ ਪੁਲਸ ਕਮਿਸ਼ਨਰ ਵਰੁਣ ਦਹੀਆ ਨੇ ਕਿਹਾ,''ਅਸੀਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੇ ਹਾਂ। ਇਹ ਦੋਸ਼ੀ ਇਕ ਲੱਖ ਰੁਪਏ ਦੇ ਇਨਾਮੀ ਦੋਸ਼ੀ ਵਿਕਾਸ ਉਰਫ਼ ਵਿੱਕੀ ਦੇ ਕਰੀਬੀ ਹਨ, ਜਿਸ ਨੂੰ ਚਾਰ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।'' ਇਹ ਵੀ ਦੱਸਿਆ,''ਵਿੱਕੀ ਤੋਂ ਪੁੱਛ-ਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਹੁਣ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੱਤੀਸਗੜ੍ਹ : ਰੁਝਾਨਾਂ 'ਚ ਭਾਜਪਾ ਨੂੰ ਬਹੁਮਤ, ਕਾਂਗਰਸ ਦੇ ਕਈ ਮੰਤਰੀ ਪਿੱਛੇ, ਜਾਣੋ ਤਾਜਾ ਅਪਡੇਟ
NEXT STORY