ਗੁਰੂਗ੍ਰਾਮ-ਹਰਿਆਣਾ ਦੇ ਗੁਰੂਗ੍ਰਾਮ ਗੋਲੀਕਾਂਡ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਐਡੀਸ਼ਨਲ ਡਿਸਟ੍ਰਿਕਟ ਜੱਜ ਕ੍ਰਿਸ਼ਣਕਾਂਤ ਦੇ ਬੇਟੇ ਧਰੂਵ(16) ਦੀ ਮੰਗਲਵਾਰ ਨੂੰ ਇਲਾਜ ਦੇ ਦੌਰਾਨ ਮੌਤ ਹੋ ਗਈ। ਧਰੂਵ ਨੂੰ ਘਟਨਾ ਤੋਂ ਬਾਅਦ ਇਲਾਜ ਲਈ ਮੇਦਾਂਤਾ ਹਸਪਤਾਲ 'ਚ ਲਿਜਾਇਆ ਗਿਆ ਸੀ।
ਗੁਰੂਗ੍ਰਾਮ ਗੋਲੀਕਾਂਡ-
ਰਿਪੋਰਟ ਮੁਤਾਬਕ 13 ਅਕਤੂਬਰ ਨੂੰ ਐਡੀਸ਼ਨਲ ਡਿਸਟ੍ਰਿਕਟ ਜੱਜ ਕ੍ਰਿਸ਼ਣਕਾਂਤ ਸ਼ਰਮਾ ਦੀ ਸੁਰੱਖਿਆ 'ਚ ਤੈਨਾਤ ਗਨਮੈਨ ਹੈੱਡ ਕਾਂਸਟੇਬਲ ਮਹੀਪਾਲ ਸਿੰਘ ਨੇ ਜੱਜ ਦੀ ਪਤਨੀ ਰੇਨੂੰ (37) ਅਤੇ ਬੇਟੇ ਧਰੂਵ ਨੂੰ ਗੋਲੀ ਮਾਰ ਦਿੱਤੀ ਸੀ। ਇਸ ਦੇ ਦੋ ਦਿਨ ਬਾਅਦ ਰੇਨੂੰ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਹੁਣ 10 ਦਿਨ੍ਹਾਂ ਇਲਾਜ ਦੇ ਦੌਰਾਨ ਮੰਗਲਵਾਰ ਨੂੰ ਜੱਜ ਦੇ ਬੇਟੇ ਧਰੁਵ ਨੇ ਵੀ ਦਮ ਤੋੜ ਦਿੱਤਾ।
ਬਿਹਾਰ: ਲਾਲੂ ਯਾਦਵ ਦੇ ਪਰਿਵਾਰ ਨੂੰ ਝਟਕਾ, ਗੁਆ ਸਕਦੇ ਹਨ 128 ਕਰੋੜ ਦੀ ਸੰਪਤੀ
NEXT STORY