ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲਿਆਂ 'ਚ ਅੱਜ ਭਾਵ ਬੁੱਧਵਾਰ ਨੂੰ ਬਾਰਿਸ਼ ਅਤੇ ਗੜ੍ਹੇ ਪਏ। ਰੋਹਤਾਂਗ ਦੱਰੇ 'ਚ ਜਿੱਥੇ ਤਾਜ਼ੀ ਬਰਫਬਾਰੀ ਹੋਈ ਹੈ, ਉੱਥੇ ਚੰਬਾ 'ਚ ਕਾਫੀ ਗੜ੍ਹੇ ਵੀ ਪਏ ਹਨ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਚੰਬਾ 'ਚ ਮੌਸਮ ਨੇ ਅਚਾਨਕ ਕਰਵਟ ਬਦਲ ਲਈ ਅਤੇ ਇਸ ਤੋਂ ਬਾਅਦ ਬਾਰਿਸ਼ ਦੇ ਨਾਲ ਗੜ੍ਹੇ ਵੀ ਪਏ।

ਗੜ੍ਹੇ ਪੈਣ ਕਾਰਨ ਪਹਾੜੀਆਂ ਸਮੇਤ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ, ਜਿਸ ਕਾਰਨ ਵਾਹਨ ਡਰਾਈਵਰਾਂ ਨੂੰ ਵਾਹਨ ਚਲਾਉਣ 'ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਚੰਬਾ ਦੇ ਉੱਪਰਲੇ ਇਲਾਕਿਆਂ 'ਚ ਬਰਫਬਾਰੀ ਹੋਣ ਕਾਰਨ ਤਾਪਮਾਨ 'ਚ ਗਿਰਾਵਟ ਆਈ ਅਤੇ ਠੰਡ ਵੀ ਵੱਧ ਗਈ ਹੈ।

ਟੂਰਿਜ਼ਮ ਨਗਰੀ ਡਲਹੌਜੀ ਦੇ ਖੋਲਪੁਖਰ 'ਚ ਕਾਫੀ ਗੜ੍ਹੇ ਪਏ। ਇਸ ਨਾਲ ਲੋਕਾਂ 'ਚ ਕਾਫੀ ਖੁਸ਼ੀ ਦਾ ਮਾਹੌਲ ਦੇਖਿਆ ਗਿਆ। ਹਿਮਾਚਲ 'ਚ 9 ਅਕਤੂਬਰ ਲਈ ਮੌਸਮ ਵਿਭਾਗ ਨੇ ਬਾਰਿਸ਼ ਦਾ ਅੰਦਾਜ਼ਾ ਲਗਾਇਆ ਸੀ। 10 ਤੋਂ 14 ਅਕਤੂਬਰ ਤੱਕ ਮੌਸਮ ਸਾਫ ਰਹੇਗਾ।

ਹਿਮਾਚਲ ਦੇ ਮੈਦਾਨੀ ਅਤੇ ਮੱਧ ਪਰਬਤੀ ਇਲਾਕਿਆਂ 'ਚ 15 ਅਕਤੂਬਰ ਤੋਂ ਬਾਅਦ ਠੰਡ ਨੇ ਪੂਰੀ ਤਰ੍ਹਾਂ ਦਸਤਕ ਦੇ ਦੇਵੇਗੀ। ਮਨਾਲੀ ਦੇ ਰੋਹਤਾਂਗ ਦੱਰਿਆ ਸਮੇਤ ਟੂਰਿਜ਼ਮ ਸਥਾਨ ਮਢੀ 'ਚ ਬੁੱਧਵਾਰ ਨੂੰ ਬਰਫਬਾਰੀ ਹੋਈ ਹੈ। ਬਰਫਬਾਰੀ ਕਾਰਨ ਲੇਹ-ਮਨਾਲੀ ਹਾਈਵੇਅ ਹੁਣ ਵੀ ਬੰਦ ਹੈ। ਰੋਹਤਾਂਗ ਦੱਰੇ 'ਚ ਇੱਕ ਫੁੱਟ ਤੋਂ ਜ਼ਿਆਦਾ ਬਰਫਬਾਰੀ ਹੋ ਚੁੱਕੀ ਹੈ।
ਸਰਹੱਦੀ ਖੇਤਰਾਂ 'ਚ ਸੰਕਟ ਦੇ ਬੱਦਲ ਹੋ ਰਹੇ ਨੇ ਗੂੜ੍ਹੇ
NEXT STORY