ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ 'ਤੇ ਲਾਜ਼ਮੀ ਹਾਲਮਾਰਕਿੰਗ ਲਈ ਭਾਰਤੀ ਮਿਆਰੀ ਬਿਊਰੋ(ਬੀ.ਆਈ.ਐੱਸ.) ਦੇ ਨਿਯਮਾਂ ਵਿਚ ਬਦਲਾਅ ਕੀਤੇ ਹਨ। ਇਸ ਬਦਲਾਅ ਦੇ ਤਹਿਤ ਹੁਣ ਗਹਿਣਿਆਂ ਦੇ ਨਾਲ-ਨਾਲ ਸੋਨੇ-ਚਾਂਦੀ ਦੀਆਂ ਹੋਰ ਚੀਜ਼ਾਂ(ਆਰਟੀਫੈਕਟ) 'ਤੇ ਵੀ ਹਾਲਮਾਰਕਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਜੌਹਰੀਆਂ, ਹਾਲਮਾਰਕਿੰਗ ਕੇਂਦਰਾਂ ਅਤੇ ਰਿਫਾਇਨਰੀਆਂ ਦੇ ਲਾਇਸੈਂਸ ਲਈ ਫੀਸ ਤੈਅ ਕਰ ਦਿੱਤੀ ਹੈ।
ਲੰਮੇ ਸਮੇਂ ਤੋਂ ਮਿਲ ਰਹੀਆਂ ਸਨ ਸ਼ਿਕਾਇਤਾਂ
ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਨੇ ਬੀ.ਆਈ.ਐੱਸ. ਕਾਨੂੰਨ ਦੇ ਨਿਯਮਾਂ ਵਿਚ ਬਦਲਾਅ, ਉਪਭੋਗਤਾਵÎਾਂ ਨੂੰ ਸੋਨੇ -ਚਾਂਦੀ ਦੇ ਵਾਜਬ ਗਹਿਣੇ ਪ੍ਰਦਾਨ ਕਰਵਾਉਣ ਦੇ ਮੱਦੇਨਜ਼ਰ ਕੀਤਾ ਹੈ। ਲੰਮੇ ਸਮੇਂ ਤੋਂ ਵਿਭਾਗ ਨੂੰ ਗਾਹਕਾਂ ਤੋਂ ਸੋਨੇ 'ਚ ਮਿਲਾਵਟ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ।
ਹਾਲਮਾਰਕਿੰਗ ਹੋਣ 'ਤੇ ਉਪਭੋਗਤਾ ਨੂੰ ਇਹ ਸਪੱਸ਼ਟ ਹੋ ਜਾਵੇਗਾ ਕਿ ਖਰੀਦਿਆ ਗਹਿਣਾ ਸ਼ੁੱਧ ਹੈ। ਨਿਯਮਾਂ 'ਚ ਬਦਲਾਓ ਕਰਕੇ ਸੋਨੇ-ਚਾਂਦੀ ਦੇ ਗਹਿਣਿਆਂ ਦੇ ਨਾਲ ਹੋਰ ਚੀਜ਼ਾਂ(ਆਰਟੀਫੈਕਟ) ਨੂੰ ਵੀ ਹਾਲਮਾਰਕਿੰਗ ਦੇ ਦਾਇਰੇ ਵਿਚ ਲਿਆਉਂਦਾ ਗਿਆ ਹੈ। ਹਾਲਮਾਰਕਿੰਗ ਨੂੰ ਲਾਜ਼ਮੀ ਬਣਾਉਣ ਦੀ ਤਾਰੀਖ ਅਜੇ ਤੈਅ ਨਹੀਂ ਹੈ। ਇਸ 'ਤੇ ਜਲਦੀ ਹੀ ਫੈਸਲਾ ਲੈ ਕੇ ਸਰਕਾਰ ਵੱਖ ਤੋਂ ਨੋਟੀਫਿਕੇਸ਼ਨ ਜਾਰੀ ਕਰੇਗੀ।

ਮਿਲੇਗਾ ਇਕ ਸਾਲ ਤੱਕ ਦਾ ਸਮਾਂ
ਸੋਧੇ ਗਏ ਨਿਯਮਾਂ ਦੇ ਤਹਿਤ ਹਾਲਮਾਰਕਿੰਗ ਨੂੰ ਲਾਜ਼ਮੀ ਬਣਾਉਣ ਦੀ ਮਿਤੀ ਤੋਂ ਬਾਅਦ ਅਗਲੇ 6 ਮਹੀਨੇ ਤੋਂ ਇਕ ਸਾਲ ਤੱਕ ਦਾ ਸਮਾਂ ਜੌਹਰੀਆਂ ਨੂੰ ਇਸ ਨਵੀਂ ਵਿਵਸਥਾ ਨੂੰ ਅਪਣਾਉਣ ਲਈ ਮਿਲੇਗਾ। ਸਰਕਾਰ ਨੇ ਇਸ ਸਬੰਧ ਵਿਚ ਜੌਹਰੀਆਂ ਦੇ ਰਜਿਸਟਰੇਸ਼ਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਦੇ ਤਹਿਤ ਰਜਿਸਟਰੇਸ਼ਨ ਕਰਵਾਉਣ 'ਤੇ ਉਨ੍ਹਾਂ ਨੂੰ ਪੰਜ ਸਾਲ ਲਈ ਇਕ ਸਰਟੀਫਿਕੇਟ ਦਿੱਤਾ ਜਾਵੇਗਾ ਜਿਸ ਦੀ 2000 ਫੀਸ ਹੋਵੇਗੀ।
ਰੱਖਣਾ ਹੋਵੇਗਾ ਹਾਲਮਾਰਕ ਵਸਤੂਆਂ ਦਾ ਰਿਕਾਰਡ
ਨਵੇਂ ਨਿਯਮਾਂ ਦੇ ਤਹਿਤ ਹਰੇਕ ਰਜਿਸਟਰਡ ਸੁਨਿਆਰੇ ਨੂੰ ਸਾਰੇ ਹਾਲਮਾਰਕ ਗਹਿਣਿਆਂ ਦਾ ਰਿਕਾਰਡ ਰੱਖਣਾ ਹੋਵੇਗਾ ਅਤੇ ਜੇਕਰ ਨਿਯਮਾਂ ਦਾ ਉਲੰਘਣ ਕੀਤਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਰੱਦ ਹੋਵੇਗੀ ਰਜਿਸਟਰੇਸ਼ਨ
ਮੰਤਰਾਲੇ ਅਨੁਸਾਰ ਸੁਨਿਆਰੇ ਵਲੋਂ ਨੋਟਿਸ ਦਾ ਜਵਾਬ ਅਸੰਤੁਸ਼ਟ ਹੋਵੇਗਾ ਤਾਂ ਉਸਦਾ ਰਜਿਸਟਰੇਸ਼ਨ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਾਲਮਾਰਕਿੰਗ ਕੇਂਦਰ ਖੋਲ੍ਹਣ ਲਈ ਉਨ੍ਹਾਂ ਨੂੰ 10,000 ਰੁਪਏ ਦੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਕੇਂਦਰ ਹਰੇਕ ਗਹਿਣੇ 'ਤੇ 35 ਰੁਪਏ ਦੀ ਫੀਸ ਲੈ ਸਕੇਗਾ।
ਜੇਕਰ ਕਿਸੇ ਸੁਨਿਆਰੇ ਦੀ ਸਾਲਾਨਾ ਟਰਨਓਵਰ 5 ਕਰੋੜ ਤੋਂ ਵਧ ਹੈ ਤਾਂ ਉਸ ਨੂੰ ਲਾਇਸੈਂਸ ਲਈ ਸਾਢੇ ਸੱਤ ਹਜ਼ਾਰ ਦੀ ਫੀਸ ਭਰਨੀ ਪਵੇਗੀ। ਜਦੋਂਕਿ ਗੋਲਡ ਰਿਫਾਈਨਰੀ ਨੂੰ ਵੀ ਇਕ ਲਾਇਸੈਂਸ ਲੈਣਾ ਹੋਵੇਗਾ ਜਿਸਦੀ ਫੀਸ 1 ਹਜ਼ਾਰ ਰੁਪਏ ਹੋਵੇਗੀ।
ਰਿਟਾਇਰਡ ਜੱਜ ਚੇਲਾਮੇਸ਼ਵਰ ਨੇ ਕਿਹਾ- ਸੌਰੀ ਜੋਸੇਫ ਮੈਂ ਕੋਸ਼ਿਸ਼ ਕੀਤੀ ਤੁਹਾਡਾ ਪ੍ਰੋਮੋਸ਼ਨ ਨਹੀਂ ਹੋ ਸਕਿਆ
NEXT STORY