ਲਖਨਊ (ਵਾਰਤਾ)— ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਲਈ ਹੁਣ ਕੁਆਰੰਟੀਨ ਦੀ ਉਲੰਘਣਾ ਕਰ ਕੇ ਬਾਹਰ ਨਿਕਲਣਾ ਜਾਂ ਦੌੜਨਾ ਬਹੁਤ ਮੁਸ਼ਕਲ ਹੋਵੇਗਾ। ਅਜਿਹੇ ਲੋਕ ਜੇਕਰ ਹਸਪਤਾਲ 'ਚ ਵੀ ਹੋਣਗੇ ਤਾਂ ਡਾਕਟਰ ਅਤੇ ਨਰਸ ਨੂੰ ਚਕਮਾ ਦੇ ਕੇ ਦੌੜ ਨਹੀਂ ਸਕਣਗੇ। ਸੁਲਤਾਨਪੁਰ ਦੇ ਕਮਲਾ ਨਹਿਰੂ ਇੰਸਟੀਚਿਊਟ ਆਫ ਤਕਨਾਲੋਜੀ ਦੇ ਇੰਜੀਨੀਅਰਾਂ ਅਤੇ ਵਿਦਿਆਰਥੀਆਂ ਨੇ ਅਜਿਹਾ ਹੈਂਡਬੈਂਡ ਬਣਾਇਆ ਹੈ, ਜਿਸ ਨੂੰ ਗੁੱਟ 'ਤੇ ਬੰਨ੍ਹ ਦਿੱਤਾ ਜਾਵੇ ਤਾਂ ਉਹ ਮਰੀਜ਼ਾਂ ਦੀ ਹਰ ਗਤੀਵਿਧੀ ਦੀ ਜਾਣਕਾਰੀ ਦਿੰਦਾ ਹੈ। ਜਿਨ੍ਹਾਂ ਮਰੀਜ਼ਾਂ ਦੇ ਗੁੱਟ 'ਤੇ ਇਹ ਬੈਂਡ ਹੋਵੇਗਾ, ਜੇਕਰ ਉਹ ਕੁਆਰੰਟੀਨ ਤੋਂ ਬਾਹਰ ਨਿਕਲੇਗਾ ਤਾਂ ਅਧਿਕਾਰੀਆਂ ਨੂੰ ਤੁਰੰਤ ਇਸ ਦੀ ਸੂਚਨਾ ਮਿਲ ਜਾਵੇਗੀ।
ਜੇਕਰ ਪੀੜਤ ਮਰੀਜ਼ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕਰੇਗਾ ਤਾਂ ਇਸ ਦੀ ਸੂਚਨਾ ਪੁਲਸ ਨੂੰ ਮਿਲੇਗੀ। ਇਸ ਦਾ ਪ੍ਰੋਟੋਟਾਈਪ ਤਿਆਰ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਇਸ ਦੀ ਵਰਤੋਂ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਕਿ ਹਸਪਤਾਲ ਜਾਂ ਕੁਆਰੰਟੀਨ ਤੋਂ ਦੌੜਨ ਵਾਲੇ ਲੋਕਾਂ ਨੂੰ ਲੱਭਣ 'ਚ ਪੁਲਸ ਨੂੰ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਹੁਣ ਅਜਿਹੇ ਲੋਕਾਂ ਦੀ ਖੋਜ ਵਿਚ ਪੁਲਸ ਦੀ ਮਿਹਨਤ ਬਚੇਗੀ। ਕੋਰੋਨਾ ਵਿਰੁੱਧ ਲੜਾਈ ਵਿਚ ਇਸ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਮੈਨੇਜਰ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY