ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ 'ਚ 71 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤ ਸੌਂਪੇ ਜਾਣ ਨੂੰ 'ਊਂਠ ਦੇ ਮੂੰਹ 'ਚ ਜ਼ੀਰਾ' ਦੱਸਿਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ 16 ਕਰੋੜ ਨੌਕਰੀਆਂ ਦਾ ਕੀ ਹੋਇਆ, ਜੋ ਉਨ੍ਹਾਂ ਨੇ 8 ਸਾਲਾਂ 'ਚ ਦੇਣ ਦਾ ਵਾਅਦਾ ਕੀਤਾ ਸੀ। ਪ੍ਰਧਾਨ ਮੰਤਰੀ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣਾਵੀ ਵਾਅਦੇ ਦੀ ਯਾਦ ਦਿਵਾਉਂਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅੱਜ ਵੀ ਸਰਕਾਰੀ ਵਿਭਾਗਾਂ 'ਚ 30 ਲੱਖ ਅਹੁਦੇ ਵੀ ਖ਼ਾਲੀ ਪਏ ਹਨ।
ਖੜਗੇ ਨੇ ਟਵੀਟ ਕੀਤਾ,''ਨਰਿੰਦਰ ਮੋਦੀ ਜੀ, ਸਰਕਾਰੀ ਵਿਭਾਗਾਂ 'ਚ 30 ਲੱਖ ਅਹੁਦੇ ਖ਼ਾਲੀ ਹਨ। ਅੱਜ ਤੁਸੀਂ ਜੋ 71 ਹਜ਼ਾਰ ਭਰਤੀ ਪੱਤਰ ਵੰਡ ਰਹੇ ਹੋ, ਉਹ ਸਿਰਫ਼ 'ਊਂਠ ਦੇ ਮੂੰਹ 'ਚ ਜ਼ੀਰਾ' ਹੈ। ਖ਼ਾਲੀ ਅਹੁਦੇ ਭਰਨ ਦੀ ਪ੍ਰਕਿਰਿਆ ਹੈ। ਤੁਸੀਂ ਤਾਂ ਸਾਲਾਨਾ 2 ਕਰੋੜ ਨਵੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਨੌਜਵਾਨਾਂ ਨੂੰ ਦੱਸੋ- 8 ਸਾਲ ਦੀਆਂ 16 ਕਰੋੜ ਨਵੀਆਂ ਨੌਕਰੀਆਂ ਕਿੱਥੇ ਹਨ।'' ਇਸ ਤੋਂ ਪਹਿਲੇ, ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ 'ਚ ਨਵ-ਨਿਯੁਕਤ ਕਰੀਬ 71,426 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਕਿਹਾ ਕਿ ਰੁਜ਼ਗਾਰ ਮੇਲੇ ਉਨ੍ਹਾਂ ਦੀ ਸਰਕਾਰ ਦੀ ਪਛਾਣ ਬਣ ਗਏ ਹਨ ਅਤੇ ਭਰਤੀ ਪ੍ਰਕਿਰਿਆ ਪਾਰਦਰਸ਼ੀ ਹੋਈ ਹੈ। ਪ੍ਰਧਾਨ ਮੰਤਰੀ ਨੇ 10 ਲੱਖ ਕਰਮੀਆਂ ਲਈ ਭਰਤੀ ਮੁਹਿੰਮ 'ਰੁਜ਼ਗਾਰ ਮੇਲਾ' ਦੇ ਅਧੀਨ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇਹ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਾਫ਼ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਸਰਕਾਰ ਜੋ ਸੰਕਲਪ ਲੈਂਦੀ ਹੈ, ਉਸ ਨੂੰ ਪੂਰਾ ਕਰ ਕੇ ਹੀ ਦਿਖਾਉਂਦੀ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਸਰਕਾਰੀ ਵਿਭਾਗਾਂ 'ਚ ਨਵ-ਨਿਯੁਕਤ 71 ਹਜ਼ਾਰ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਗਹਿਲੋਤ ਨੇ ਪਾਇਲਟ ਦੀ ਤੁਲਨਾ ‘ਕੋਰੋਨਾ ਵਾਇਰਸ’ ਨਾਲ ਕੀਤੀ, ਵੀਡੀਓ ਵਾਇਰਲ
NEXT STORY