ਜੈਪੁਰ, (ਭਾਸ਼ਾ)– ਰਾਜਸਥਾਨ ’ਚ ਅਸ਼ੋਕ ਗਹਿਲੋਤ ਅਤੇ ਉਨ੍ਹਾਂ ਦੇ ਕੱਟੜ ਵਿਰੋਧੀ ਸਚਿਨ ਪਾਇਲਟ ਦੀ ਸੱਤਾ ਦੀ ਲੜਾਈ ਵਿਚਾਲੇ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ’ਚ ਮੁੱਖ ਮੰਤਰੀ ਕਹਿ ਰਹੇ ਹਨ ਕਿ ਮਹਾਮਾਰੀ ਤੋਂ ਬਾਅਦ ਪਾਰਟੀ ’ਚ ‘ਵੱਡਾ ਕੋਰੋਨਾ’ ਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਗਹਿਲੋਤ ਨੇ ਪਾਇਲਟ ਦੀ ਤੁਲਨਾ ਕੋਰੋਨਾ ਵਾਇਰਸ ਨਾਲ ਕੀਤੀ ਹੈ। ਵੀਡੀਓ ਗਹਿਲੋਤ ਦੀ ਬੁੱਧਵਾਰ ਨੂੰ ਕਰਮਚਾਰੀ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਪ੍ਰੀ-ਬਜਟ ਮੀਟਿੰਗ ਦੀ ਹੈ। ਗਹਿਲੋਤ ਨੇ ਮੀਟਿੰਗ ’ਚ ਇਕ ਪ੍ਰਤੀਭਾਗੀ ਨੂੰ ਜਵਾਬ ਦਿੰਦਿਆਂ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਮੈਂ ਮਿਲਣਾ ਸ਼ੁਰੂ ਕੀਤਾ ਹੈ, ਪਹਿਲੇ ਕੋਰੋਨਾ ਆਇਆ, ਸਾਡੀ ਪਾਰਟੀ ’ਚ ਵੀ ਇਕ ਵੱਡਾ ਕੋਰੋਨਾ ਦਾਖਲ ਹੋ ਗਿਆ।
ਗਹਿਲੋਤ ਦੀ ਟਿੱਪਣੀ ਨੂੰ ਪਾਇਲਟ ਵੱਲੋਂ ਉਨ੍ਹਾਂ ਦੀ ਸਰਕਾਰ ’ਤੇ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਵੱਖ-ਵੱਖ ਜ਼ਿਲਿਆਂ ’ਚ ਆਪਣੀਆਂ ਰੋਜ਼ਾਨਾ ਜਨਤਕ ਮੀਟਿੰਗਾਂ ’ਚ, ਪਾਇਲਟ ਪੇਪਰ ਲੀਕ, ਪਾਰਟੀ ਵਰਕਰਾਂ ਨੂੰ ਪਾਸੇ ਕਰਨ ਅਤੇ ਸੇਵਾਮੁਕਤ ਨੌਕਰਸ਼ਾਹਾਂ ਦੀਆਂ ਸਿਆਸੀ ਨਿਯੁਕਤੀਆਂ ਦੇ ਮੁੱਦਿਆਂ ’ਤੇ ਸੂਬਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਦਸੰਬਰ 2018 ’ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ, ਗਹਿਲੋਤ ਅਤੇ ਪਾਇਲਟ ਵਿਚਕਾਰ ਸੱਤਾ ਨੂੰ ਲੈ ਕੇ ਟਕਰਾਅ ਚੱਲ ਰਹੇ ਹਨ।
ਫ਼ੌਜ ’ਚ ਪਹਿਲੀ ਵਾਰ 108 ਮਹਿਲਾ ਅਧਿਕਾਰੀ ਬਣਨਗੀਆਂ ਕਰਨਲ
NEXT STORY