ਬਲੀਆ- ਉੱਤਰ ਪ੍ਰਦੇਸ਼ ਦੇ ਪੰਚਾਇਤੀ ਰਾਜ ਮੰਤਰੀ ਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਆਪਣੇ ਬਿਆਨਾਂ ਕਾਰਨ ਅਕਸਰ ਹੀ ਸੁਰਖੀਆਂ ’ਚ ਰਹਿੰਦੇ ਹਨ।
ਓਮ ਪ੍ਰਕਾਸ਼ ਨੇ ਜ਼ਿਲੇ ਦੇ ਚਿਤਬੜਗਾਓਂ ਖੇਤਰ ਦੇ ਵਾਸੂਦੇਵਾ ਪਿੰਡ ਦੇ ਮੁੱਖ ਗੇਟ ’ਤੇ ਮਹਾਰਾਜਾ ਸੁਹੇਲਦੇਵ ਦੀ ਮੂਰਤੀ ਦੇ ਨਿਰਮਾਣ ਲਈ ਆਯੋਜਿਤ ਭੂਮੀ ਪੂਜਨ ਪਿੱਛੋਂ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਹਨੂੰਮਾਨ ਜੀ ਨੂੰ ਲੈ ਕੇ ਅਜੀਬੋ-ਗਰੀਬ ਦਾਅਵਾ ਕੀਤਾ।
ਉਨ੍ਹਾਂ ਕਿਹਾ ਕਿ ਹਨੂੰਮਾਨ ਜੀ ਦਾ ਜਨਮ ਰਾਜਭਰ ਜਾਤੀ ’ਚ ਹੋਇਆ ਸੀ। ਜਦੋਂ ਅਹਿਰਾਵਨ ਰਾਮ-ਲਕਸ਼ਮਣ ਜੀ ਨੂੰ ਪਤਾਲਪੁਰੀ ਲੈ ਕੇ ਗਏ ਸਨ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਨ੍ਹਾਂ ਨੂੰ ਪਤਾਲਪੁਰੀ ਤੋਂ ਬਾਹਰ ਲਿਜਾ ਸਕਣ। ਜੇ ਕਿਸੇ ’ਚ ਹਿੰਮਤ ਪਈ ਤਾਂ ਉਹ ਰਾਜਭਰ ਜਾਤੀ ’ਚ ਪੈਦਾ ਹੋਏ ਹਨੂੰਮਾਨ ਜੀ ’ਚ ਹੀ ਪਈ ।
ਓ.ਪੀ. ਰਾਜਭਰ ਨੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਅੰਬੇਡਕਰ ਪ੍ਰੇਮ ’ਤੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ 2012 ਤੋਂ ਪਹਿਲਾਂ ਸਮਾਜਵਾਦੀ ਪਾਰਟੀ ਅੰਬੇਡਕਰ ਜੀ ਦੇ ਨਾਂ ਤੋਂ ਇੰਨੀ ਚਿੜ ਗਈ ਸੀ ਕਿ ਉਸ ਦੇ ਆਗੂ ਸਟੇਜਾਂ ’ਤੇ ਆਖਦੇ ਹੁੰਦੇ ਸਨ ਕਿ ਸੱਤਾ ’ਚ ਆਉਣ ’ਤੇ ਉਹ ਲਖਨਊ 'ਚ ਬਣੇ ਅੰਬੇਡਕਰ ਪਾਰਕ ਨੂੰ ਢਾਹ ਕੇ ਉੱਥੇ ਟਾਇਲਟ ਬਣਾਉਣਗੇ।
ਅਰੁਣਾਚਲ ’ਚ ਚੀਨ ਦੀਆਂ ਬਣੀਆਂ ਅਸਾਲਟ ਰਾਈਫਲਾਂ ਬਰਾਮਦ
NEXT STORY