Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 26, 2026

    9:03:19 AM

  • australia work visa

    ਆਸਟ੍ਰੇਲੀਆ ਜਾਣ ਦਾ ਸੁਪਨਾ ਕਰੋ ਸਾਕਾਰ ! ਵਧੀਆ ਕਮਾਈ...

  • passenger bus fire

    ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ! ਕਈ ਲੋਕਾਂ...

  • earthquake hit

    ਸਵੇਰੇ-ਸਵੇਰੇ ਕੰਬ ਗਿਆ ਗੁਆਂਢੀ ਮੁਲਕ ! ਸੁੱਤੇ ਪਏ...

  • delhi assembly passes censure motion against punjab s aap government

    DM ਖੁਦਕੁਸ਼ੀ ਮਾਮਲਾ : ਦਿੱਲੀ ਵਿਧਾਨ ਸਭਾ 'ਚ ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਹਰਦੀਪ ਪੁਰੀ ਬੋਲੇ- ਚਿਹਰਾ ਲੈ ਕੇ ਨਹੀਂ ਚਲਦੇ, ਪਹਿਲਾਂ ਜੰਗ ਲੜਦੇ ਹਾਂ

NATIONAL News Punjabi(ਦੇਸ਼)

ਹਰਦੀਪ ਪੁਰੀ ਬੋਲੇ- ਚਿਹਰਾ ਲੈ ਕੇ ਨਹੀਂ ਚਲਦੇ, ਪਹਿਲਾਂ ਜੰਗ ਲੜਦੇ ਹਾਂ

  • Edited By Tanu,
  • Updated: 06 Feb, 2022 02:23 PM
New Delhi
hardeep puri interview
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ/ਜਲੰਧਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੀ. ਐੱਮ. ਚਿਹਰਾ ਐਲਾਨ ਦਿੱਤਾ ਹੈ। ਕਾਂਗਰਸ ਵੀ ਤਿਆਰੀ ਵਿਚ ਹੈ ਪਰ ਇਸ ’ਤੇ ਭਾਜਪਾ ਨੇ ਅਜੇ ਕੋਈ ਪੱਤਾ ਨਹੀਂ ਖੋਲ੍ਹਿਆ। ਇਸ ਨਾਲ ਤੇ ਪੰਜਾਬ ਵਿਚ ਵਿਧਾਨਸਭਾ ਚੋਣਾਂ ਨਾਲ ਜੁੜੇ ਸਵਾਲਾਂ ਨੂੰ ਲੈ ਕੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਚੋਣਾਂ ਦੇ ਕੋ-ਇੰਚਾਰਜ ਹਰਦੀਪ ਪੁਰੀ ਨਾਲ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ ਹਿੰਦ ਸਮਾਚਾਰ ਦੇ ਸ਼੍ਰਮਿਤ ਚੌਧਰੀ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਸਾਡੀ ਕੈਂਡੀਡੇਟ ਸਿਲੈਕਸ਼ਨ ਵਧੀਆ ਹੈ। ਸਾਡਾ ਪ੍ਰੋਗਰਾਮ ਸੀਰੀਅਸ ਹੈ ਅਤੇ ਟ੍ਰੈਕ ਰਿਕਾਰਡ ਬਹੁਤ ਚੰਗਾ ਹੈ। ਸਿਰਫ਼ ਸਕੇਲ ਅਤੇ ਸਾਈਜ਼ ’ਚ ਹੀ ਨਹੀਂ ਸਗੋਂ ਸਭ ਤੋਂ ਇਨਕਲੂਸਿਵ ਪਾਰਟੀ ਹੈ ਭਾਜਪਾ

-ਭਾਜਪਾ ਨੇ ਪੰਜਾਬ ਵਿਚ ਆਪਣੀ ਪੂਰੀ ਟੀਮ ਲਗਾਈ ਹੋਈ ਹੈ। ਕੀ ਕੁੱਝ ਰਿਸਪਾਂਸ ਮਿਲ ਰਿਹਾ ਹੈ?

-ਬੀ.ਜੇ.ਪੀ. ਸਿਰਫ਼ ਸਕੇਲ ਅਤੇ ਸਾਈਜ਼ ਵਿਚ ਹੀ ਨਹੀਂ ਸਗੋਂ ਸਭ ਤੋਂ ਇਨਕਲੂਸਿਵ ਪਾਰਟੀ ਹੈ। ਅਸੀਂ ਜੋ 65 ਸੀਟਾਂ ਲੜ ਰਹੇ ਹਾਂ, ਉਸ ਵਿਚ ਕਿੰਨੇ ਸਾਫੇ ਵਾਲੇ ਹਨ, ਕਿੰਨੇ ਮਾਈਨੋਰਿਟੀਜ਼ ਹਨ। ਉਸ ਤੋਂ ਇੰਕਲੂਸਿਵ ਕੈਰੇਕਟਰ ਪਤਾ ਲੱਗ ਜਾਂਦਾ ਹੈ। 65 ਸੀਟਾਂ ’ਤੇ ਅਸੀ ਖੁਦ ਲੜ ਰਹੇ ਹਾਂ ਪਰ ਜੋ ਸਾਡੇ ਗਠਜੋੜ ਦੇ ਸਾਥੀ ਹਨ, ਉਨ੍ਹਾਂ ਦੇ ਕੈਂਡੀਡੇਟ ਵੀ ਕਮਲ ਦੇ ਫੁੱਲ ਦੇ ਨਾਲ ਚੋਣ ਲੜਨਾ ਚਾਹੁੰਦੇ ਹਨ। ਉਹ ਇਸ ਲਈ ਕਿਉਂਕਿ ਭਾਜਪਾ ਜੋ ਕਲੇਮ ਕਰਦੀ ਹੈ ਉਹ ਫਿਰ ਪ੍ਰੈਸ਼ਰ ਫ਼ੀਲ ਕਰਦੀ ਹੈ ਅਤੇ ਕਰਕੇ ਵਿਖਾਉਂਦੀ ਹੈ।

2014 ਅਤੇ 2019 ਵਿਚ ਅਸੀਂ ਜੋ ਮੈਨੀਫੈਸਟੋ ਲਗਾਇਆ ਸੀ ਉਹ ਦੇਸ਼ ਵਿਚ ਅਸੀਂ ਲਾਗੂ ਕੀਤਾ। ਮੈਂ ਸਿਰਫ਼ ਅਰਬਨ ਸਕੀਮ ਦੀ ਗੱਲ ਨਹੀਂ ਕਰ ਰਿਹਾ, ਬਾਕੀ ਚੀਜ਼ਾਂ ਦੀ ਵੀ ਗੱਲ ਕਰ ਰਿਹਾ ਹਾਂ ਜੋ ਵੀ ਸਾਡੇ ਮੈਨੀਫੈਸਟੋ ਅਤੇ ਸੰਕਲਪ ਪੱਤਰ ਵਿਚ ਹੁੰਦਾ ਹੈ ਅਸੀਂ ਉਸ ਨੂੰ ਕਰਕੇ ਦਿਖਾਉਂਦੇ ਹਾਂ। ਇਸ ਸਮੇਂ ਪੰਜਾਬ ਗਵਰਨੈਂਸ ਕ੍ਰਾਈਸਿਸ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਵਿਚ ਮਾਫੀਆ ਰਾਜ ਹੈ। ਮਾਈਨਿੰਗ ਮਾਫੀਆ, ਲੈਂਡ ਮਾਫੀਆ, ਲਿਕਰ ਮਾਫੀਆ ਹੈ। ਸਾਡੇ ਜੋ 11 ਕਮਿਟਮੈਂਟ ਹਨ। ਮੇਰੇ ਹਿਸਾਬ ਨਾਲ ਇਹ ਅਜੇ ਫਰਸਟ ਰਾਊਂਡ ਹੈ। ਅਜੇ ਘੋਸ਼ਣਾ ਪੱਤਰ ਪੇਂਡੂ ਇਲਾਕਿਆਂ ਲਈ ਆਵੇਗਾ, ਉਹ 2-3 ਦਿਨ ਦੀ ਗੱਲ ਹੈ।

ਅਸੀਂ ਕੋਈ ਵੀ ਅਜਿਹੀ ਚੀਜ਼ ਆਪਣੇ ਸੰਕਲਪ ਪੱਤਰ ਵਿਚ ਨਹੀਂ ਪਾਵਾਂਗੇ, ਜੋ ਸਾਨੂੰ ਲੱਗੇ ਅਨਬੇਸਡ ਹੈ। ਬਾਕੀ ਪਾਲੀਟੀਕਲ ਪਾਰਟੀਆਂ ਫ੍ਰੀ ਬੇਸ ਪਾਲੀਟਿਕਸ ਕਰ ਰਹੀਆਂ ਹਨ। ਉਹ, ਦਿੱਲੀ ਵਿਚ ਜੋ ਯੂਨੀਅਨ ਟੈਰੀਟਰੀ ਹੈ, ਉਥੇ ਨਹੀਂ ਕਰ ਸਕੇ ਤਾਂ ਪੰਜਾਬ ਜਿੱਥੇ 2 ਲੱਖ 81 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ... ਇੱਧਰ ਕੀ ਕਰਨਗੇ। ਫ੍ਰੀ ਬੀਜ ਇੱਥੇ ਦੇ ਦੇਣਗੇ, ਫ੍ਰੀ ਬੀਜ ਉਥੇ ਦੇ ਦੇਣਗੇ। ਇਹ ਈ ਰਿਸਪਾਂਸੀਬਲ ਪਾਲੀਟਿਕਸ ਹੈ। ਪੰਜਾਬ ਨੂੰ ਸਟੇਬਿਲਿਟੀ ਦੀ ਜ਼ਰੂਰਤ ਹੈ। ਇਹ ਸੈਂਸੇਟਿਵ ਬਾਰਡਰ ਸਟੇਟ ਹੈ।

-ਤੁਸੀਂ ਪਾਲੀਟੀਕਲ ਸਟਾਰਟਅਪ ਦੀ ਗੱਲ ਕਰ ਰਹੇ ਹੋ... ਤੁਹਾਡੇ ਲਈ ਮੇਨ ਚੁਣੌਤੀ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਵੀ?

-ਸਾਡਾ ਕਂੰਪੇਨ ਅਜੇ ਸ਼ੁਰੂ ਹੋਇਆ ਹੈ। ਪੁਰਾਣਾ ਸਾਡਾ ਜੋ ਗਠਜੋੜ ਸੀ, ਉਸ ਵਿਚ ਅਸੀਂ ਜੂਨੀਅਰ ਪਾਰਟੀ ਸੀ। ਇਸ ਲਈ ਪੁਰਾਣੀ ਸਥਿਤੀ ਦੇ ਨਾਲ ਇਸ ਵਾਰ ਤੁਲਨਾ ਕਰਨਾ ਗਲਤ ਹੋਵੇਗਾ।

ਅਸੀਂ ਸੰਕਲਪ ਪੱਤਰ ਜਾਰੀ ਕੀਤਾ ਹੈ, ਬਾਕੀ ਜੋ ਸਾਡੇ ਸਾਰੇ ਪ੍ਰੋਗਰਾਮ ਵਿਚ ਕਮਿਟਮੈਂਟ ਹੋਣਗੀਆਂ, ਅਸੀਂ ਐਲਾਨ ਕਰਾਂਗੇ। ਉਸ ਤੋਂ ਬਾਅਦ ਰਿਅਲਿਸਟਿਕ ਪਿਕਚਰ ਹੋਵੇਗੀ। ਸਾਡੀ ਕੈਂਡੀਡੇਟ ਸਿਲੈਕਸ਼ਨ ਵਧੀਆ ਹੈ। ਸਾਡਾ ਪ੍ਰੋਗਰਾਮ ਸੀਰੀਅਸ ਹੈ ਅਤੇ ਸਾਡਾ ਟ੍ਰੈਕ ਰਿਕਾਰਡ ਬਹੁਤ ਚੰਗਾ ਹੈ। ਜਿਵੇਂ ਉੱਤਰ ਪ੍ਰਦੇਸ਼ ਵਿਚ ਡਬਲ ਇੰਜਣ ਦੀ ਸਰਕਾਰ ਹੈ। ਯੋਗੀ ਜੀ ਦੇ ਆਉਣ ਤੋਂ ਪਹਿਲਾਂ ਅਖਿਲੇਸ਼ ਜੀ ਦੀ ਸਰਕਾਰ ਸੀ।

ਮੈਂ ਛੋਟਾ ਜਿਦੀ ਉਦਾਹਰਣ ਦਿੰਦਾ ਹਾਂ, ਪ੍ਰਧਾਨ ਮੰਤਰੀ ਗ੍ਰਹਿ ਯੋਜਨਾ ਜੂਨ, 2015 ਵਿਚ ਸ਼ੁਰੂ ਹੋਈ। 2017 ਤੱਕ ਯੂ.ਪੀ. ਵਿਚ ਅਖਿਲੇਸ਼ ਯਾਦਵ ਦੀ ਸਰਕਾਰ ਸੀ। 17 ਹਜ਼ਾਰ ਡਿਮਾਂਡ ਆਈਆਂ। ਯੋਗੀ ਜੀ ਦੇ ਆਉਣ ਤੋਂ ਬਾਅਦ 2017 ਤੋਂ ਅਗਲੇ 17 ਮਹੀਨਿਆਂ ਵਿਚ ਇਹ 17 ਲੱਖ ਹੋ ਗਈਆਂ। ਉੱਤਰ ਪ੍ਰਦੇਸ਼ ਵਿਚ ਤੁਸੀਂ ਵਿਕਾਸ ਦੇ ਅੰਕੜੇ ਵੇਖ ਲਓ ਹਰ ਵਿਚ ਨੰਬਰ ਵਨ ਹੈ। 2014 ਤੋਂ ਪਹਿਲਾਂ 2 ਸ਼ਹਿਰ ਸਨ, ਜਿੱਥੇ ਮੈਟਰੋ ਲਾਈਨ ਸੀ, ਅੱਜ 5 ਹੋ ਗਈਆਂ ਹਨ। ਕਈ ਮੈਟਰੋ ਲਾਈਨ ਅੰਡਰ ਕੰਟ੍ਰਕਸ਼ਨ ਹਨ। 5 ਅੰਤਰਰਾਸ਼ਟਰੀ ਹਵਾਈ ਅੱਡੇ ਹਨ। ਇਕ ਜੇਵਰ ਹੈ, ਜੋ ਏਸ਼ੀਆ ਦਾ ਸਭ ਤੋਂ ਬਹੁਤ ਏਅਰਪੋਰਟ ਬਣ ਰਿਹਾ ਹੈ।

ਜਿਥੇ ਮੋਦੀ ਜੀ ਸੈਂਟਰ ਵਿਚ ਹੋਣ ਅਤੇ ਭਾਜਪਾ ਦੀ ਸਰਕਾਰ ਸਟੇਟ ਵਿਚ ਹੋਵੇ, ਇਕਦਮ ਫਰਕ ਪਵੇਗਾ ਅਤੇ ਇਹ ਐਕਸਪੀਰੀਅੰਸ ਹੈ। ਜਿੱਥੇ ਸਾਡੀ ਸਰਕਾਰ ਨਹੀਂ ਹੈ, ਅਸੀਂ ਉੱਥੇ ਵੀ ਕੰਮ ਕਰਦੇ ਹਾਂ ਪਰ ਉੱਥੇ ਆਪਣਾ ਜੋ ਮੁੱਖ ਮੰਤਰੀ ਦਾ ਚਿਹਰਾ ਹੈ ਉਹ ਸੀਰੀਅਸ ਤਾਂ ਹੋ ਜਾਵੇ।

-ਤੁਸੀਂ ਪੰਜਾਬ ਨੂੰ ਮਾਫੀਆ ਮੁਕਤ ਕਰਨ ਦੀ ਗੱਲ ਕਹੀ ਹੈ ਪਰ ਤੁਹਾਡੇ ਜੋ ਪੁਰਾਣੇ ਗਠਜੋੜ ਦੇ ਸਾਥੀ ਸਨ, ਉਨ੍ਹਾਂ ਨੂੰ ਲੈ ਕੇ ਜਾਂ ਕੈਪਟਨ ਸਾਹਿਬ ਨੂੰ ਲੈ ਕੇ ਸਿੱਧੂ ਸਾਹਿਬ ਜਾਂ ਉਨ੍ਹਾਂ ਦੀਆਂ ਪਾਰਟੀਆਂ ਵੱਡੇ ਸਵਾਲ ਚੁੱਕਦੀਆਂ ਰਹੀਆਂ ਹਨ ਕਿ ਉਹ 2 ਪਰਿਵਾਰ ਮਿਲੇ ਹੋਏ ਸਨ। ਮਾਫੀਆ ਜੋ ਹੈ ਪਿਛਲੀ ਸਰਕਾਰ ਵਿਚ ਚੱਲ ਰਿਹਾ ਸੀ, ਉਹ ਅਗਲੀ ਸਰਕਾਰ ਵਿਚ ਵੀ ਕੰਟੀਨਿਊ ਹੋਇਆ। ਕੈਪਟਨ ਉਸ ਦੇ ਚਿਹਰੇ ਸਨ। ਅਕਾਲੀ ਦਲ ਨੂੰ ਬੀ.ਜੇ.ਪੀ. ਦੇ ਨੇਤਾ ਬੈਗੇਜ ਮੰਨਦੇ ਹਨ। ਕੀ ਕੈਪਟਨ ਸਾਹਿਬ ਤੁਹਾਡੇ ਲਈ ਬੈਗੇਜ ਨਹੀਂ ਹਨ?

-ਮੈਂ ਕੈਪਟਨ ਸਾਹਿਬ ਤੋਂ ਇਹ ਸਵਾਲ ਪੁੱਛਿਆ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਜਦੋਂ ਉਹ ਮੁੱਖ ਮੰਤਰੀ ਸਨ, ਉਨ੍ਹਾਂ ਨੇ 63 ਹਜ਼ਾਰ ਬੰਦੇ ਅੰਦਰ ਕੀਤੇ। ਉਨ੍ਹਾਂ ਨੂੰ ਐਲੀਗੇਸ਼ਨ ਲਗਾਉਣੇ ਹਨ, ਇਕ ਪਰਿਵਾਰ ਦੂਜੇ ਪਰਿਵਾਰ, ਮੈਂ ਇਸ ਵਿਚ ਕੁੱਝ ਨਹੀਂ ਕਹਾਂਗਾ। ਕੌਣ ਇਲਜ਼ਾਮ ਲਗਾ ਰਿਹਾ ਹੈ। ਕੌਣ ਜਵਾਬ ਦੇ ਰਿਹਾ ਹੈ, ਉਹ ਛੱਡੋ। ਮੋਟੀ ਗੱਲ ਇਹ ਹੈ ਕਿ ਕੈਪਟਨ ਸਾਹਿਬ ਨੇ ਸੁਧਾਰਣ ਦੀ ਕੋਸ਼ਿਸ਼ ਕੀਤੀ। ਅਸਫ਼ਲ ਰਹੇ ਪਰ ਕਿਉਂ ਅਸਫਲ ਰਹੇ, ਡਰੱਗਜ਼ ਇੱਧਰ ਆ ਰਿਹਾ ਹੈ, ਇਹ ਵੱਡਾ ਇਸ਼ੂ ਨਹੀਂ ਹੈ ਪਰ ਤੁਹਾਡੇ ਸ਼ਹਿਰਾਂ ਦੇ ਅੰਦਰ ਸਿੰਥੈਟਿਕ ਡਰੱਗਜ਼ ਮੈਨੂਫੈਕਚਰਿੰਗ ਹੈ ਜਾਂ ਨਹੀਂ... ਜੋ ਕੰਜ਼ਿਊਮਰ ਹੈ... ਉਨ੍ਹਾਂ ਨੂੰ ਪਤਾ ਹੈ ਕਿ ਡਰੱਗਜ਼ ਕਿੱਧਰ ਮਿਲਦੀ ਹੈ। ਕੋਈ ਤਾਂ ਉਨ੍ਹਾਂ ਦਾ ਸਪਲਾਇਰ ਹੈ ਤਾਂ ਸਪਲਾਇਰ ਕਿੱਥੋ ਲੈ ਕੇ ਆ ਰਿਹਾ ਹੈ। ਮੈਂ ਸਿਰਫ ਇੰਨਾ ਕਹਿ ਰਿਹਾ ਹਾਂ ਕਿ ਸਿਸਟਮ ਵਿਚ ਕੋਈ ਕਮਜ਼ੋਰੀ ਹੈ। ਮੇਰਾ ਇਕ ਹੀ ਦਾਅਵਾ ਹੈ, ਜਿੱਥੇ ਵੀ ਭਾਜਪਾ ਦੀ ਸਰਕਾਰ ਹੈ, ਉੱਥੇ ਅਜਿਹਾ ਨਹੀਂ ਹੋ ਸਕਦਾ।

-ਸੀ. ਐੱਮ. ਫੇਸ ਆਮ ਆਦਮੀ ਪਾਰਟੀ ਨੇ ਅਨਾਊਂਸ ਕਰ ਦਿੱਤਾ ਹੈ। ਕਾਂਗਰਸ ਵੀ 1-2 ਦਿਨ ਵਿਚ ਕਰ ਰਹੀ ਹੈ। ਤੁਹਾਡੇ ਉਧਰ ਵੀ ਇਸ ਵਾਰ ਕੋਈ ਚਰਚਾ ਹੋ ਰਹੀ ਹੈ।

-ਮੁੱਖ ਮੰਤਰੀ ਦਾ ਚਿਹਰਾ ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਤੈਅ ਕਰਦਾ ਹੈ। ਪਿਛਲੀ ਵਾਰੀ ਕੀ ਹੋਇਆ ਬਾਕੀ ਸਟੇਟਾਂ ਵਿਚ? ਅਸੀਂ ਚਿਹਰਾ ਲੈ ਕੇ ਤਾਂ ਚਲਦੇ ਨਹੀਂ ਹਾਂ। ਪਹਿਲਾਂ ਅਸੀਂ ਜੰਗ ਲੜ ਲੈਂਦੇ ਹਾਂ। ਪੁਰਾਣਾ ਗਠਜੋੜ ਟੁੱਟਣ ਦੇ ਨਾਲ ਨਵਾਂ ਜੋ ਸਿਸਟਮ ਹੈ, ਇਸ ਵਿਚ ਸਾਡੇ ਸਾਰੇ ਵਰਗ ਅੱਗੇ ਅਾਉਣਗੇ। ਮੈਂ ਸੋਚ ਰਿਹਾ ਹਾਂ ਇਨ੍ਹਾਂ ਚੋਣਾਂ ਵਿਚ ਨਹੀਂ, ਉਸ ਤੋਂ ਅੱਗੇ ਵੀ ਸਾਡੇ ਕੋਲ ਚਿਹਰਿਆਂ ਦੀ ਕੋਈ ਕਮੀ ਨਹੀਂ ਰਹੇਗੀ।

-ਸਿੱਖਾਂ ਨੂੰ ਨੌਕਰੀ ਅਤੇ ਕਿਸਾਨਾਂ ਦੇ ਮੁੱਦੇ ਨੂੰ ਤੁਸੀਂ ਸੰਕਲਪ ਪੱਤਰ ’ਚ ਲਿਖਿਆ ਹੈ। ਸਿੱਖਾਂ ਦੇ ਮੁੱਦੇ ’ਤੇ ਦਿੱਲੀ ਵਾਲੀ ਪਾਰਟੀ ਵੀ ਪ੍ਰਚਾਰ ਕਰ ਰਹੀ ਹੈ। ਨੌਕਰੀ ਦੇ ਮੁੱਦੇ ’ਤੇ ਪੰਜਾਬ ਦੇ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਵਾਲੀ ਚੁਣੌਤੀ ਨਾਲ ਤੁਸੀਂ ਨਿਪਟਣ ਦਾ ਸੰਕਲਪ ਤਾਂ ਲਿਆ ਹੈ ਪਰ ਕਿਵੇਂ ਨਿਪਟਿਆ ਜਾਵੇਗਾ?

-ਸਾਡੇ ਕੋਲ ਪਾਲੀਟੀਕਲ ਰਿਜ਼ਾਲਵ ਹਨ। ਕਾਨੂੰਨ ਜੋ ਕਿਸਾਨਾਂ ਲਈ ਬਣਾਏ ਸਨ, ਚੰਗੀ ਨੀਅਤ ਨਾਲ ਬਣਾਏ ਸਨ। ਅਸੀਂ ਸੋਚਿਆ ਸੀ ਕਿ ਇਸ ਨਾਲ ਫਾਇਦਾ ਹੋਵੇਗਾ ਪਰ ਵਿਵਾਦ ਹੋਇਆ। 2-4 ਦਿਨਾਂ ਵਿਚ ਜੋ ਸਾਡਾ ਮੈਨੀਫੈਸਟੋ ਆਵੇਗਾ, ਬਾਕੀ ਉਸ ਵਿਚ ਇਹ ਸਭ ਕਲੈਰੀਫਾਈ ਕੀਤਾ ਜਾਵੇਗਾ।

-ਕਾਂਗਰਸ ਬਿਕਰਮ ਸਿੰਘ ਮਜੀਠੀਆ ਬਾਰੇ ਜੋ ਕਹਿ ਰਹੀ ਹੈ, ਕੀ ਉਹ ਹੀ ਇਸ ਦੇ ਪਿੱਛੇ ਹਨ?

-ਮੈਂ ਇਸ ਕੰਟਰੋਵਰਸੀ ਵਿਚ ਨਹੀਂ ਪੈਣਾ ਚਾਹੁੰਦਾ। ਇਸ ਕੇਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ। ਮੇਰਾ ਸਿਰਫ਼ ਇਹ ਕਹਿਣਾ ਹੈ ਕਿ ਜਿੱਥੇ ਵੀ ਬੀ.ਜੇ.ਪੀ. ਦੀ ਸਰਕਾਰ ਹੈ, ਉੱਥੇ ਡਰੱਗਜ਼ ਮਾਫੀਆ ਕੈਨ ਨੌਟ ਸਰਵਾਈਵ। ਇਕ ਲਾਅ ਇਨਫੋਰਸਮੈਂਟ ਹੁੰਦੀ ਹੈ। ਇਸ ਲਾਰਜ ਸਕੇਲ ’ਤੇ ਜੋ ਫਾਲਟ ਲਾਈਨ ਸਿਸਟਮ ਵਿਚ ਹੈ, ਉਸ ਨੂੰ ਅਸੀਂ ਸਹੀ ਕਰ ਦੇਵਾਂਗੇ।

-ਪੰਜਾਬ ਦੇ ਸਿਆਸੀ ਮਾਹੌਲ ਵਿਚ ਈ. ਡੀ. ਦੀ ਬੜੀ ਚਰਚਾ ਹੋ ਰਹੀ ਹੈ। ਤਾਜ਼ਾ ਕਾਰਵਾਈ ਨੂੰ ਲੈ ਕੇ ਉਂਗਲੀ ਤੁਹਾਡੀ ਲੀਡਰਸ਼ਿਪ ’ਤੇ ਉਠ ਰਹੀ ਹੈ?

-ਸਾਡੇ ਵੱਲ ਉਂਗਲੀਆਂ ਕਿਉਂ ਆ ਰਹੀਆਂ ਹਨ, ਸਾਨੂੰ ਨਹੀਂ ਪਤਾ। ਮੈਨੂੰ ਨਹੀਂ ਪਤਾ ਕਿ ਕੀ ਹੋਇਆ। ਅਸੀਂ ਪ੍ਰੈੱਸ ਰਾਹੀਂ ਹੀ ਸੁਣਿਆ। ਚੰਨੀ ਜੀ ਜਿਸ ਵਿਧਾਨਸਭਾ ਸੀਟ ਤੋਂ ਚੋਣ ਲੜ ਰਹੇ ਹਨ, ਉਨ੍ਹਾਂ ਦੀ ਸੀਟ ’ਤੇ ਕੋਈ ਮਾਈਨਿੰਗ ਹੋ ਰਹੀ ਸੀ। ਜੇਕਰ ਹੋ ਰਹੀ ਹੈ ਤਾਂ ਉਸ ਵਿਚ ਅਸੀਂ ਕੀ ਕਰ ਸਕਦੇ ਹਾਂ। ਸੈਂਟਰਲ ਏਜੰਸੀਆਂ ਹਰ ਕਿਸੇ ’ਤੇ ਐਕਸ਼ਨ ਲੈਣਗੀਆਂ। ਚਾਹੇ ਉਹ ਤੁਸੀਂ ਹੋਵੋ ਜਾਂ ਮੈਂ। ਕਿਉਂਕਿ ਅਸੀਂ ਪਾਲੀਟੀਕਲੀ ਅਾਪੋਜੀਸ਼ਨ ਵਿਚ ਹਾਂ, ਇਸ ਲਈ ਇਹ ਗਲਤ ਗੱਲ ਕਰ ਰਹੇ ਹੋ।

ਭਗਵੰਤ ਮਾਨ ’ਤੇ ਬੋਲੇ ਹਰਦੀਪ ਪੁਰੀ : ਉਨ੍ਹਾਂ ਦਾ ਇਕ ਵੀਡੀਓ ਹੈ ਜਾਂ ਹੋਰ ਵੀਡੀਓਜ਼ ਹਨ, ਇਹ ਇਸ਼ੂ ਨਹੀਂ ਹੈ। ਮੇਰਾ ਸਵਾਲ ਇਹ ਹੈ ਕਿ ਕੀ ਉਨ੍ਹਾਂ ਕੋਲ ਸੀ. ਐੱਮ. ਬਣਨ ਲਈ ਤਜ਼ਰਬਾ ਹੈ।

-ਸੀ. ਐੱਮ. ਕੇਜਰੀਵਾਲ ਕਹਿੰਦੇ ਹਨ ਕਿ ਭਗਵੰਤ ਮਾਨ ਦੇ ਰਿਕਾਰਡ ਵਿਚ ਤਮਾਮ ਵਿਰੋਧੀ ਪਾਰਟੀਆਂ ਇਕ ਵੀਡੀਓ ਹੀ ਕੱਢ ਸਕੀਆਂ। ਉਹ ਕੱਟੜ ਇਮਾਨਦਾਰ ਹਨ। ਇਹ ਰੇਤਾ ਨਹੀਂ ਵੇਚਦਾ, ਚਿੱਟਾ ਨਹੀਂ ਵੇਚਦਾ, ਮਾਫੀਆ ਨਹੀਂ ਹੈ।

-ਇਕ ਵੀਡੀਓ ਹੈ ਜਾਂ ਹੋਰ ਵੀਡੀਓਜ਼ ਹਨ, ਇਹ ਇਸ਼ੂ ਨਹੀਂ ਹੈ। ਕੇਜਰੀਵਾਲ ਜੀ ਜੋ ਕਹਿ ਰਹੇ ਹਨ, ਮੇਰਾ ਸਵਾਲ ਉਸ ਵੀਡੀਓ ਨਾਲ ਰਿਲੇਟਡ ਨਹੀਂ। ਮੇਰਾ ਸਵਾਲ ਇਹ ਹੈ ਕਿ ਕੀ ਉਨ੍ਹਾਂ ਕੋਲ ਸੀ. ਐੱਮ. ਬਣਨ ਲਈ ਐਕਸਪੀਰੀਅੈਂਸ ਹੈ। ਕੌਣ ਚਿੱਟਾ ਵੇਚਦਾ ਹੈ, ਕੌਣ ਦਾਰੂ ਪੀਂਦਾ ਹੈ, ਇਹ ਇਸ਼ੂ ਨਹੀਂ। ਚਿੱਟਾ ਵੇਚਣਾ ਮਾੜਾ ਹੈ, ਡਕੈਤੀ ਕਰਨਾ ਮਾੜਾ ਹੈ ਪਰ ਪਰਸਨਲੀ ਜੇਕਰ ਉਹ ਦਾਰੂ ਪੀਂਦੇ ਹਨ ਤਾਂ ਮੈਨੂੰ ਇਤਰਾਜ਼ ਨਹੀਂ ਹੈ।

-ਬੀ. ਜੇ. ਪੀ. ਨੂੰ ਕਿੰਨੀਆਂ ਸੀਟਾਂ ਨੂੰ ਲੈ ਕੇ ਉਮੀਦ ਹੈ?

-ਪਹਿਲਾਂ ਅਸੀਂ 20-22 ਸੀਟਾਂ ’ਤੇ ਚੋਣ ਲੜਦੇ ਸੀ, ਉਦੋਂ ਸਾਡੇ ਦੋ ਵਿਧਾਇਕ ਸਨ। ਹੁਣ ਅਸੀਂ 65 ਸੀਟਾਂ ’ਤੇ ਲੜ ਰਹੇ ਹਾਂ। 5 ਫ਼ੀਸਦੀ ਵੋਟ ਸ਼ੇਅਰ, ਸਾਡੀਆਂ ਸੀਟਾਂ ਬਹੁਤ ਵਧਣਗੀਆਂ। ਕਿੰਨੀਆਂ ਹਨ ਉਹ ਮੈਂ ਤੁਹਾਨੂੰ ਹਫ਼ਤੇ ਤੋਂ ਬਾਅਦ ਅਸੈੱਸਮੈਂਟ ਦੇਵਾਂਗਾ।

-ਤੁਹਾਡਾ ਇਕ ਮੇਨ ਚਿਹਰਾ ਸੀ, ਮਦਨ ਮੋਹਨ ਮਿੱਤਲ, ਉਹ ਨਾਰਾਜ਼ ਹੋ ਕੇ ਦੂਜੀ ਧਿਰ ਵਿਚ ਚਲੇ ਗਏ, ਤੁਹਾਡੀ ਪ੍ਰਤੀਕਿਰਿਆ?

-ਬੜੀ ਖੁਸ਼ੀ ਹੋਈ ਕਿ ਉਹ ਆਪਣੇ ਬੇਟੇ ਲਈ ਸੀਟ ਮੰਗ ਰਹੇ ਸਨ। ਅਸੀਂ ਪਰਿਵਾਰਵਾਦ ’ਚ ਵਿਸ਼ਵਾਸ ਨਹੀਂ ਕਰਦੇ। ਕਿਸੇ ਦਾ ਵੀ ਪੁੱਤਰ ਹੋਵੇ, ਅਸੀਂ ਮਿਹਨਤ ’ਤੇ ਧਿਆਨ ਰੱਖਦੇ ਹਾਂ। ਅੰਮ੍ਰਿਤਸਰ ਤੋਂ ਵੀ ਇਕ ਸਾਡੇ ਲੀਡਰ ਸਨ, ਮੰਤਰੀ ਹੁੰਦੇ ਸਨ। ਉਹ ਵੀ ਛੱਡ ਕੇ ਚਲੇ ਗਏ। ਹੁਣ ਉਨ੍ਹਾਂ ਨੂੰ ਜਾ ਕੇ ਪੁੱਛੋ। ਕਈ ਲੋਕ ਜਾਂਦੇ ਹਨ ਫਿਰ ਵਾਪਸ ਆਉਂਦੇ ਹਨ ਇਨ੍ਹਾਂ ਨੂੰ ਛੱਡੋ।

  • Hardeep Puri
  • Interview
  • Punjab elections 2022
  • BJP
  • ਹਰਦੀਪ ਪੁਰੀ
  • ਬੀ ਜੇ ਪੀ
  • ਪੰਜਾਬ ਵਿਧਾਨਸਭਾ ਚੋਣਾਂ

ਤ੍ਰਿਣਮੂਲ ਤੇ ‘ਆਪ’ ਸਿਰਫ ਨੈਸ਼ਨਲ ਪਾਰਟੀ ਦੇ ਦਰਜੇ ਲਈ ਲੜ ਰਹੀਆਂ: ਦੇਵੇਂਦਰ ਫੜਨਵੀਸ

NEXT STORY

Stories You May Like

  • delhi gurudwara  langar seva  dsgmc  hardeep puri  gas supply
    ਗੁਰੂਘਰਾਂ 'ਚ ਲੰਗਰ ਸੇਵਾ ਨੂੰ ਲੈ ਕੇ DSGMC ਚਿੰਤਤ, ਹਰਦੀਪ ਪੁਰੀ ਨੂੰ ਲਿਖੀ ਚਿੱਠੀ- "ਗੈਸ ਸਪਲਾਈ ਯਕੀਨੀ ਬਣਾਓ"
  • hardeep puri daughter files 10 crore defamation suit epstein case
    Epstein Case : ਹਰਦੀਪ ਪੁਰੀ ਦੀ ਬੇਟੀ ਨੇ ਦਾਇਰ ਕੀਤਾ 10 ਕਰੋੜ ਦਾ ਮਾਣਹਾਨੀ ਮੁਕੱਦਮਾ, ਜਾਣੋਂ ਪੂਰਾ ਮਾਮਲਾ
  • turkey openly supports iran amid war
    "ਨਾ ਸ਼ੀਆ, ਨਾ ਸੁੰਨੀ... ਅਸੀਂ ਪਹਿਲਾਂ ਮੁਸਲਮਾਨ ਹਾਂ": ਜੰਗ ਦਰਮਿਆਨ ਤੁਰਕੀ ਨੇ ਖੁੱਲ੍ਹ ਕੇ ਕੀਤਾ ਈਰਾਨ ਦਾ ਸਮਰਥਨ
  • trump news annoouncement on iran war
    'ਅਸੀਂ ਜੰਗ ਜਿੱਤ ਚੁੱਕੇ ਹਾਂ, ਪਰ ਫ਼ੌਜਾਂ ਦੀ ਜਲਦੀ ਵਾਪਸੀ ਨਹੀਂ ਹੋਵੇਗੀ' : Trump ਨੇ ਕਰ 'ਤਾ ਐਲਾਨ
  • ipl 2026  gujarat titans coach nehra said
    IPL 2026: ਗੁਜਰਾਤ ਟਾਈਟਨਸ ਦੀ ਹੁੰਕਾਰ, ਕੋਚ ਨੇਹਰਾ ਬੋਲੇ- ‘ਅਸੀਂ ਸਿਰਫ਼ ਖੇਡਣ ਨਹੀਂ, ਜਿੱਤਣ ਆਏ ਹਾਂ’
  • delhi hc gives big relief to hardeep puri  s daughter
    ਦਿੱਲੀ HC ਨੇ ਹਰਦੀਪ ਪੁਰੀ ਦੀ ਧੀ ਨੂੰ ਦਿੱਤੀ ਦਿੱਤੀ ਵੱਡੀ ਰਾਹਤ ! ਐਪਸਟੀਨ ਨਾਲ ਜੋੜਨ ਵਾਲੀ ਸਮੱਗਰੀ 'ਤੇ ਲਾਈ ਰੋਕ
  • who fight for rights are not afraid of empty tear gas shells  bikram majithia
    ਹੱਕਾਂ ਲਈ ਜੋ ਲੜਦੇ ਫੋਕੇ ਅੱਥਰੂ ਗੈਸ ਦੇ ਗੋਲਿਆਂ ਤੋਂ ਨਹੀਂ ਡਰਦੇ : ਬਿਕਰਮ ਮਜੀਠੀਆ
  • sara ali khan will not be able to go to kedarnath
    ਕੇਦਾਰਨਾਥ ਨਹੀਂ ਜਾ ਸਕੇਗੀ ਸਾਰਾ ਅਲੀ ਖਾਨ, ਲਿਖ ਕੇ ਦੇਣਾ ਹੋਵੇਗਾ- 'ਮੈਂ ਸਨਾਤਨੀ ਹਾਂ'
  • australia work visa
    ਆਸਟ੍ਰੇਲੀਆ ਜਾਣ ਦਾ ਸੁਪਨਾ ਕਰੋ ਸਾਕਾਰ ! ਵਧੀਆ ਕਮਾਈ ਨਾਲ ਭਵਿੱਖ ਸੁਧਾਰਨ ਦੇ...
  • journalists punjab and himachal pradesh visited thenzawal solar plant
    ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰਾਂ ਨੇ ਮਿਜ਼ੋਰਮ 'ਚ 10 ਮੈਗਾਵਾਟ...
  • punjab weather heavy raining yellow alert
    26, 27 ਤੇ 29 ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪੰਜਾਬ ਦੇ...
  • holiday declared in punjab on thursday
    ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
  • bikram majithia big statement
    ਪੰਜਾਬ ਦੇ ਪੈਸੇ ਨਾਲ ਕੇਜਰੀਵਾਲ ਲਈ ਪ੍ਰਾਈਵੇਟ ਜੈੱਟ ਦਾ ਪ੍ਰਬੰਧ, ਮਜੀਠੀਆ ਨੇ CM...
  • dr daljeet singh cheema
    DM ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ CBI ਜਾਂਚ ਤੋਂ ਪਿੱਛੇ ਭੱਜ ਰਹੇ ਭਗਵੰਤ ਮਾਨ :...
  • sukhpal singh khaira statement
    ਆਮ ਆਦਮੀ ਪਾਰਟੀ ਦੀ ਸਰਕਾਰ ਦੇ 'ਜ਼ੀਰੋ ਟਾਲਰੈਂਸ' ਦੇ ਦਾਅਵੇ ਕਿੱਥੇ ਗਏ?:...
  • power cut in punjab
    ਪੰਜਾਬ 'ਚ 9 ਘੰਟਿਆਂ ਦਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ
Trending
Ek Nazar
this big ban imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

india lpg gas crisis

LPG ਸੰਕਟ ਵਿਚਾਲੇ ਭਾਰਤ ਦੀ ਮਦਦ ਲਈ ਅੱਗੇ ਆਇਆ ਇਹ ਦੇਸ਼, 20 ਹਜ਼ਾਰ KM ਦੂਰੋਂ ਭੇਜ...

chaitra navratri ashtami rashifal golden time

ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਖੂਬ ਬਰਸੇਗਾ...

oil crisis apan  america

ਤੇਲ ਸੰਕਟ ਨਾਲ ਨਜਿੱਠਣ ਲਈ ਜਾਪਾਨ ਤੇ ਅਮਰੀਕਾ ਆਏ ਇਕੱਠੇ; ਅਲਾਸਕਾ ਤੋਂ ਹੋਵੇਗੀ...

big news for fire fighters  home minister writes to all states

ਅਗਨੀਵੀਰਾਂ ਲਈ ਵੱਡੀ ਖ਼ਬਰ ! ਗ੍ਰਹਿ ਮੰਤਰੀ ਨੇ ਸਾਰੇ ਸੂਬਿਆਂ ਨੂੰ ਚਿੱਠੀ, 20%...

indian man arrested in us

ਅਮਰੀਕਾ 'ਚ ਭਾਰਤੀ ਵਿਅਕਤੀ ਦੀ ਸ਼ਰਮਨਾਕ ਕਰਤੂਤ! ਪੁਲਸ ਨੇ ਕੀਤਾ ਗ੍ਰਿਫ਼ਤਾਰ

russia shot down 400 ukrainian drones

ਰੂਸ ਦਾ ਵੱਡਾ ਦਾਅਵਾ: 400 ਯੂਕਰੇਨੀ ਡਰੋਨ ਕੀਤੇ ਢੇਰ; ਮਾਸਕੋ ਤੇ ਕੀਵ 'ਚ ਭਿਆਨਕ...

mahakumbh viral girl  monalisa  sanoj mishra

ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ਦਾ ਵੱਡਾ ਧਮਾਕਾ; ਫਿਲਮ ਮੇਕਰ ਸਨੋਜ...

26 and 27 march additional holiday

26 ਤੇ 27 ਮਾਰਚ ਨੂੰ ਛੁੱਟੀ ਦਾ ਐਲਾਨ! ਰਾਮ ਨੌਮੀ ਮੌਕੇ ਯੋਗੀ ਸਰਕਾਰ ਨੇ ਲਿਆ ਵੱਡਾ...

melbourne s 38th annual australian sikh games

ਯਾਦਗਾਰੀ ਹੋਣਗੀਆਂ ਮੈਲਬੌਰਨ ਦੀਆਂ 38ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ

punjab doctor s grand entry in dhurandar 2

ਪੰਜਾਬ ਦੇ ਡਾਕਟਰ ਦੀ 'ਧੁਰੰਦਰ 2' 'ਚ ਸ਼ਾਨਦਾਰ ਐਂਟਰੀ ! ਜਾਣੋ ਅਦਾਕਾਰ ਦਾ ਇਲਾਜ ਕਰ...

4 convicts including punjabi woman sentenced in england

ਇੰਗਲੈਂਡ 'ਚ ਡਰੱਗ ਮਾਫੀਆ 'ਤੇ ਸਖ਼ਤ ਕਾਰਵਾਈ ,ਪੰਜਾਬਣ ਸਮੇਤ ਚਾਰ ਦੋਸ਼ੀਆਂ ਨੂੰ...

gangaur festival celebrated in brampton

ਰਾਜਸਥਾਨੀ ਭਾਈਚਾਰੇ ਵੱਲੋਂ ਬ੍ਰੈਂਪਟਨ 'ਚ ਧੂਮਧਾਮ ਨਾਲ ਮਨਾਇਆ ਗਿਆ ਗੰਗੌਰ ਸਮਾਗਮ...

ipl 2026 champion

IPL ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਵੱਡਾ ਉਲਟਫੇਰ! ਇੱਕੋ ਦਿਨ ਵਿਕ ਗਈਆਂ ਦੋ...

ipl 2026 bcci announces new rules

IPL 2026 'ਚ ਆਇਆ ਨਵਾਂ ਨਿਯਮ, ਟੀਮਾਂ ਨੂੰ ਇੰਝ ਮਿਲੇਗਾ ਫਾਇਦਾ

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ! 1,52,81,60,86,000 ਰੁਪਏ 'ਚ ਵਿਕ ਗਈ...

former revolutionary guards commander named new secretary

ਈਰਾਨ: ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦਾ...

due to gas shortage  dhabas and street vendors closed

ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • mizoram  a unique example of honesty  discipline and development
      ਮਿਜ਼ੋਰਮ: ਇਮਾਨਦਾਰੀ, ਅਨੁਸ਼ਾਸਨ ਤੇ ਵਿਕਾਸ ਦੀ ਇੱਕ ਵਿਲੱਖਣ ਮਿਸਾਲ
    • off the record  rahul  s political understanding is still lacking
      ਆਫ਼ ਦ ਰਿਕਾਰਡ : ਰਾਹੁਲ ਦੀ ਸਿਆਸੀ ਸਮਝ ਅਜੇ ਘੱਟ
    • more than 40 000 hostels affected by lpg shortage
      LPG ਦੀ ਕਮੀ ਨਾਲ 40,000 ਤੋਂ ਵੱਧ ਹੋਸਟਲ ਪ੍ਰਭਾਵਿਤ, 35 ਲੱਖ ਵਿਦਿਆਰਥੀਆਂ ’ਤੇ...
    • india not a dalal nation like pakistan jaishankar
      "ਅਸੀਂ ਕੋਈ ਦਲਾਲ ਦੇਸ਼ ਨਹੀਂ...", ਜੈਸ਼ੰਕਰ ਨੇ ਪਾਕਿਸਤਾਨ ਦੀ ਵਿਚੋਲਗੀ ਦੀ ਤੁਲਨਾ...
    • new formula for electricity bills in bihar
      ਹੁਣ ਸ਼ਾਮ ਵੇਲੇ ਬਿਜਲੀ ਵਰਤਣੀ ਪਵੇਗੀ ਮਹਿੰਗੀ, ਬਿਹਾਰ ’ਚ ਬਿਜਲੀ ਬਿੱਲਾਂ ਦਾ ਨਵਾਂ...
    • cm rekha gupta s big attack on aap convener over sheesh mahal
      'ਕੇਜਰੀਵਾਲ ਰਹਿਮਾਨ ਡਕੈਤ ਸਨ ਪਰ...', 'ਆਪ' ਕਨਵੀਨਰ 'ਤੇ CM ਰੇਖਾ ਗੁਪਤਾ ਦਾ...
    • electricity has become expensive
      ਮਹਿੰਗੀ ਹੋਈ ਬਿਜਲੀ, ਕੀਮਤਾਂ 'ਚ 6.12 ਫੀਸਦੀ ਦੇ ਵਾਧੇ ਦਾ ਐਲਾਨ; ਇਸ ਸੂਬੇ ਨੇ...
    • electricity has become cheaper in hp
      HP 'ਚ ਬਿਜਲੀ ਹੋਈ ਸਸਤੀ ! ਸਰਕਾਰ ਨੇ ਦਰਾਂ 'ਚ ਕੀਤੀ ਕਟੌਤੀ, 1 ਅਪ੍ਰੈਲ ਤੋਂ...
    • unidentified trailer crushes motorcyclist
      ਅਣਪਛਾਤੇ ਟ੍ਰੇਲਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਸਿਰ ਧੜ ਤੋਂ ਹੋਇਆ ਵੱਖ
    • railways big action crores of irctc accounts closed
      ਰੇਲਵੇ ਦਾ ਵੱਡਾ ਐਕਸ਼ਨ! ਇੱਕੋ ਝਟਕੇ 'ਚ ਬੰਦ ਕੀਤੇ ਕਰੋੜਾਂ IRCTC ਖਾਤੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +