ਨਵੀਂ ਦਿੱਲੀ- ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਦੇਸ਼ ਭਰ 'ਚ ਵੈਕਸੀਨ ਦਾ ਡਰਾਈ ਰਨ ਕੀਤਾ ਜਾ ਰਿਹਾ ਹੈ। ਇਸ ਖ਼ਾਸ ਮੌਕੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਦੇਸ਼ ਭਰ 'ਚ ਸਾਰੇ ਭਾਰਤੀਆਂ ਨੂੰ ਕੋਰੋਨਾ ਵੈਕਸੀਨ ਮੁਫ਼ਤ 'ਚ ਲਗਾਈ ਜਾਵੇਗੀ। ਦੱਸਣਯੋਗ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 116 ਜ਼ਿਲ੍ਹਿਆਂ 'ਚ 259 ਥਾਂਵਾਂ 'ਤੇ ਸ਼ਨੀਵਾਰ ਨੂੰ ਕੋਵਿਡ-19 ਵੈਕਸੀਨ ਦਾ ਡਰਾਈ ਰਨ ਕਰ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਖ਼ੁਦ ਦਿੱਲੀ ਦੇ ਜੀ.ਟੀ.ਬੀ. ਹਸਪਤਾਲ ਜਾ ਕੇ ਵੈਕਸੀਨ ਦੇ ਡਰਾਈ ਰਨ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’
ਜੀ.ਟੀ.ਬੀ. ਹਸਪਤਾਲ ਤੋਂ ਬਾਹਰ ਆਉਂਦੇ ਹੋਏ ਹਰਸ਼ਵਰਧਨ ਨੇ ਕਿਹਾ,''ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਫ਼ਵਾਹਾਂ 'ਤੇ ਧਿਆਨ ਨਾ ਦੇਣ। ਵੈਕਸੀਨ ਦੀ ਸੁਰੱਖਿਆ ਯਕੀਨੀ ਕਰਨਾ ਸਾਡੀ ਪਹਿਲ ਹੈ। ਪੋਲੀਓ ਦੀ ਵੈਕਸੀਨ ਦਿੱਤੇ ਜਾਣ ਦੌਰਾਨ ਵੀ ਵੱਖ-ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ ਪਰ ਲੋਕਾਂ ਨੇ ਟੀਕਾ ਲਗਵਾਇਆ ਅਤੇ ਅੱਜ ਭਾਰਤ ਹੁਣ ਪੋਲੀਓ ਮੁਕਤ ਹੋ ਗਿਆ ਹੈ।''
ਇਹ ਵੀ ਪੜ੍ਹੋ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦਾ ਦਿਹਾਂਤ
ਹਰਸ਼ਵਰਧਨ ਨੇ ਕਿਹਾ,''ਪਿਛਲੀ ਵਾਰ ਅਸੀਂ 4 ਸੂਬਿਆਂ 'ਚ ਡਰਾਈ ਰਨ ਚਲਾਇਆ ਸੀ। ਪਿਛਲੀ ਵਾਰ ਹੋਏ ਡਰਾਈ ਰਨ ਤੋਂ ਬਾਅਦ ਅਸੀਂ ਆਪਣੇ ਦਿਸ਼ਾ-ਨਿਰਦੇਸ਼ਾਂ 'ਚ ਥੋੜ੍ਹਾ ਸੁਧਾਰ ਕੀਤਾ ਹੈ। ਅੱਜ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਡਰਾਈ ਰਨ ਕਰ ਰਹੇ ਹਨ। ਸਭ ਕੁਝ ਅਜਿਹਾ ਹੀ ਕੀਤਾ ਜਾ ਰਿਹਾ ਹੈ ਜਿਵੇਂ ਵੈਕਸੀਨੇਸ਼ਨ ਦੌਰਾਨ ਕੀਤਾ ਜਾਵੇਗਾ। ਸਿਰਫ਼ ਇਕ ਅਸਲੀ ਟੀਕੇ ਨੂੰ ਛੱਡ ਕੇ। ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਲੋਕ ਕਮਰੇ 'ਚ ਕਿਵੇਂ ਇੰਤਜ਼ਾਰ ਕਰਨਗੇ। ਇਸ ਦੇ ਨਾਲ ਹੀ ਕੋਵਿਡ ਐਪ 'ਚ ਡਾਟਾ ਕਿਵੇਂ ਦਰਜ ਕੀਤਾ ਜਾਵੇਗਾ। ਸਾਡੀ ਟੀਮ ਦੇਖ ਰਹੀ ਹੈ ਕਿ 30 ਮਿੰਟ ਦੇ ਪੋਸਟ ਟੀਕਾਕਰਣ ਲਈ ਕਿਵੇਂ ਮਨਾਇਆ ਜਾਵੇਗਾ, ਕੀ ਮੈਡੀਕਲ ਐਮਰਜੈਂਸੀ ਸਥਿਤੀ 'ਚ ਤਿਆਰੀਆਂ ਹੁੰਦੀਆਂ ਹਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਦਿੱਲੀ ਵਾਸੀਆਂ ਨੂੰ ਮਿਲੀ ਵੱਡੀ ਰਾਹਤ, ਦਿੱਲੀ ਸਰਕਾਰ ਨੇ ਬਿੱਲ ਮੁਆਫ਼ੀ ਸਕੀਮ 31 ਮਾਰਚ ਤੱਕ ਵਧਾਈ
NEXT STORY