ਨਵੀਂ ਦਿੱਲੀ- ਦਿੱਲੀ-NCR 'ਚ ਬੁੱਧਵਾਰ ਸ਼ਾਮ ਮੋਹਲੇਧਾਰ ਮੀਂਹ ਦਾ ਕਹਿਰ ਵੇਖਣ ਨੂੰ ਮਿਲਿਆ। ਕਈ ਥਾਵਾਂ 'ਤੇ ਟ੍ਰੈਫਿਕ ਜਾਮ ਕਾਰਨ ਵੀ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਭਾਰਤ ਮੌਸਮ ਵਿਭਾਗ (IMD) ਨੇ ਅੱਜ ਵੀ ਮੋਹਲੇਧਾਰ ਮੀਂਹ ਦਾ ਅਨੁਮਾਨ ਜਤਾਇਆ ਹੈ, ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਅੱਜ ਸਾਰੇ ਸਕੂਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਮੋਹਲੇਧਾਰ ਮੀਂਹ ਮਗਰੋਂ ਦਿੱਲੀ ਵਿਚ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਲਈ ਵੱਡੀ ਪਰੇਸ਼ਾਨੀ ਖੜ੍ਹੀ ਹੋ ਗਈ। ਮੀਂਹ ਕਾਰਨ ਦਿੱਲੀ ਵਿਚ ਲੰਬਾ ਜਾਮ ਲੱਗ ਗਿਆ। ਸੜਕਾਂ ਨਦੀਆਂ ਬਣ ਗਈਆਂ। ਸ਼ਹਿਰ ਦੇ ਕਈ ਹਿੱਸੇ ਪਾਣੀ ਨਾਲ ਭਰ ਗਏ।
ਇਹ ਵੀ ਪੜ੍ਹੋ- ਵਾਇਨਾਡ ਹਾਦਸਾ: ਘੁੰਮਣ ਆਏ ਓਡੀਸ਼ਾ ਦੇ ਲਾਪਤਾ ਡਾਕਟਰ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ
ਰਾਜਧਾਨੀ ਵਿਚ ਮੋਹਲੇਧਾਰ ਮੀਂਹ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਵਿਚ ਮੀਂਹ ਨੂੰ ਬੁਰਾ ਸੁਫ਼ਨਾ ਦੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਟ੍ਰੈਫਿਕ ਦਾ ਇਕ ਵੀਡੀਓ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ ਦਿੱਲੀ ਦੇ ਟ੍ਰੈਫਿਕ ਵਿਚ ਫਸੀ ਐਂਬੂਲੈਂਸ ਨੂੰ ਵੇਖ ਕੇ ਨਿਰਾਸ਼ਾ ਹੋਈ। ਐਮਰਜੈਂਸੀ 'ਚ ਹਰ ਸਕਿੰਟ ਮਾਇਨੇ ਰੱਖਦਾ ਹੈ। ਮੀਂਹ ਅਤੇ ਦਿੱਲੀ ਇਕ ਡਰਾਉਣਾ ਸੁਫ਼ਨਾ। ਮੈਂ ਸੰਸਦ ਤੋਂ ਸ਼ਾਮ 6.30 ਵਜੇ ਨਿਕਲੀ। 6 ਘੰਟੇ ਬੀਤ ਗਏ ਅਤੇ ਮੈਂ ਸੜਕ 'ਤੇ ਫਸੀ ਰਹੀ। ਆਵਾਜਾਈ ਠੱਪ ਹੈ, ਲੋਕਾਂ ਦੀਆਂ ਕਾਰਾਂ ਦਾ ਈਂਧਨ ਖਤਮ ਹੋ ਗਿਆ ਅਤੇ ਛੋਟੇ ਬੱਚੇ ਕਾਰਾਂ ਵਿਚ ਫਸੇ ਰਹੇ। ਇਹ ਸੱਚਮੁੱਚ ਇਕ ਡਰਾਉਣਾ ਸੁਫ਼ਨਾ ਹੈ !
ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ ਮਿਲੀਆਂ ਦੋ ਮਾਸੂਮ ਬੱਚੀਆਂ ਦੀਆਂ ਲਾਸ਼ਾਂ, ਕਤਲ ਦਾ ਖ਼ਦਸ਼ਾ
ਮੋਹਲੇਧਾਰ ਮੀਂਹ ਮਗਰੋਂ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਪਾਣੀ ਭਰਿਆ ਵੇਖਿਆ ਗਿਆ ਹੈ। ਸ਼ਹਿਰ ਦੇ ਕਈ ਹਿੱਸੇ ਪਾਣੀ ਨਾਲ ਭਰ ਗਏ। ਤੇਜ਼ ਮੀਂਹ ਮਗਰੋਂ ਦਿੱਲੀ ਦਰਿਆ ਵਿਚ ਤਬਦੀਲ ਹੋ ਗਈ। ਥਾਂ-ਥਾਂ ਪਾਣੀ ਭਰਨ ਕਾਰਨ ਟ੍ਰੈਫਿਕ ਜਾਮ ਹੋ ਗਿਆ ਹੈ। ITO ਤੋਂ ਲਕਸ਼ਮੀ ਨਗਰ ਤੱਕ ਲੰਬਾ ਜਾਮ ਲੱਗ ਗਿਆ। ਕਨਾਟ ਪਲੇਸ ਅਤੇ ਮੰਡੀ ਹਾਊਸ ਵਿਚ ਪਾਣੀ ਭਰ ਜਾਣ ਮਗਰੋਂ ਸੜਕਾਂ 'ਤੇ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ।
ਬੱਦਲ ਫਟਣ ਕਾਰਨ 40 ਤੋਂ ਜ਼ਿਆਦਾ ਲੋਕ ਲਾਪਤਾ, ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ
NEXT STORY