ਜੀਂਦ- ਹਰਿਆਣਾ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜੀਂਦ ਦੇ ਇਕ ਸਰਕਾਰੀ ਸਕੂਲ 'ਚ ਪੜ੍ਹਨ ਵਾਲੀ 142 ਨਾਬਾਲਗ ਕੁੜੀਆਂ ਨੇ ਪ੍ਰਿੰਸੀਪਲ 'ਤੇ 6 ਸਾਲ ਤੱਕ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਾਇਆ। ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਨੇ ਕਿਹਾ ਕਿ ਸਬ-ਡਵੀਜ਼ਨ ਮੈਜਿਸਟ੍ਰੇਟ (SDM) ਦੀ ਅਗਵਾਈ ਵਿਚ ਇਕ ਜਾਂਚ ਕਮੇਟੀ ਨੇ ਕੁੱਲ 390 ਕੁੜੀਆਂ ਦੇ ਬਿਆਨ ਦਰਜ ਕੀਤੇ ਹਨ ਅਤੇ ਅਸੀਂ 142 ਮਾਮਲਿਆਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਹਨ।
SDM ਨੇ ਕਿਹਾ ਕਿ ਕੁੜੀਆਂ 'ਤੇ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਅੱਗੇ ਦੀ ਕਾਰਵਾਈ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ। ਇਨ੍ਹਾਂ 142 ਕੁੜੀਆਂ ਵਿਚੋਂ ਜ਼ਿਆਦਾਤਰ ਨੇ ਪ੍ਰਿੰਸੀਪਲ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ, ਜਦੋਂ ਕਿ ਬਾਕੀਆਂ ਨੇ ਕਿਹਾ ਕਿ ਉਹ ਭਿਆਨਕ ਕਾਰਵਾਈਆਂ ਦੀ ਗਵਾਹ ਹਨ। ਦੋਸ਼ੀ ਪ੍ਰਿੰਸੀਪਲ ਇਸ ਸਮੇਂ ਸਲਾਖਾਂ ਪਿੱਛੇ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਰੀਬ 15 ਕੁੜੀਆਂ ਨੇ 31 ਅਗਸਤ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ, ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਸੂਬਾ ਮਹਿਲਾ ਕਮਿਸ਼ਨ ਅਤੇ ਹੋਰਨਾਂ ਨੂੰ ਘਿਨਾਉਣੀ ਕੰਮਾਂ ਲਈ ਚਿੱਠੀ ਲਿਖੀ ਸੀ।
13 ਸਤੰਬਰ ਨੂੰ ਹਰਿਆਣਾ ਮਹਿਲਾ ਕਮਿਸ਼ਨ ਨੇ ਇਸ ਚਿੱਠੀ ਦਾ ਨੋਟਿਸ ਲਿਆ ਅਤੇ ਅਗਲੇ ਦਿਨ 14 ਸਤੰਬਰ ਨੂੰ ਕਾਰਵਾਈ ਲਈ ਜੀਂਦ ਪੁਲਸ ਨੂੰ ਭੇਜ ਦਿੱਤਾ। ਓਧਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਪ੍ਰਿੰਸੀਪਲ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਅਗਲੇਰੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਲਈ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਹਰੀਸ਼ ਵਸ਼ਿਸ਼ਟ ਨੂੰ ਨਿਯੁਕਤ ਕੀਤਾ ਗਿਆ ਹੈ।
ਪ੍ਰਿੰਸੀਪਲ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ 16 ਨਵੰਬਰ ਨੂੰ ਵਧੀਕ ਪੁਲਸ ਸੁਪਰਡੈਂਟ (ASP) ਦੀਪਤੀ ਗਰਗ ਦੀ ਅਗਵਾਈ ਹੇਠ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਸੀ। ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ (ADGP) ਸ਼੍ਰੀਕਾਂਤ ਜਾਧਵ ਨੇ ਜਾਂਚ ਟੀਮ ਨੂੰ 10 ਦਿਨਾਂ ਦੇ ਅੰਦਰ ਰਿਪੋਰਟ ਦਰਜ ਕਰਨ ਅਤੇ ਪ੍ਰਿੰਸੀਪਲ ਵਲੋਂ ਪੀੜਤ ਨਾਬਾਲਗ ਕੁੜੀਆਂ ਲਈ ਕਾਉਂਸਲਿੰਗ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਐੱਨ. ਐੱਚ. ਏ. ਆਈ. ਕਰੇਗੀ ਦੇਸ਼ ’ਚ 29 ਉਸਾਰੀ ਅਧੀਨ ਸੁਰੰਗਾਂ ਦਾ ਸੇਫਟੀ ਆਡਿਟ, 7 ਦਿਨਾਂ ’ਚ ਦੇਵੇਗੀ ਰਿਪੋਰਟ
NEXT STORY