ਅੰਬਾਲਾ- ਹਰਿਆਣਾ ਦੇ ਅੰਬਾਲਾ ’ਚ ਇਕ ਕੈਦੀ ਹਸਪਤਾਲ ’ਚੋਂ ਦੌੜ ਗਿਆ, ਉਸ ਨੂੰ ਇਲਾਜ ਲਈ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਰੇਲਵੇ ਸੁਰੱਖਿਆ ਬਲ ਨੇ ਚੋਰੀ ਦੇ ਦੋਸ਼ ’ਚ ਇਕ ਸਾਲ ਪਹਿਲਾਂ ਪ੍ਰਿੰਸ ਨਾਂ ਦੇ ਸ਼ਖ਼ਸ ਨੂੰ ਫੜਿਆ ਸੀ, ਜਿਸ ਤੋਂ ਬਾਅਦ ਉਹ ਅੰਬਾਲਾ ਕੇਂਦਰੀ ਜੇਲ੍ਹ ’ਚ ਬੰਦ ਸੀ। ਉਨ੍ਹਾਂ ਨੇ ਦੱਸਿਆ ਕਿ ਪ੍ਰਿੰਸ ਨੇ ਸ਼ਨੀਵਾਰ ਨੂੰ ਸਿਹਤ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ।
ਅਧਿਕਾਰੀਆਂ ਮੁਤਾਬਕ ਉਸ ਨੂੰ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਕੈਦੀਆਂ ਲਈ ਬਣਾਏ ਗਏ ਇਕ ਖ਼ਾਸ ਵਾਰਡ ’ਚ ਦਾਖ਼ਲ ਕੀਤਾ ਗਿਆਸੀ ਅਤੇ ਵਾਰਡ ਦੇ ਬਾਹਰ ਪੁਲਸ ਕਰਮੀਆ ਤਾਇਨਾਤ ਸਨ। ਐਤਵਾਰ ਰਾਤ ਕਰੀਬ 8 ਵਜੇ ਪਖਾਨੇ ’ਚ ਗਿਆ ਜਦੋਂ ਉਹ 15 ਮਿੰਟ ਤੱਕ ਬਾਹਰ ਨਹੀਂ ਆਇਆ ਤਾਂ ਪੁਲਸ ਕਰਮੀ ਦਰਵਾਜ਼ਾ ਤੋੜ ਕੇ ਅੰਦਰ ਗਏ ਪਰ ਉਹ ਫਰਾਰ ਹੋ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਿੰਸ ਨੇ ਪਖਾਨੇ ਦੇ ਅੰਦਰ ਦੀ ਖਿੜਕੀ ਤੋੜੀ ਅਤੇ ਇਕ ਪਾਈਪ ਦੇ ਸਹਾਰੇ ਇਮਾਰਤ ਤੋਂ ਹੇਠਾਂ ਉਤਰ ਕੇ ਦੌੜ ਗਿਆ। ਬਲਦੇਵ ਨਗਰ ਪੁਲਸ ਥਾਣੇ ਦੇ ਮੁਖੀ ਗੌਰਵ ਪੂਨੀਆ ਨੇ ਦੱਸਿਆ ਕਿ ਕੈਦੀ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਫੜ੍ਹਨ ਲਈ ਪੁਲਸ ਦੇ 3 ਮੈਂਬਰੀ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਮਨੀ ਲਾਂਡਰਿੰਗ ਮਾਮਲਾ : ਸੰਜੇ ਰਾਊਤ ਦੀ ਨਿਆਇਕ ਹਿਰਾਸਤ 14 ਦਿਨ ਹੋਰ ਵਧਾਈ ਗਈ
NEXT STORY