ਅੰਬਾਲਾ— ਹਰਿਆਣਾ ਦੇ ਅੰਬਾਲਾ ਸ਼ਹਿਰ ਨਾਲ ਲੱਗਦੇ ਬਰਨਾਲਾ ਪਿੰਡ 'ਚ ਅਣਪਛਾਤੇ ਬਦਮਾਸ਼ਾਂ ਨੇ ਕਰੀਬ 30 ਸਾਲ ਦੇ ਇਕ ਨੌਜਵਾਨ ਨੂੰ ਕੁੱਟ-ਕੁੱਟ ਅੱਧ ਮਰਿਆ ਕਰ ਦਿੱਤਾ। ਬਾਅਦ ਵਿਚ ਉਕਤ ਨੌਜਵਾਨ ਨੂੰ ਬਿਨਾਂ ਕੱਪੜਿਆਂ ਦੇ ਨਗਨ ਹਾਲਤ ਵਿਚ ਪਿੰਡ ਦੇ ਬਾਹਰ ਦੁਸਹਿਰਾ ਗਰਾਊਂਡ ਨੇੜੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਸਵੇਰੇ ਸੈਰ ਕਰਨ ਨਿਕਲੇ ਪਿੰਡ ਦੇ ਹੀ ਇਕ ਵਿਅਕਤੀ ਨੇ ਲਹੂ-ਲੁਹਾਨ ਹਾਲਤ 'ਚ ਨੌਜਵਾਨ ਨੂੰ ਵੇਖਿਆ ਅਤੇ ਸਰਪੰਚ ਦੇ ਜ਼ਰੀਏ ਪੁਲਸ ਨੂੰ ਸੂਚਿਤ ਕੀਤਾ। ਨੌਜਵਾਨ ਨੂੰ ਸ਼ਹਿਰ ਦੇ ਜ਼ਿਲ੍ਹਾ ਨਾਗਰਿਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'
ਪੁਲਸ ਮੁਤਾਬਕ ਨੌਜਵਾਨ ਦੀ ਸ਼ਨਾਖ਼ਤ ਨਹੀਂ ਹੋ ਸਕੀ, ਜਿਸ ਕਾਰਨ 72 ਘੰਟਿਆਂ ਲਈ ਪੁਲਸ ਨੇ ਲਾਸ਼ ਨੂੰ ਫ਼ਿਲਹਾਲ ਮੋਰਚਰੀ 'ਚ ਰਖਵਾ ਦਿੱਤਾ ਹੈ। ਨਾਲ ਹੀ ਪਿੰਡ ਦੇ ਸਰਪੰਚ ਹਰਜੀਤ ਸਿੰਘ ਦੀ ਸ਼ਿਕਾਇਤ 'ਤੇ ਨੌਜਵਾਨ ਦਾ ਕਤਲ ਕਰਨ ਵਾਲੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਅਦ ਵਿਚ ਪੁਲਸ ਤੋਂ ਇਲਾਵਾ ਫੋਰੈਂਸਿਕ ਅਤੇ ਕ੍ਰਾਈਮ ਮਾਹਰ ਟੀਮਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਸ ਨੂੰ ਦਿੱਤੇ ਬਿਆਨ ਵਿਚ ਹਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਮੌਜੂਦਾ ਸਮੇਂ ਵਿਚ ਸਰਪੰਚ ਹੈ। ਉਸ ਨੂੰ ਨੌਜਵਾਨ ਦੇ ਲਹੂ-ਲੁਹਾਨ ਹਾਲਤ 'ਚ ਪਏ ਹੋਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਮੈਂ ਮੌਕੇ 'ਤੇ ਪਹੁੰਚਿਆ ਅਤੇ ਐਂਬੂਲੈਂਸ ਨੂੰ ਫੋਨ ਕੀਤਾ। ਨੌਜਵਾਨ ਦੇ ਸਰੀਰ 'ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਸ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ। ਸੂਚਨਾ ਦੇਣ ਵਾਲੇ ਵਿਅਕਤੀ ਅਤੇ ਹੋਰ ਲੋਕਾਂ ਨੇ ਆਪਣੇ ਕੱਪੜਿਆਂ ਨਾਲ ਅੱਧ ਮਰੀ ਹਾਲਤ ਵਿਚ ਪਏ ਨੌਜਵਾਨ ਦਾ ਸਰੀਰ ਢਕਿਆ।
ਇਹ ਵੀ ਪੜ੍ਹੋ: ਦਿਲ ਵਲੂੰਧਰ ਦੇਣ ਵਾਲੀ ਘਟਨਾ: ਤੰਤਰ-ਮੰਤਰ ਦੇ ਚੱਲਦੇ 6 ਸਾਲਾ ਬੱਚੀ ਦਾ ਕਤਲ, ਸਰੀਰ ਦੇ ਕਈ ਅੰਗ ਗਾਇਬ
ਜਦੋਂ ਐਂਬੂਲੈਂਸ ਆਈ ਤਾਂ ਨੌਜਵਾਨ ਦੇ ਸਾਹ ਚੱਲ ਰਹੇ ਸਨ ਪਰ ਹੋਸ਼ ਨਾ ਹੋਣ ਕਾਰਨ ਉਹ ਕੁਝ ਬੋਲ ਨਹੀਂ ਸਕਿਆ। ਜ਼ਖਮੀ ਨੌਜਵਾਨ ਨੂੰ ਐਂਬੂਲੈਂਸ ਤੋਂ ਹਸਪਤਾਲ ਪਹੁੰਚਾਇਆ ਗਿਆ ਅਤੇ ਦਾਖ਼ਲ ਕਰਵਾਇਆ ਗਿਆ ਪਰ ਕੁਝ ਹੀ ਦੇਰ ਮਗਰੋਂ ਉਸ ਨੇ ਦਮ ਤੋੜ ਦਿੱਤਾ। ਪੁਲਸ ਦੀ ਸ਼ੁਰੂਆਤ ਜਾਂਚ ਅਤੇ ਡਾਕਟਰਾਂ ਦੀ ਮੈਡੀਕਲ ਰਿਪੋਰਟ ਮੁਤਾਬਕ ਨੌਜਵਾਨ ਦੀ ਮੌਤ ਉਸ ਨੂੰ ਬੁਰੀ ਤਰ੍ਹਾਂ ਕੁੱਟਣ ਕਾਰਨ ਲੱਗੀਆਂ ਸੱਟਾਂ ਨਾਲ ਹੋਈ ਦੱਸੀ ਗਈ ਹੈ। ਪੁਲਸ ਲਈ ਨੌਜਵਾਨ ਦੀ ਸ਼ਨਾਖ਼ਤ ਨਾ ਹੋਣਾ ਸਿਰਦਰਦ ਬਣਿਆ ਹੋਇਆ ਹੈ। ਪੁਲਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਅਤੇ ਪਿੰਡ ਵੱਲ ਆਉਣ-ਜਾਣ ਵਾਲੇ ਰਸਤਿਆਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਦੋਸ਼ੀਆਂ ਦਾ ਪਤਾ ਲਾਇਆ ਜਾ ਸਕੇ। ਪੁਲਸ ਜਾਂਚ 'ਚ ਜੁੱਟੀ ਹੋਈ ਹੈ।
ਇਹ ਵੀ ਪੜ੍ਹੋ: 15 ਸਾਲਾਂ ਤੋਂ ਲਾਪਤਾ ਸਬ-ਇੰਸਪੈਕਟਰ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ, ਹਾਲਤ ਵੇਖ ਆਵੇਗਾ ਤਰਸ
ਇਹ ਵੀ ਪੜ੍ਹੋ: 20 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨ ਹੋਇਆ 'ਰਿਸ਼ੀਕੇਸ਼', ਅੰਤਿਮ ਸੰਸਕਾਰ ਸਮੇਂ ਹਰ ਅੱਖ ਹੋਈ ਨਮ
ਪਟਾਕੇ ਚਲਾਉਂਦੇ ਸਮੇਂ ਝੁਲਸੀ ਭਾਜਪਾ ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ ਦੀ 6 ਸਾਲਾ ਪੋਤੀ, ਇਲਾਜ ਦੌਰਾਨ ਮੌਤ
NEXT STORY