ਬਹਾਦਰਗੜ੍ਹ- ਹਰਿਆਣਾ ਦੇ ਬਹਾਦਰਗੜ੍ਹ ਸਥਿਤ ਛੋਟੂ ਰਾਮ ਨਗਰ 'ਚ ਖੇਡਦੇ ਸਮੇਂ ਡੇਢ ਸਾਲ ਦਾ ਮਾਸੂਮ ਬੱਚਾ ਪਾਣੀ ਨਾਲ ਭਰੀ ਬਾਲਟੀ 'ਚ ਡਿੱਗ ਗਿਆ। ਉਹ ਕਾਫੀ ਦੇਰ ਤੱਕ ਪਾਣੀ 'ਚ ਜੂਝਦਾ ਰਿਹਾ ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਕਰੀਬ 15 ਮਿੰਟ ਬਾਅਦ ਜਦੋਂ ਉਸ ਦੀ ਮਾਂ ਨੇ ਭਾਲ ਕੀਤੀ ਤਾਂ ਉਹ ਬਾਲਟੀ 'ਚ ਬੇਹੋਸ਼ੀ ਦੀ ਹਾਲਤ ਵਿਚ ਪਿਆ ਮਿਲਿਆ। ਹਾਲਤ ਨਾਜ਼ੁਕ ਹੋਣ ਕਾਰਨ ਬੱਚੇ ਨੂੰ ਰੋਹਤਕ PGI ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ। ਬਿਆਨ ਤੋਂ ਬਾਅਦ ਰੋਹਤਕ PGI ਵਿਚ ਪੋਸਟਮਾਰਟਮ ਕਰਵਾਇਆ ਗਿਆ।
ਇਹ ਵੀ ਪੜ੍ਹੋ- ਭਾਰਤੀ ਸਿਆਸਤ ’ਚ ਪੱਛੜਦੀਆਂ ਔਰਤਾਂ, ਸੰਸਦ ’ਚ ਗਿਣਤੀ ਸਿਰਫ਼ 15 ਫੀਸਦੀ
ਖੇਡਦੇ ਹੋਏ ਮਾਸੂਮ ਬੱਚਾ ਪਾਣੀ ਦੀ ਬਾਲਟੀ 'ਚ ਡਿੱਗ ਗਿਆ
ਦਰਅਸਲ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦਾ ਰਹਿਣ ਵਾਲਾ ਮੋਨੂੰ ਪਿਛਲੇ ਕੁਝ ਸਮੇਂ ਤੋਂ ਬਹਾਦਰਗੜ੍ਹ ਦੇ ਛੋਟੂ ਰਾਮ ਨਗਰ 'ਚ ਰਹਿ ਰਿਹਾ ਹੈ। ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਘਰ ਵਿਚ ਪਤਨੀ ਅਤੇ ਬੱਚੇ ਸਨ। ਉਸਦੀ ਪਤਨੀ ਕਿਸੇ ਕੰਮ ਵਿਚ ਰੁੱਝੀ ਹੋਈ ਸੀ। ਤਿੰਨੋਂ ਬੱਚੇ ਖੇਡ ਰਹੇ ਸਨ। ਕਰੀਬ ਡੇਢ ਸਾਲ ਦਾ ਆਰਵ ਖੇਡਦੇ ਹੋਏ ਪਾਣੀ ਦੀ ਬਾਲਟੀ ਕੋਲ ਪਹੁੰਚ ਗਿਆ ਅਤੇ ਅਚਾਨਕ ਉਸ ਵਿਚ ਡਿੱਗ ਗਿਆ। ਉਹ ਪਾਣੀ 'ਚ ਸੰਘਰਸ਼ ਕਰਦਾ ਰਿਹਾ ਪਰ ਸਮੇਂ ਸਿਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ- ਮੁਸਲਿਮ ਔਰਤਾਂ ਨੂੰ ਈਦ ਦਾ ਤੋਹਫ਼ਾ, ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ
ਆਰਵ 3 ਬੱਚਿਆਂ 'ਚੋਂ ਸਭ ਤੋਂ ਛੋਟਾ ਸੀ
ਲਗਭਗ 15 ਮਿੰਟ ਬਾਅਦ ਜਦੋਂ ਮੋਨੂੰ ਦੀ ਪਤਨੀ ਨੇ ਬੱਚੇ ਆਰਵ ਨੂੰ ਨਹੀਂ ਦੇਖਿਆ ਤਾਂ ਉਸ ਨੇ ਭਾਲ ਸ਼ੁਰੂ ਕਰ ਦਿੱਤੀ। ਆਰਵ ਬਾਲਟੀ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ, ਉਸ ਦੀ ਹਾਲਤ ਨਾਜ਼ੁਕ ਸੀ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ PGI ਰੋਹਤਕ ਲੈ ਗਏ, ਜਿੱਥੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਆਰਵ ਤਿੰਨ ਬੱਚਿਆਂ 'ਚੋਂ ਸਭ ਤੋਂ ਛੋਟਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IGI ਏਅਰਪੋਰਟ ਨੂੰ ਪ੍ਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ, ਦੋ ਯਾਤਰੀ ਗ੍ਰਿਫ਼ਤਾਰ
NEXT STORY