ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਪ੍ਰਦੇਸ਼ ਵਿਚ ਆਕਸੀਜਨ ਦੀ ਘਾਟ ਨਹੀਂ ਹੈ। ਕੇਂਦਰ ਸਰਕਾਰ ਨੇ ਪ੍ਰਦੇਸ਼ ’ਚ ਆਕਸੀਜਨ ਦੇ ਕੋਟੇ ਨੂੰ 70 ਮੀਟ੍ਰਿਕ ਟਨ ਵਧਾ ਦਿੱਤਾ ਹੈ। ਪ੍ਰਦੇਸ਼ ਨੂੰ ਪਹਿਲਾਂ ਆਕਸੀਜਨ ਦਾ 162 ਮੀਟ੍ਰਿਕ ਟਨ ਦਾ ਕੋਟਾ ਸੀ ਪਰ ਹੁਣ ਇਸ ਨੂੰ ਵਧਾ ਕੇ 232 ਮੀਟ੍ਰਿਕ ਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਤੋਂ ਵੀ ਆਕਸੀਜਨ ਹਰਿਆਣਾ ’ਚ ਪਹੁੰਚੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹੌਲੀ-ਹੋਲੀ ਵਿਵਸਥਾ ਸਹੀ ਹੋਵੇਗੀ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਦਰਮਿਆਨ ਖੱਟੜ ਦਾ ਬਿਆਨ- 'ਜਿਸ ਦੀ ਮੌਤ ਹੋ ਗਈ, ਸਾਡੇ ਰੌਲਾ ਪਾਉਣ ਨਾਲ ਜਿਉਂਦਾ ਨਹੀਂ ਹੋਵੇਗਾ'
ਇਸ ਦੌਰਾਨ ਰੋਹਤਕ ’ਚ ਦਿੱਤੇ ਆਪਣੇ ਬਿਆਨ ’ਤੇ ਸਫਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਮੂੰਹ ’ਚੋਂ ਨਿਕਲ ਗਿਆ ਸੀ ਕਿ ਸਾਡੇ ਰੌਲਾ ਪਾਉਣ ਨਾਲ ਕੋਈ ਵਾਪਸ ਨਹੀਂ ਆਵੇਗਾ ਪਰ ਇਸ ਸਾਧਾਰਨ ਜਿਹੀ ਗੱਲ ਨੂੰ ਲੈ ਕੇ ਬਵਾਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੇਰੀ ਅਜਿਹੀ ਕੋਈ ਮੰਸ਼ਾ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ’ਚ ਕੋਈ ਕਮੀ ਨਹੀਂ ਹੈ। ਪਰਿਵਾਰ ’ਚ ਇਕ ਵਿਅਕਤੀ ਦੀ ਜਾਨ ਜਾਂਦੀ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਿਚ ਲਾਕਡਾਊਨ ਨਹੀਂ ਲੱਗੇਗਾ। ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਧਾਰਾ-144 ਅਤੇ ਹੋਰ ਸਖ਼ਤ ਕਦਮ ਚੁੱਕ ਲਏ ਗਏ ਹਨ।
ਸੀਰਮ ਨੇ ਕੋਵਿਸ਼ੀਲਡ ਦੀ ਕੀਮਤ ਘਟਾਈ, ਜਾਣੋ ਨਵੀਂ ਕੀਮਤ
NEXT STORY