ਗੁਹਾਟੀ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਸਵੇਰੇ ਗੁਹਾਟੀ 'ਚ ਕਾਮਾਖਿਆ ਮੰਦਰ 'ਚ ਦਰਸ਼ਨ ਕੀਤੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸੈਣੀ ਨੇ ਇਸ 'ਸ਼ਕਤੀਪੀਠ' 'ਚ ਸਾਰਿਆਂ ਦੀ ਸ਼ਾਂਤੀ ਤਰੱਕੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵੀ ਸੀ। ਇਹ ਮੰਦਰ ਸ਼ਹਿਰ 'ਚ ਨੀਲਾਚਲ ਪਹਾੜੀ ਦੀ ਚੋਟੀ 'ਤੇ ਸਥਿਤ ਹੈ।

ਉਨ੍ਹਾਂ ਨੇ 'ਐਕਸ' 'ਤੇ ਲਿਖਿਆ,''ਮੈਂ ਗੁਹਾਟੀ ਦੀ ਨੀਲਾਚਲ ਪਹਾੜੀਆਂ 'ਚ ਸਥਿਤ ਇਤਿਹਾਸਕ ਕਾਮਾਖਿਆ ਧਾਮ ਦਾ ਦੌਰਾ ਕਰ ਕੇ ਪੂਜਾ ਕੀਤੀ।'' ਉਨ੍ਹਾਂ ਨੇ ਇਸ ਦੇ ਨਾਲ ਮੰਦਰ ਜਾਣ ਦਾ ਆਪਣਾ ਵੀਡੀਓ ਵੀ 'ਐਕਸ' 'ਤੇ ਪੋਸਟ ਕੀਤਾ ਹੈ। ਸੈਣੀ ਨੇ ਮਾਂ ਕਾਮਾਖਿਆ ਦੇ ਪ੍ਰਤੀ ਜੀਵਨ ਭਰ ਸਮਰਪਿਤ ਰਹਿਣ ਦਾ ਸੰਕਲਪ ਵੀ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
20 ਮਿੰਟ ਤੱਕ ਲਿਫਟ 'ਚ ਫਸੀ ਰਹੀ 7 ਸਾਲ ਦੀ ਬੱਚੀ, ਲਾਉਂਦੀ ਰਹੀ ਮਦਦ ਦੀ ਗੁਹਾਰ
NEXT STORY