ਹਰਿਆਣਾ (ਵਾਰਤਾ)— ਹਰਿਆਣਾ ਵਿਚ ਕੋਰੋਨਾ ਵਾਇਰਸ ਦੇ ਅੱਜ 114 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 8,946 'ਤੇ ਪਹੁੰਚ ਗਈ ਹੈ। ਉੱਥੇ ਹੀ ਇਨ੍ਹਾਂ 'ਚੋਂ 130 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4,098 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਸੂਬੇ ਵਿਚ ਕੋਰੋਨਾ ਦੇ ਸਰਗਰਮ ਮਾਮਲੇ ਵੀ ਵੱਧ ਕੇ 4,178 ਤੱਕ ਪਹੁੰਚ ਗਏ ਹਨ। ਸੂਬੇ ਵਿਚ ਕੋਰੋਨਾ ਵਾਇਰਸ ਤੋਂ ਰਿਕਵਰੀ ਦਰ 45.81 ਫੀਸਦੀ ਜਦਕਿ ਮੌਤ ਦਰ 1.45 ਫੀਸਦੀ ਹੈ। ਸੂਬੇ ਦੇ ਸਾਰੇ 22 ਜ਼ਿਲੇ ਇਸ ਸਮੇਂ ਕੋਰੋਨਾ ਦੀ ਲਪੇਟ ਵਿਚ ਹੈ।
ਸੂਬੇ ਦੇ ਗੁਰੂਗ੍ਰਾਮ ਵਿਚ ਕੋਰੋਨਾ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਤੋਂ ਇਲਾਵਾ ਫਰੀਦਾਬਾਦ, ਸੋਨੀਪਤ, ਰੋਹਤਕ ਅਤੇ ਝੱਜਰ ਜ਼ਿਲਿਆਂ ਵੀ ਕੋਰੋਨਾ ਦੇ ਦਿਨੋਂ-ਦਿਨ ਮਾਮਲੇ ਵੱਧ ਰਹੇ ਹਨ। ਗੁਰੂਗ੍ਰਾਮ ਵਿਚ ਅੱਜ ਕੋਰੋਨਾ ਦੇ 72 ਨਵੇਂ ਮਾਮਲੇ ਆਏ। ਇਸ ਤੋਂ ਇਲਾਵਾ ਭਿਵਾਨੀ 'ਚ 24, ਯਮੁਨਾਨਗਰ 'ਚ 9, ਝੱਜਰ 'ਚ 4, ਪੰਚਕੂਲਾ 'ਚ 3 ਅਤੇ ਪਾਨੀਪਤ ਵਿਚ 2 ਮਾਮਲੇ ਆਏ। ਸੂਬੇ ਵਿਚ ਫਰੀਦਾਬਾਦ, ਸੋਨੀਪਤ, ਨੂੰਹ, ਅੰਬਾਲਾ, ਪਲਵਲ, ਜੀਂਦ, ਕਰਨਾਲ, ਸਿਰਸਾ, ਫਤਿਹਾਬਾਦ, ਰੋਹਤਕ, ਮਹਿੰਦਰਗੜ੍ਹ, ਹਿਸਾਰ, ਰੇਵਾੜੀ, ਚਰਖੀ ਦਾਦਰੀ, ਕੈਥਲ ਅਤੇ ਕਰੂਕਸ਼ੇਤਰ ਵਿਚ ਸਵੇਰ ਦੇ ਸਮੇਂ ਕੋਰੋਨਾ ਦਾ ਅੱਜ ਕੋਈ ਮਾਮਲਾ ਨਹੀਂ ਆਇਆ।
ਸੂਬੇ ਵਿਚ ਹੁਣ ਤੱਕ 200252 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 1,85,095 ਨੈਗੇਟਿਵ ਅਤੇ 14 ਇਟਾਲੀਅਨ ਨਾਗਰਿਕਾਂ ਸਮੇਤ 8,946 ਪਾਜ਼ੇਟਿਵ ਪਾਏ ਗਏ ਹਨ। ਕੁੱਲ 8,946 ਪਾਜ਼ੇਟਿਵ ਮਰੀਜ਼ਾਂ ਵਿਚ 4,098 ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ।
ਜੈਸ਼ੰਕਰ ਨੇ ਰਾਹੁਲ ਨੂੰ ਕਿਹਾ, ਸਰਹੱਦ ਡਿਊਟੀ ਦੌਰਾਨ ਭਾਰਤੀ ਫੌਜੀਆਂ ਕੋਲ ਹੁੰਦੇ ਹਨ ਹਥਿਆਰ
NEXT STORY