ਹਰਿਆਣਾ- ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਡ ਹਨ। ਮੰਤਰੀ ਨੇ ਆਪਣੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਏਕਾਂਤਵਾਸ 'ਚ ਰਹਿਣ ਤੇ ਆਪਣੀ-ਆਪਣੀ ਕੋਵਿਡ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਕੁਝ ਲੱਛਣਾਂ ਤੋਂ ਬਾਅਦ ਮੈਂ ਕੋਵਿਡ-19 ਜਾਂਚ ਕਰਵਾਈ, ਜਿਸ 'ਚ ਵਾਇਰਸ ਦੀ ਪੁਸ਼ਟੀ ਹੋਈ। ਮੈਂ, ਮੇਰੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਏਕਾਂਤਵਾਸ 'ਚ ਰਹਿਣ ਅਤੇ ਆਪਣੀ-ਆਪਣੀ ਕੋਵਿਡ ਜਾਂਚ ਕਰਵਾਉਣ ਦੀ ਅਪੀਲ ਕਰਦਾ ਹਾਂ।''
ਮੰਤਰੀ ਨੇ ਸਹਿਯੋਗੀ ਨੇ ਕਿਹਾ ਕਿ ਕੰਵਰ ਪਾਲ ਦੀ ਜਾਂਚ ਰਿਪੋਰਟ 'ਚ ਬੁੱਧਵਾਰ ਸਵੇਰੇ ਕੋਵਿਡ-19 ਦੀ ਪੁਸ਼ਟੀ ਹੋਈ। ਉਹ ਫਿਲਹਾਲ ਚੰਡੀਗੜ੍ਹ 'ਚ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਤਰੀ ਦੇ ਜਲਦ ਸਿਹਤ ਲਾਭ ਦੀ ਕਾਮਨਾ ਕੀਤੀ। ਇਨ੍ਹਾਂ ਤੋਂ ਇਲਾਵਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਉਨ੍ਹਾਂ ਦੇ ਮੰਤਰੀ ਮੰਡਲ ਸਹਿਯੋਗੀ ਅਤੇ ਊਰਜਾ ਮੰਤਰੀ ਰਣਜੀਤ ਸਿੰਘ ਚੌਟਾਲਾ, ਖੇਤੀਬਾੜੀ ਮੰਤਰੀ ਜੇ.ਪੀ. ਦਲਾਲ, ਆਵਾਜਾਈ ਮੰਤਰੀ ਮੂਲਚੰਦ ਸ਼ਰਮਾ ਅਤੇ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਵੀ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲਪੇਟ 'ਚ ਆ ਚੁਕੇ ਹਨ।
ਇੰਜੀਨੀਅਰ ਛੱਡ ਅਦਾਕਾਰੀ ਦੇ ਖੇਤਰ 'ਚ ਆਇਆ ਕਸ਼ਮੀਰੀ ਗੱਭਰੂ, ਸਲਮਾਨ ਦੀ ਵੈੱਬ ਸੀਰੀਜ਼ 'ਚ ਮਚਾਏਗਾ ਧਮਾਲ
NEXT STORY