ਰੋਹਤਕ– ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ’ਚ ਗੰਭੀਰ ਬੀਮਾਰੀ ਨਾਲ ਪੀੜਤ ਕਾਮਿਆਂ ਨੂੰ ਡਿਊਟੀ ’ਤੇ ਹੀਂ ਬੁਲਾਇਆ ਜਾਵੇਗਾ। ਇਸ ਤਹਿਤ ਸਰਕਾਰ ਨੇ ਸੰਵੇਦਨਸ਼ੀਲ ਵਿਅਕਤੀਆਂ ਜਿਵੇਂ- ਅਪਾਹਜ, ਤਣਾਅਪੂਰਨ, ਹਾਈ ਬਲੱਡ ਪ੍ਰੈਸ਼ਰ, ਦਿਲ ਜਾਂ ਫੇਫੜਿਆਂ ਦੀ ਬੀਮਾਰੀ, ਕੈਂਸਰ ਅਤੇ ਹੋਰ ਲੰਮੇਂ ਸਮੇਂ ਦੀਆਂ ਬੀਮਾਰੀਆਂ ਨਾਲ ਪੀੜਤ ਕਾਮਿਆਂ ਅਤੇ ਗਰਭਵਤੀ ਜਨਾਨੀਆਂ ਨੂੰ ਡਿਊਟੀ ’ਤੇ ਨਾ ਬੁਲਾਉਣ ਦਾ ਫੈਸਲਾ ਲਿਆ ਹੈ, ਭਲੇ ਹੀ ਉਹ ਜ਼ਰੂਰੀ ਸੇਵਾਵਾਂ ’ਚ ਹੀ ਕਿਉਂ ਨਾ ਲੱਗੇ ਹੋਣ। ਇਸ ਫੈਸਲੇ ਅਨੁਸਾਰ, ਲੋੜ ਪੈਣ ’ਤੇ ਘਰੋਂ ਕੰਮ ਕਰ ਸਕਦੇ ਹਨ ਬਸ਼ਰਤੇ ਉਨ੍ਹਾਂ ਕੋਲ ਜ਼ਰੂਰੀ ਬੁਨਿਆਦੀ ਢਾਂਚਾ ਉਪਲੱਬਧ ਹੋਵੇ। ਇਹ ਛੋਟ ਅਗਲੇ ਆਦੇਸ਼ਾਂ ਤਕ ਲਾਗੂ ਰਹੇਗੀ।
ਇਕ ਸਰਕਾਰੀ ਬੁਲਾਰੇ ਨੇ ਇਸ ਸੰਬੰਧ ’ਚ ਹੋਰ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਮੌਜੂਦਾ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਸਰਕਾਰ ਨੇ ਵਿਸਥਾਰਤ ਰੋਕਥਾਮ ਉਪਾਅ ਜਾਰੀ ਕੀਤੇ ਹਨ। ਇਹ ਉਪਾਅ ਲਾਗ ਦੀ ਲੜੀ ਨੂੰ ਤੋੜਨ ਅਤੇ ਅਪਾਹਜ ਵਿਅਕਤੀਆਂ ਅਤੇ ਗਰਭਵਤੀ ਜਨਾਨੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ।
ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਢੋਂਹਦਿਆਂ ਸਿੱਖ ਨੌਜਵਾਨ ਨੂੰ ਹੋਇਆ ‘ਕੋਰੋਨਾ’, ਹਾਲਤ ਨਾਜ਼ੁਕ, ਹਰ ਕੋਈ ਕਰ ਰਿਹੈ ਦੁਆਵਾਂ
NEXT STORY