ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਐਤਵਾਰ ਨੂੰ ਕਿਹਾ ਕਿ ਹਰਿਆਣਾ ਸਰਕਾਰ ਨੇ ਹਥਨੀਕੁੰਡ ਬੈਰਾਜ ਦੇ ਸਾਰੇ ਫਾਟਕ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ 'ਤੇ ਆਪਣੀ ਭੁੱਖ ਹੜਤਾਲ ਜਾਰੀ ਰੱਖੇਗੀ। ਦਿੱਲੀ ਲਈ ਪਾਣੀ ਛੱਡਣ 'ਚ ਇਸੇ ਬੈਰਾਜ ਦੀ ਵਰਤੋਂ ਕੀਤੀ ਜਾਂਦੀ ਹੈ। ਰਾਸ਼ਟਰੀ ਰਾਜਧਾਨੀ ਜਲ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਦਿੱਲੀ ਨੂੰ ਪਾਣੀ ਮੁਹੱਈਆ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਆਤਿਸ਼ੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਹੈ।
ਉਨ੍ਹਾਂ ਦੀ ਭੁੱਖ ਹੜਤਾਲ ਤੀਜੇ ਦਿਨ ਐਤਵਾਰ ਨੂੰ ਵੀ ਜਾਰੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਵੀਡੀਓ ਸਾਂਝਈ ਕਰ ਕੇ ਆਪਣੇ ਸੰਦੇਸ਼ 'ਚ ਕਿਹਾ,''ਦਿੱਲੀ ਦੇ ਹਿੱਸੇ ਦੇ ਪਾਣੀ ਲਈ ਮੈਂ ਭੁੱਖ ਹੜਤਾਲ 'ਤੇ ਹਾਂ। ਹਰਿਆਣਾ ਸਰਕਾਰ 100 ਐੱਮ.ਜੀ.ਡੀ. ਪਾਣੀ ਘੱਟ ਛੱਡ ਰਹੀ ਹੈ, ਜਿਸ ਨਾਲ ਦਿੱਲੀ ਦੇ ਕਰੀਬ 28 ਲੱਖ ਲੋਕ ਪਾਣੀ ਤੋਂ ਵਾਂਝੇ ਹਨ। ਕੁਝ ਪੱਤਰਕਾਰਾਂ ਨੇ ਦੱਸਿਆ ਕਿ ਹਥਨੀਕੁੰਡ ਬੈਰਾਜ ਪਾਣੀ ਨਾਲ ਭਰਿਆ ਹੋਇਆ ਹੈ ਪਰ ਹਰਿਆਣਾ ਸਰਕਾਰ ਨੇ ਉਸ ਪਾਣੀ ਨੂੰ ਰਾਸ਼ਟਰੀ ਰਾਜਧਾਨੀ ਤੱਕ ਪਹੁੰਚਣ ਤੋਂ ਰੋਕਣ ਲਈ ਸਾਰੇ ਫਾਟਕ ਬੰਦ ਕਰ ਦਿੱਤੇ ਹਨ।'' ਮੰਤਰੀ ਨੇ ਹਰਿਆਣਾ ਸਰਕਾਰ ਤੋਂ ਦਿੱਲੀ ਲਈ ਪਾਣੀ ਛੱਡਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਜਦੋਂ ਤੱਕ ਦਿੱਲੀ ਨੂੰ ਪਾਣੀ ਦਾ ਉਸ ਦਾ ਵਾਜ਼ਿਬ ਹਿੱਸਾ ਨਹੀਂ ਮਿਲ ਜਾਂਦਾ, ਮੇਰੀ ਭੁੱਖ ਹੜਤਾਲ ਜਾਰੀ ਰਹੇਗੀ।'' ਦਿੱਲੀ ਪੀਣ ਵਾਲੇ ਪਾਣੀ ਲਈ ਉੱਤਰ ਪ੍ਰਦੇਸ਼ ਅਤੇ ਹਰਿਆਣਾ 'ਤੇ ਨਿਰਭਰ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਹਵਾਈ ਅੱਡੇ 'ਤੇ ਬੰਬ ਦੀ ਅਫਵਾਹ ਦਾ ਮਾਮਲਾ : 13 ਸਾਲਾ ਮੰਡੇ ਨੇ ਸਿਰਫ਼ 'ਮਜ਼ਾਕ' 'ਚ ਭੇਜੀ ਸੀ ਈ-ਮੇਲ
NEXT STORY