ਹਰਿਆਣਾ- ਰੱਖੜੀ ਦਾ ਤਿਉਹਾਰ ਇਸ ਵਾਰ 30 ਅਗਸਤ ਬੁੱਧਵਾਰ ਨੂੰ ਮਨਾਇਆ ਜਾਵੇਗਾ। ਇਸ ਲਈ ਹਰਿਆਣਾ ਦੀ ਖੱਟੜ ਸਰਕਾਰ ਨੇ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਲਈ ਜਾਣ ਵਾਲੀਆਂ ਭੈਣਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ 'ਚ ਮੁਫ਼ਤ ਸਫ਼ਰ ਦਾ ਤੋਹਫ਼ਾ ਦਿੱਤਾ ਹੈ। ਸਰਕਾਰ ਵਲੋਂ ਜਾਰੀ ਹਿਦਾਇਤਾਂ ਮੁਤਾਬਕ ਹਰਿਆਣਾ ਸਰਕਾਰ ਨੇ ਔਰਤਾਂ ਨੂੰ ਰੱਖੜੀ ਦਾ ਤੋਹਫ਼ਾ ਦਿੰਦੇ ਹੋਏ ਹਰਿਆਣਾ ਟਰਾਂਸਪੋਰਟ ਦੀਆਂ ਬੱਸਾਂ ਵਿਚ ਇਸ ਸਾਲ ਵੀ ਮੁਫ਼ਤ ਯਾਤਰਾ ਸਹੂਲਤ ਦੇਣ ਦਾ ਫ਼ੈਸਲਾ ਲਿਆ ਹੈ। ਭੈਣਾਂ ਆਪਣੇ ਭਰਾਵਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਰੱਖੜੀ ਬੰਨ ਸਕਣ।
ਇਹ ਵੀ ਪੜ੍ਹੋ- ਉਡਦੇ ਜਹਾਜ਼ 'ਚ ਵਿਗੜੀ 2 ਸਾਲਾ ਬੱਚੀ ਦੀ ਸਿਹਤ, ਦਿੱਲੀ ਏਮਜ਼ ਦੇ ਡਾਕਟਰ ਬਣੇ 'ਮਸੀਹਾ', ਬਖਸ਼ੀ ਨਵੀਂ ਜ਼ਿੰਦਗੀ
ਰੱਖੜੀ ਮੌਕੇ ਔਰਤਾਂ ਨੂੰ ਮੁਫ਼ਤ ਯਾਤਰਾ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਹਰਿਆਣਾ ਸੂਬਾ ਟਰਾਂਸਪੋਰਟ ਕਈ ਸਾਲਾਂ ਤੋਂ ਰੱਖੜੀ ਮੌਕੇ ਔਰਤਾਂ ਨੂੰ ਮੁਫ਼ਤ ਯਾਤਰਾ ਸਹੂਲਤ ਦੇ ਰਿਹਾ ਹੈ। ਇਸ ਸਾਲ ਵੀ ਬੀਤੇ ਸਾਲ ਵਾਂਗ ਔਰਤਾਂ ਆਪਣੇ 15 ਸਾਲ ਤੱਕ ਦੇ ਬੱਚਿਆਂ ਨਾਲ ਮੁਫ਼ਤ ਯਾਤਰਾ ਸਹੂਲਤ ਦਾ ਲਾਭ ਲੈ ਸਕਦੀਆਂ ਹਨ। ਯਾਤਰਾ ਸਹੂਲਤ 29 ਅਗਸਤ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 30 ਅਗਸਤ ਰੱਖੜੀ ਦੇ ਦਿਨ ਮੱਧ ਰਾਤ 12 ਵਜੇ ਤੱਕ ਰਹੇਗੀ। ਇਹ ਸਹੂਲਤ ਸਾਧਾਰਣ ਅਤੇ ਸਟੈਂਡਰਡ ਬੱਸਾਂ 'ਚ ਰਹੇਗੀ। ਰੋਡਵੇਜ਼ ਵਲੋਂ ਰੱਖੜੀ ਦੇ ਦਿਨ ਵਿਸ਼ੇਸ਼ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੁਣ ਸੂਰਜ ਵੱਲ ਭਾਰਤ ਦੀ ਵੱਡੀ ਛਾਲ, ਇਸਰੋ ਨੇ ਕੀਤਾ ਤਾਰੀਖ਼ ਤੇ ਟਾਈਮ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰਯਾਨ-3 ਮਿਸ਼ਨ: ਚੰਨ 'ਤੇ ਰੋਵਰ 'ਪ੍ਰਗਿਆਨ' ਦੇ 5 ਦਿਨ ਪੂਰੇ, ਜਾਣੋ ਕੀ-ਕੀ ਕੰਮ ਬਚਿਆ
NEXT STORY