ਨੈਸ਼ਨਲ ਡੈਸਕ- ਚੰਦਰਯਾਨ-3 ਦੀ ਚੰਨ 'ਤੇ ਸਫ਼ਲ ਲੈਂਡਿੰਗ ਮਗਰੋਂ ਹੁਣ ਭਾਰਤ ਦੀ ਨਜ਼ਰ ਸੂਰਜ 'ਤੇ ਲੰਬੀ ਛਾਲ ਲਾਉਣ ਵੱਲ ਹੈ। ਸੂਰਜ ਮਿਸ਼ਨ ਆਦਿਤਿਆ L1 ਦੀ ਲਾਂਚਿੰਗ ਨੂੰ ਲੈ ਕੇ ਸਮੇਂ ਅਤੇ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਪੁਲਾੜ ਸੰਗਠਨ (ਇਸਰੋ) ਨੇ ਦੱਸਿਆ ਕਿ ਪਹਿਲਾਂ ਆਦਿਤਿਆL1 ਸੌਰ ਮਿਸ਼ਨ 2 ਸਤੰਬਰ ਨੂੰ ਸਵੇਰੇ 11.50 ਵਜੇ ਲਾਂਚ ਕੀਤਾ ਜਾਵੇਗਾ। ਇਸਰੋ ਵਲੋਂ ਟਵੀਟ ਕੀਤਾ ਗਿਆ ਕਿ ਸੌਰ ਮਿਸ਼ਨ ਦੀ ਲਾਂਚਿੰਗ 2 ਸਤੰਬਰ 2023 ਨੂੰ ਸਵੇਰੇ 11.50 ਵਜੇ ਸ਼੍ਰੀਹਰੀਕੋਟਾ ਤੋਂ ਹੋਵੇਗਾ।
ਇਹ ਵੀ ਪੜ੍ਹੋ- 'ਚੰਨ' 'ਤੇ ਭਾਰਤ, ਚੰਦਰਯਾਨ-2 ਨੇ ਰੁਆਇਆ ਸੀ, ਚੰਦਰਯਾਨ-3 ਨੇ ਮੋੜੀ ਮੁਸਕਰਾਹਟ
ਇਸਰੋ ਨੇ ਕਿਹਾ ਕਿ ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਆਧਾਰਿਤ ਭਾਰਤੀ ਆਬਜ਼ਰਵੇਟਰੀ, ਆਦਿਤਿਆL1 ਦੀ ਲਾਂਚਿੰਗ 2 ਸਤੰਬਰ 2023 ਨੂੰ 11.50 ਵਜੇ IST ਸ਼੍ਰੀਹਰੀਕੋਟਾ ਤੋਂ ਤੈਅ ਹੈ। ਇਸਰੋ ਨੇ ਨਾਗਰਿਕਾਂ ਨੂੰ https://lvg.shar.gov.in/VSCREGISTRATION/index.jsp 'ਤੇ ਰਜਿਸਟਡ ਕਰ ਕੇ ਸ਼੍ਰੀਹਰੀਕੋਟਾ ਵਿਚ ਲਾਂਚ ਵਿਊ ਗੈਲਰੀ ਤੋਂ ਆਦਿਤਿਆL1 ਦੀ ਲਾਂਚਿੰਗ ਵੇਖਣ ਲਈ ਸੱਦਾ ਦਿੱਤਾ ਹੈ।
ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੀ ਦੂਰੀ 'ਤੇ L1 ਮਿਸ਼ਨ
ਇਸ ਪੁਲਾੜ ਯਾਨ ਨੂੰ ਸੂਰਜ ਦੀ ਸਭ ਤੋਂ ਬਾਹਰੀ ਪਰਤਾਂ ਦੇ ਰਿਮੋਟ ਨਿਰੀਖਣ ਲਈ ਅਤੇ L1 (ਸੂਰਜ-ਧਰਤੀ ਲਾਗਰੇਂਜ ਬਿੰਦੂ) 'ਤੇ ਸੂਰਜੀ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। L1 ਧਰਤੀ ਤੋਂ ਲਗਭਗ 1.5 ਲੱਖ ਕਿਲੋਮੀਟਰ ਦੀ ਦੂਰੀ 'ਤੇ ਹੈ। ਪੁਲਾੜ ਏਜੰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੱਸਿਆ ਕਿ ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਆਧਾਰਿਤ ਭਾਰਤੀ ਆਬਜ਼ਰਵੇਟਰੀ ਨੂੰ PSLV-C57 ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਆਦਿਤਿਆ-L1 ਮਿਸ਼ਨ ਦਾ ਟੀਚਾ L1 ਦੇ ਆਲੇ-ਦੁਆਲੇ ਚੱਕਰ ਤੋਂ ਸੂਰਜ ਦਾ ਅਧਿਐਨ ਕਰਨਾ ਹੈ। ਇਹ ਪੁਲਾੜ ਯਾਨ ਸੱਤ ਪੇਲੋਡਾਂ ਨੂੰ ਲੈ ਕੇ ਜਾਵੇਗਾ, ਜੋ ਵੱਖ-ਵੱਖ ਵੇਵ ਬੈਂਡਾਂ ਵਿਚ ਫੋਟੋਸਫੀਅਰ (ਪ੍ਰਕਾਸ਼ ਮੰਡਲ), ਕ੍ਰੋਮੋਸਫੀਅਰ (ਸੂਰਜ ਦੀ ਦਿਖਾਈ ਦੇਣ ਵਾਲੀ ਸਤ੍ਹਾ ਦੇ ਬਿਲਕੁਲ ਉੱਪਰ) ਅਤੇ ਸੂਰਜ ਦੀ ਸਭ ਤੋਂ ਬਾਹਰੀ ਪਰਤ (ਕੋਰੋਨਾ) ਦਾ ਨਿਰੀਖਣ ਕਰਨ ਵਿਚ ਮਦਦ ਕਰੇਗਾ। ਇਸਰੋ ਦੇ ਇਕ ਅਧਿਕਾਰੀ ਨੇ ਕਿਹਾ ਕਿ ਆਦਿਤਿਆਤL1 ਇਕ ਪੂਰੀ ਤਰ੍ਹਾਂ ਸਵਦੇਸ਼ੀ ਕੋਸ਼ਿਸ਼ ਹੈ, ਜਿਸ ਵਿਚ ਰਾਸ਼ਟਰੀ ਸੰਸਥਾਵਾਂ ਦੀ ਵੀ ਭਾਗੀਦਾਰੀ ਹੈ।
ਇਹ ਵੀ ਪੜ੍ਹੋ- ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ
ਆਦਿਤਿਆ L1 ਉੱਡਣ ਲਈ ਤਿਆਰ ਹੈ
ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਆਦਿਤਿਆL1 ਸੈਟੇਲਾਈਟ ਤਿਆਰ ਹੈ। ਇਹ ਸ਼੍ਰੀਹਰੀਕੋਟਾ ਪਹੁੰਚ ਗਿਆ ਹੈ ਅਤੇ PSLV ਨਾਲ ਜੁੜ ਗਿਆ ਹੈ। ਇਸਰੋ ਅਤੇ ਦੇਸ਼ ਦਾ ਅਗਲਾ ਟੀਚਾ ਇਸ ਦੀ ਲਾਂਚਿੰਗ ਹੈ। ਲਾਂਚਿੰਗ 2 ਸਤੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਲਾਂਚ ਤੋਂ ਬਾਅਦ ਆਦਿਤਿਆL1 ਅੰਡਾਕਾਰ ਪੰਧ 'ਚ ਜਾ ਕੇ 120 ਦਿਨਾਂ ਵਿਚ ਆਪਣੇ ਨਿਰਧਾਰਤ ਬਿੰਦੂ ਤੱਕ ਪਹੁੰਚ ਜਾਵੇਗਾ। ਇਸਰੋ ਦੇ ਮੁਖੀ ਨੇ ਦੱਸਿਆ ਕਿ ਆਦਿਤਿਆL1 ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਅਧਾਰਿਤ ਭਾਰਤੀ ਆਬਜ਼ਰਵੇਟਰੀ ਹੋਵੇਗੀ ਅਤੇ ਇਹ ਮਿਸ਼ਨ ਵਿਗਿਆਨੀਆਂ ਨੂੰ ਅਸਲ ਸਮੇਂ 'ਚ ਸੂਰਜੀ ਗਤੀਵਿਧੀਆਂ ਅਤੇ ਪੁਲਾੜ ਦੇ ਮੌਸਮ 'ਤੇ ਉਨ੍ਹਾਂ ਦੇ ਪ੍ਰਭਾਵ ਦਾ ਅਧਿਐਨ ਕਰਨ ਵਿਚ ਮਦਦ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 18 ਸਤੰਬਰ ਤੋਂ ਆਯੋਜਿਤ ਕੀਤਾ ਜਾਵੇਗਾ
NEXT STORY