ਹਰਿਆਣਾ (ਭਾਸ਼ਾ)— ਹਰਿਆਣਾ ਸਰਕਾਰ ਨੇ ਸੂਬੇ ਵਿਚ ਫਿਲਮਾਂ ਦੀ ਸ਼ੂਟਿੰਗ ਬਹਾਲ ਕਰਨ ਲਈ ਵੀਰਵਾਰ ਯਾਨੀ ਕਿ ਅੱਜ ਮਿਆਰੀ ਓਪਰੇਟਿੰਗ ਵਿਧੀ (ਐੱਸ. ਓ. ਪੀ.) ਅਤੇ ਦਿਸ਼ਾ-ਨਿਰੇਦਸ਼ ਜਾਰੀ ਕੀਤੇ। ਇਸ ਦੇ ਤਹਿਤ ਕੈਮਰੇ ਦੇ ਸਾਹਮਣੇ ਅਭਿਨੈ ਕਰਨ ਵਾਲੇ ਕਲਾਕਾਰਾਂ ਨੂੰ ਛੱਡ ਕੇ ਸ਼ੂਟਿੰਗ 'ਚ ਸ਼ਾਮਲ ਹੋਰ ਮੈਂਬਰਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਸਮਾਜਿਕ ਦੂਰੀ ਦੇ ਨਿਯਮ 'ਤੇ ਅਮਲ ਕਰਨਾ ਹੋਵੇਗਾ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਸ਼ੂਟਿੰਗ ਦਾ ਸਮਾਂ ਘੱਟੋ ਤੋਂ ਘੱਟ ਰੱਖਣਾ ਹੋਵੇਗਾ ਅਤੇ ਇਕ ਥਾਂ 'ਤੇ 50 ਤੋਂ ਵਧੇਰੇ ਲੋਕਾਂ ਨੂੰ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ।
ਗ੍ਰਹਿ ਮਹਿਕਮੇ ਦੇ ਇਕ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਸ਼ੂਟਿੰਗ ਦੀ ਥਾਂ ਦੀ ਚੋਣ ਵਰਜਿਤ ਖੇਤਰਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਜਾਵੇਗੀ। ਸਿਰਫ ਸੁਰੱਖਿਅਤ ਖੇਤਰਾਂ ਵਿਚ ਹੀ ਸ਼ੂਟਿੰਗ ਕਰਨ ਦੀ ਆਗਿਆ ਦਿੱਤੀ ਜਾਵੇਗੀ। ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਦੀ ਸ਼ੂਟਿੰਗ ਬਹਾਲ ਕਰਨ ਦੇ ਸੰਬੰਧ ਵਿਚ ਪਿਛਲੇ ਮਹੀਨੇ ਐੱਸ. ਓ. ਪੀ. ਦਾ ਐਲਾਨ ਕੀਤੇ ਜਾਣ ਮਗਰੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦਿਆਂ ਫਿਲਮਾਂ ਦੀ ਸ਼ੂਟਿੰਗ ਦੀ ਆਗਿਆ ਲੈਣ ਸੰਬੰਧੀ ਬੇਨਤੀ ਆਨਲਾਈਨ ਪੋਰਟਲ ਮਾਧਿਅਮ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ 'ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਮਹਿਕਮੇ ਦੇ ਜਨਰਲ ਡਾਇਰੈਕਟਰ ਵਲੋਂ ਮਨਜ਼ੂਰੀ ਦਿੱਤੀ ਜਾਵੇਗੀ।
ਹਿਮਾਚਲ ਦੇ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਠਾਕੁਰ ਵੀ ਨਿਕਲੇ ਕੋਰੋਨਾ ਪਾਜ਼ੇਟਿਵ
NEXT STORY