ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਠਾਕੁਰ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਰਾਜ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਉਹ ਕੋਰੋਨਾ ਵਾਇਰਸ ਇਨਫੈਕਟਡ ਪਾਏ ਗਏ ਹਨ। 70 ਸਾਲਾ ਮਹੇਂਦਰ ਨੇ ਫੇਸਬੁੱਕ 'ਤੇ ਇਕ ਪੋਸਟ 'ਚ ਹਾਲ ਹੀ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਏਕਾਂਤਵਾਸ 'ਚ ਜਾਣ ਅਤੇ ਕੋਵਿਡ-19 ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।
ਮੰਡੀ ਦੇ ਧਰਮਪੁਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਰੂਆਤੀ ਲੱਛਣ ਦਿੱਸਣ ਤੋਂ ਬਾਅਦ ਜਾਂਚ ਕਰਵਾਈ ਸ਼ੀ। 7 ਵਾਰ ਦੇ ਵਿਧਾਇਕ ਠਾਕੁਰ ਨੇ ਆਸ ਜਤਾਈ ਕਿ ਉਹ ਜਲਦ ਸਿਹਤਮੰਦ ਹੋ ਜਾਣਗੇ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ 12 ਦਿਨੀਂ ਸੈਸ਼ਨ 7 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਜੰਮੂ-ਕਸ਼ਮੀਰ 'ਚ 'ਡੋਗਰੀ' ਨੂੰ 131 ਸਾਲਾਂ ਬਾਅਦ ਮਿਲਿਆ ਅਧਿਕਾਰਤ ਭਾਸ਼ਾ ਦਾ ਦਰਜਾ
NEXT STORY